ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 09-07-2019 )
1.. ਵਿਰੋਧੀ ਧਿਰ ਦੇ ਨੇਤਾ ਸ਼ਿਅਰ ਨੇ ਫਿਊਲ ਸਟੈਂਡਰਡ ਸਹੀ ਕਰਨ ਦੀ ਸੁੰਹ ਖਾਧੀ ,ਲਿਬਰਲ ਤੇ ਸਾਧਿਆ ਨਿਸ਼ਾਨਾ
ਕਨਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਉੱਤੇ ਲੱਗਣ ਵਾਲੇ ਟੈਕਸ ਨੂੰ ਹਟਾ ਦੇਵੇਗੀ , ਲਿਬਰਲ ਸਰਕਾਰ ਵਲੋਂ ਲਗਾਏ ਗਏ ਇਸ ਟੈਕਸ ਨੂੰ ਉਨ੍ਹਾਂ ਨੇ "ਗੁਪਤ ਫਿਊਲ ਟੈਕਸ" ਕਰਾਰ ਦਿੱਤਾ ਹੈ , ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਦੁਆਰਾ ਨਿਯਮਤ ਕੀਤੇ ਗਏ ਨਿਯਮਾਂ ਅਨੁਸਾਰ ਫੰਡ ਦੇ ਮਿਆਰ ਨੂੰ ਸੁਧਾਰਨ ਲਈ ਜੋ ਯੋਜਨਾ ਸੀ ਉਹ ਹਾਲੇ ਤੱਕ ਮੁਕੰਮਲ ਨਹੀਂ ਹੋਈ , ਮੌਜੂਦਾ ਕਾਰਬਨ ਟੈਕਸ ਪ੍ਰਣਾਲੀ ਦੇ ਨਾਲ-ਨਾਲ, ਲਿਬਰਲ ਸਰਕਾਰ ਨੇ ਕਿਹਾ ਹੈ ਕਿ ਉਹ ਕਾਰਬਨ ਨਿਕਾਸਾਂ ਨੂੰ ਘਟਾਉਣ ਅਤੇ ਕਨੇਡਾ ਵਲੋਂ ਪੈਰਿਸ ਦੇ ਮੌਸਮ ਪਰਿਵਰਤਨ ਸਮਝੌਤੇ ਦੇ ਤਹਿਤ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਦੀ ਗੱਲ ਕਹੀ ਸੀ |
2.. ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹੜ ਦੇ ਹਾਲਾਤ - ਭਾਰੀ ਮੀਂਹ ਤੋਂ ਬਾਅਦ ਵਾਈਟ ਹਾਊਸ ਵਿੱਚ ਭਰਿਆ ਪਾਣੀ
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਵਰਜੀਨੀਆ ਅਤੇ ਕੋਲੰਬੀਆ ਵਿੱਚ ਸੋਮਵਾਰ ਨੂੰ ਤੇਜ਼ ਮੀਂਹ ਮਗਰੋਂ ਹੜ ਦੇ ਹਾਲਾਤ ਬਣ ਗਏ ਹਨ , ਇੱਥੇ ਇੱਕ ਘੰਟੇ ਅੰਦਰ 3.3 ਇੰਚ ਪਾਣੀ ਬਰਸੀਆਂ ਅਤੇ ਸ਼ਹਿਰ ਦੀਆਂ ਸੜਕਾਂ ਨਹਿਰ ਦੀ ਤਰ੍ਹਾਂ ਦਿਸਣ ਲੱਗੀਆਂ , ਮਾੜੇ ਮੌਸਮ ਕਾਰਨ ਦੱਖਣੀ ਵਾਸ਼ਿੰਗਟਨ ਵਿੱਚ ਟਰੇਨ ਆਵਾਜਾਈ ਸੇਵਾ ਰੱਦ ਕੀਤੀ ਗਈ ਹੈ ,ਇਹ ਕਦੋਂ ਮੁੜ ਖੋਲੀ ਜਾਵੇਗੀ ਇਸ ਦਾ ਫੈਸਲਾ ਨਹੀਂ ਕੀਤਾ ਗਿਆ , ਪਾਣੀ ਵਧਣ ਕਾਰਨ ਹੁਣ ਤਕ ਕੋਈ ਨੁਕਸਾਨ ਨਹੀਂ ਹੋਇਆ ਪਰ ਵ੍ਹਾਈਟ ਹਾਊਸ ਦੇ ਬੇਸਮੇਂਟ ਵਿੱਚ ਬਣੇ ਮੀਡੀਆ ਰੂਮ ਵਿੱਚ ਵੀ ਪਾਣੀ ਭਰ ਗਿਆ , ਮੌਸਮ ਵਿਭਾਗ ਨੇ ਮੈਟ੍ਰੋ ਖੇਤਰ ਵਿੱਚ ਆਪਾਤ ਸਥਿਤੀ ਦੀ ਘੋਸ਼ਣਾ ਕੀਤੀ ਹੈ |
ਸੰਬੰਧਿਤ ਖ਼ਬਰਾਂ
3.. ਪੰਜਾਬ ਵਿੱਚ ਮਾਨਸੂਨ ਦੇ ਪਹਿਲੇ ਮੀਂਹ ਨੇ ਖੋਲੀ ਪ੍ਰਸਾਸ਼ਨ ਦੀ ਪੋਲ - ਸੜਕਾਂ ਹੋਈਆਂ ਪਾਣੀ ਪਾਣੀ
ਪੰਜਾਬ ਵਿੱਚ ਮਾਨਸੂਨ ਦੇ ਸਖਾਲ ਹਨ ਤੋਂ ਬਾਅਦ ਸੂਬੇ ਦੇ ਕਈ ਸ਼ਹਿਰਾਂ ਵਿੱਚ ਮੀਂਹ ਪਏ ਹਨ ਜਿਸ ਤੋਂ ਬਾਅਦ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ , ਇਸ ਮੀਂਹ ਨਾਲ ਜਿਥੇ ਕਿਸਾਨਾਂ ਦੇ ਚੇਹਰੇ ਖਿੜ ਗਏ ਹਨ ਓਥੇ ਹੀ ਸੜਕਾਂ ਵੀ ਪਾਣੀ ਨਾਲ ਭਰ ਗਈਆਂ ਹਨ , ਜਿਸ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਕਈ ਸ਼ਹਿਰਾਂ ਤੋਂ ਪਾਣੀ ਨਾਲ ਭਰਿਆ ਸੜਕਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ , ਜਿਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਦੋਂ ਮਾਨਸੂਨ ਦੀ ਝੜੀ ਲੱਗੇਗੀ ਤਾਂ ਲੋਕਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ |
4.. ਇਰਾਨ ਨੇ ਤੋੜੀ ਪ੍ਰਮਾਣੂ ਸਮਝੌਤੇ ਦੀ ਸ਼ਰਤ - ਚੀਨ ਅਤੇ ਰੂਸ ਨੇ ਅਮਰੀਕਾ ਨੂੰ ਦੱਸਿਆ ਜਿੰਮੇਵਾਰ
ਇਰਾਨ ਨੇ 2015 ਵਿਚ ਹੋਏ ਪ੍ਰਮਾਣੂ ਸਮਝੌਤਿਆਂ ਨੂੰ ਤੋੜ ਦਿੱਤਾ ਹੈ , ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਨਿਗਰਾਨ ਸੰਸਥਾ ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਪੁਸ਼ਟੀ ਕੀਤੀ ਕਿ ਇਰਾਨ ਸਮਝੌਤੇ ਤੋਂ ਜਿਆਦਾ ਯੂਰੇਨੀਅਮ ਦੀ ਪ੍ਰੋਫੈਸ਼ਨਿੰਗ ਕਰ ਰਿਹਾ ਹੈ ਜੋ ਨਿਯਮਾਂ ਦੀ ਸਿੱਧੀ ਉਲੰਘਣਾ ਹੈ , ਫਰਾਂਸ ਨੇ ਇਸ ਤਣਾਅ ਨੂੰ ਘੱਟ ਕਰਨ ਲਈ ਇਰਾਨ ਵਿੱਚ ਆਪਣਾ ਇਕ ਏਜੰਟ ਭੇਜਣ ਦਾ ਫੈਸਲਾ ਲਿਆ ਹੈ , ਓਥੇ ਹੀ ਚੀਨ ਅਤੇ ਰੂਸ ਨੇ ਇਰਾਨ ਵਲੋਂ ਪ੍ਰਮਾਣੂ ਸਮਝੌਤੇ ਨੂੰ ਤੋੜੇ ਜਾਣ ਲਈ ਅਮਰੀਕਾ ਅਤੇ ਰਾਸ਼ਟਰਪਤੀ ਟਰੰਪ ਨੂੰ ਜਿੰਮੇਵਾਰ ਦੱਸਿਆ ਹੈ , ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕਾ ਨੂੰ ਇਸ ਸਮਝੌਤੇ ਤੋਂ ਵੱਖ ਕਰ ਲਿਆ ਸੀ ਅਤੇ ਇਰਾਨ ਉੱਤੇ ਕਈ ਪਾਬੰਦੀਆਂ ਲਾ ਦਿਤੀਆਂ ਸਨ |
5.. ਭਾਰਤ ਅਤੇ ਨਿਊਜ਼ੀਲੈਂਡ ਵਿੱਚ ਸੇਮੀਫ਼ਾਈਨਲ ਜਾਰੀ - ਨਿਊਜ਼ੀਲੈਂਡ ਨੇ ਵਿਕਟਾਂ ਡਿੱਗਣ ਤੋਂ ਬਾਅਦ ਪਾਰੀ ਨੂੰ ਸੰਭਾਲਿਆ
ਆਈਸੀਸੀ ਵਿਸ਼ਵ ਕੱਪ -2019 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਮੰਗਲਵਾਰ ਨੂੰ ਭਾਰਤ-ਨਿਊਜ਼ੀਲੈਂਡ ਦੇ ਵਿਚਕਾਰ ਮੈਨਚੇਸਟਰ ਵਿੱਚ ਖੇਡਿਆ ਜਾਵੇਗਾ , ਜੇ ਅੱਜ ਮੈਚ ਨਹੀਂ ਹੁੰਦਾ ਤਾਂ ਰਿਜ਼ਰਵ ਡੇਅ ਦੇ ਦਿਨ ਇਹ ਮੈਚ ਕਲ ਖੇਡਿਆ ਜਾਵੇਗਾ , ਰਿਜ਼ਰਵ ਡੇਅ ਬੁਧਵਾਰ ਨੂੰ ਵੀ ਮੈਨਚੇਸਟਰ ਵਿੱਚ ਮੀਂਹ ਪੈ ਸਕਦਾ ਹੈ , ਜੇ ਰਿਜ਼ਰਵ ਡੇ ਦਿਨ ਵੀ ਮੈਚ ਨਹੀਂ ਹੁੰਦਾ ਤਾਂ ਲੀਗ ਮੈਚ ਪੁਆਇੰਟਸ ਦੇ ਆਧਾਰ ਤੇ ਟੀਮ ਇੰਡੀਆ ਫਾਈਨਲ ਵਿੱਚ ਪਹੁੰਚ ਜਾਵੇਗੀ ਹਾਲਾਂਕਿ ਦੋਵੇਂ ਟੀਮ ਦੇ ਫ਼ੈਨ ਇਹ ਆਸ ਲਾ ਕੇ ਬੈਠੇ ਹਨ ਕਿ ਮੈਚ ਜ਼ਰੂਰ ਹੋਵੇ , ਐਕੁਵੇਦਰ ਡਾਟ ਕਾਮ ਅਨੁਸਾਰ, ਮੈਨਚੈਸਟਰ ਵਿਚ 9 ਅਤੇ 10 ਜੁਲਾਈ ਨੂੰ ਮੀਂਹ ਦੀ ਪੂਰੀ ਸੰਭਾਵਨਾ ਹੈ , ਇਥੇ ਦੋ ਦਿਨ ਆਸਮਾਨ ਵਿੱਚ ਬੱਦਲ ਛਾਏ ਰਹਿ ਸਕਦੇ ਹਨ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






