ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 30-07-2019 )
1.. ਕੈਨੇਡਾ ਵਿੱਚ ਚੋਣਾਂ ਦੇ ਦਿਨ ਨੂੰ ਲੈ ਆਇਆ ਫੈਸਲਾ - 21 ਨਵੰਬਰ ਨੂੰ ਹੀ ਹੋਣਗੀਆਂ ਚੋਣਾਂ
ਕੈਨਡਾ ਦੇ ਮੁਖ ਚੋਣ ਅਧਿਕਾਰੀ ਸਟੇਫਾਨ ਪੇਰੋਲਟ ਇਹ ਜਾਣਦੇ ਹੋਏ ਵੀ ਕਿ 21 ਅਕਤੂਬਰ ਨੂੰ ਯਹੂਦੀਆਂ ਦਾ ਤਿਓਹਾਰ ਹੈ ਤਦ ਵੀ ਚੋਣਾ ਦੀ ਤਰੀਕ ਨੂੰ ਮੁਲਤਵੀ ਨਹੀਂ ਕਰ ਰਹੇ, ਉਹਨਾਂ ਦਾ ਇਹ ਨਿਰਣਾ ਉਦੋਂ ਸਾਹਮਣੇ ਆਇਆ ਜਦ ਯਹੂਦੀ ਉਮੀਦਵਾਰ ਹਾਣੀ ਰਏਹ-ਬਨ ਅਤੇ ਯਹੂਦੀ ਰਾਜਨੀਤਿਕ ਕਾਰਕੁੰਨ ਇਰਾ ਵਾਲਫ਼ਿਸ਼ ਨੇ ਆਪਣੇ ਧਾਰਮਿਕ ਤਿਓਹਾਰ ਅਤੇ ਛੁਟੀ ਨੂੰ ਧਿਆਨ ਵਿਚ ਰੱਖਦੇ ਹੋਏ ਚੋਣ ਦਿਨ 28 ਅਕਤੂਬਰ ਨੂੰ ਰੱਖਣ ਲਈ ਕਿਹਾ ਜਦਕਿ ਪੇਰੋਲਟ ਦੇ ਮੁਤਾਬਿਕ ਨੂੰ ਚੋਣਾਂ ਨੂੰ ਮੁਲਤਵੀ ਕਰਨਾ ਸਹੀ ਨਹੀਂ ਹੈ।
2.. ਅਮਰੀਕੀ ਰਾਸ਼ਟਰਪਤੀ ਨੇ ਭਰੀ ਹਾਮੀ - ਅਮਰੀਕਾ ਕੈਨੇਡਾ ਅਤੇ ਮੈਕਸੀਕੋ ਵਿੱਚ ਹੋ ਸਕਦਾ ਹੈ ਸਮਝੌਤਾ
ਅਮਰੀਕਾ ਦੇ ਕਾਂਗਰਸੀ ਡੈਮੋਕਰੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਵਪਾਰ ਸਮਝੌਤੇ ਦੀ ਗੱਲ ਨੂੰ ਹਾਮੀ ਭਰੀ, ਇਹ ਡੈਮੋਕਰੇਟ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਥੀਜ਼ਰ ਨੂੰ ਚਾਰ ਵਾਰ ਮਿਲ ਚੁੱਕੇ ਹਨ ਅਤੇ ਯੂ.ਐਸ-ਮੈਕਸੀਕੋ-ਕੈਨੇਡਾ ਸਮਝੌਤੇ (ਯੂ.ਐਸ.ਐਮ.ਸੀ.ਏ) ਨੂੰ ਕੁਝ ਹੱਦ ਤਕ ਹਰੀ ਝੰਡੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਇਕ ਡੇਮੋਕ੍ਰੇਟਿਕ ਪ੍ਰਤੀਨਿਧੀ ਨੇ ਦੱਸਿਆ ਕਿ ਡੈਮੋਕਰੇਟ ਅਤੇ ਟਰੰਪ ਪ੍ਰਸ਼ਾਸਨ ਦੇ ਵਿਚਾਲੇ ਵਖਰੇਵੇਂ ਪਿਛਲੇ ਦੋ ਮਹੀਨਿਆਂ ਤੋਂ ਕਾਫੀ ਘਟ ਗਏ ਹਨ।
ਸੰਬੰਧਿਤ ਖ਼ਬਰਾਂ
3.. ਬੀਜੇਪੀ ਦੇ ਸੀਨੀਅਰ ਨੇਤਾ ਦਾ ਵੱਡਾ ਦਾਅਵਾ - ਸਿੱਧੂ ਬੀਜੇਪੀ ਵਿੱਚ ਵਾਪਸੀ ਕਰਨਾ ਚਾਹੁੰਦੇ ਹਨ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਫਿਰ ਤੋਂ ਭਾਜਪਾ ਵਿੱਚ ਜਾਣ ਦੀ ਚਰਚਾ ਤੇਜ ਹੋਣ ਲੱਗੀ ਹੈ , ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਇਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਵਿਚ ਹਨ , ਗਰੇਵਾਲ ਨੇ ਕਿਹਾ ਕਿ ਸਿੱਧੂ ਨੇ ਪਾਰਟੀ ਦੇ ਇਕ ਸੀਨੀਅਰ ਨੇਤਾ ਨਾਲ ਮੁਲਾਕਾਤ ਕੀਤੀ ਅਤੇ ਭਾਜਪਾ ਵਿਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ, ਪਰ ਪਾਰਟੀ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਹੈ , ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਸਰਕਾਰ ਵਿਚ ਮੰਤਰੀ ਦਾ ਔਹਦਾ ਛੱਡਣ ਤੋਂ ਬਾਅਦ ਮੁੜ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ |
4.. ਭਾਰਤ ਦੇ ਉਚੇ ਸਦਨ ਰਾਜਸਭਾ ਵਿੱਚ ਤਿੰਨ ਤਲਾਕ ਬਿੱਲ ਤੇ ਚਰਚਾ - ਕਈ ਪਾਰਟੀਆਂ ਨੇ ਕੀਤਾ ਵਾਕਆਉਟ
ਰਾਜ ਸਭਾ ਵਿੱਚ, ਤਿੰਨ ਤਲਾਕ ਨੂੰ ਲੈ ਕੇ ਵਿਚਾਰ ਵਟਾਂਦਰੇ ਅਤੇ ਬਿਲ ਨੂੰ ਪਾਸ ਕਰਨ ਲਈ ਲਿਆਂਦਾ ਗਿਆ ਹੈ, ਇਸ ਬਿੱਲ ਵਿੱਚ ਤਿੰਨ ਤਲਾਕ ਨੂੰ ਗੈਰਕਾਨੂੰਨੀ ਬਣਾਉਣ ਲਈ ਤਿੰਨ ਸਾਲ ਦੀ ਸਜਾ ਅਤੇ ਜ਼ੁਰਮਾਨੇ ਦੀ ਵਿਵਸਥਾ ਸ਼ਾਮਲ ਹੈ , ਇਹ ਬਿੱਲ 26 ਜੁਲਾਈ ਤੋਂ ਲੋਕ ਸਭਾ ਪਾਸ ਹੋ ਗਿਆ ਸੀ ਪਰ ਰਾਜਸਭਾ ਵਿੱਚ ਇਸਨੂੰ ਪਾਸ ਕਰਾਉਣਾ ਬੇਹੱਦ ਮੁਸ਼ਕਲ ਹੈ , ਰਾਜ ਸਭਾ ਵਿਚ, ਏਆਈਏਡੀਐਮਕੇ ਨੇ ਬਿੱਲ ਨੂੰ ਸੰਸਦ ਦੀ ਚੋਣ ਕਮੇਟੀ ਨੂੰ ਭੇਜਣ ਦੀ ਮੰਗ ਕੀਤੀ ਅਤੇ ਇਸ ਤੋਂ ਬਾਅਦ ਸਦਨ ਤੋਂ ਵਾਕਆਉਟ ਕਰ ਦਿੱਤਾ , ਸਰਕਾਰ ਦੀ ਸਾਥੀ ਜੇਡੀਯੂ ਦੇ ਮੈਂਬਰ ਪਹਿਲਾਂ ਹੀ ਸਦਨ ਤੋਂ ਵਾਕਆਉਟ ਕਰ ਚੁੱਕੇ ਹਨ।
5.. ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਫੌਜੀ ਜਹਾਜ਼ ਹਾਦਸਾਗ੍ਰਸਤ - 17 ਲੋਕਾਂ ਦੀ ਮੌਤ , 12 ਹੋਏ ਜ਼ਖਮੀ
ਮੰਗਲਵਾਰ ਤੜਕੇ ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਦੇ ਰਿਹਾਇਸ਼ੀ ਖੇਤਰ ਵਿੱਚ ਪਾਕਿਸਤਾਨੀ ਸੈਨਾ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ , ਇਸ ਹਾਦਸੇ ਵਿੱਚ ਚਾਲਕ ਦਲ ਦੇ 5 ਮੈਂਬਰਾਂ ਸਣੇ 17 ਲੋਕਾਂ ਦੀ ਮੌਤ ਹੋ ਗਈ , ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ 14 ਆਮ ਨਾਗਰਿਕ ਹਨ , ਇਸਦੇ ਨਾਲ ਹੀ ਹਾਦਸੇ ਵਿਚ 12 ਜ਼ਖਮੀ ਹੋਏ ਹਨ , ਪ੍ਰਸ਼ਾਸਨ ਦੇ ਅਨੁਸਾਰ ਰਿਹਾਇਸ਼ੀ ਖੇਤਰ ਵਿੱਚ ਹਾਦਸੇ ਕਾਰਨ ਹੋਣ ਵਾਲੇ ਨੁਕਸਾਨ ਵਧੇਰੇ ਹਨ , ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ , ਸੈਨਾ ਨੇ ਕਿਹਾ ਕਿ ਇਸ ਹਾਦਸੇ ਵਿੱਚ ਜਹਾਜ਼ ਦੇ ਦੋਵੇਂ ਪਾਇਲਟ ਮਾਰੇ ਗਏ , ਦੂਜੇ ਪਾਸੇ ਰਾਵਲਪਿੰਡੀ ਦੇ ਹਸਪਤਾਲਾਂ ਵਿਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ।
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






