ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 01-05-2019 )
1.. ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿਚ ਗੋਲੀਬਾਰੀ, 2 ਲੋਕਾਂ ਦੀ ਮੌਤ , 4 ਜ਼ਖਮੀ
ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਦੇ ਸ਼ਾਰਲੈਟ ਖੇਤਰ ਵਿਚ ਗੋਲੀਬਾਰੀ ਕੀਤੀ ਗਈ ਹੈ , ਇਸ ਗੋਲੀਬਾਰੀ ਵਿਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ , ਯੂਨੀਵਰਸਿਟੀ ਦੇ ਐਮਰਜੈਂਸੀ ਮੈਨੇਜਮੈਂਟ ਆਫਿਸ ਨੇ ਇਸ ਸਬੰਧ ਵਿਚ ਟਵੀਟ ਕਰ ਜਾਣਕਾਰੀ ਦਿੱਤੀ ਹੈ , ਉਣਾ ਕਿਹਾ ਕਿ ਇਸ ਸੈਸ਼ਨ ਦੇ ਆਖਰੀ ਦਿਨ, ਕਲਾਸਾਂ ਦੇ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਸ਼ਾਮ ਨੂੰ ਛੇ ਵਜੇ ਗੋਲੀਬਾਰੀ ਹੋਈ , ਯੂ.ਐੱਨ. ਸੀ.ਸੀ. ਦੇ ਚੀਫ਼ ਜੇਫ ਬੇਕਰ ਪੁਲਿਸ ਅਤੇ ਪਬਲਿਕ ਸੇਫਟੀ ਵਿਭਾਗ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਗੰਭੀਰ ਹਾਲਤ ਵਿਚ ਤਿੰਨ ਜਣੇ ਜ਼ਖਮੀ ਹੋ ਗਏ ਹਨ , ਚੌਥੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ , ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ |
2.. ਨਹੀਂ ਬਦਲ ਰਹੇ ਕੈਨੇਡਾ ਵਿੱਚ ਹੜ ਦੇ ਹਾਲਾਤ - ਕਿਊਬੇਕ ਵਿੱਚ ਪਾਣੀ ਦਾ ਪੱਧਰ ਵਧਿਆ , ਉਨਟਾਰੀਓ ਵਿੱਚ ਹਾਲਾਤ ਬੇਕਾਬੂ
ਕੈਨੇਡਾ ਵਿੱਚ ਬਸੰਤ ਵਿੱਚ ਵੱਧ ਰਹੇ ਤਾਪਮਾਨ ਤੋਂ ਬਾਅਦ ਬਰਫ਼ ਦਾ ਲਗਾਤਾਰ ਪਿਘਲਣਾ ਜਾਰੀ ਹੈ , ਜਿਸ ਤੋਂ ਬਾਅਦ ਦੇਸ਼ ਦੇ ਕਈ ਸੂਬਿਆਂ ਵਿੱਚ ਹੜ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ , ਨਾਸ਼ ਅਤੇ ਕਿਊਬੇਕ ਵਿੱਚ ਹਾਲਾਤ ਕਾਫੀ ਮਾੜੇ ਹਨ ਜਿਸ ਕਾਰਣ ਸਿਟੀ ਆਫ ਓਟਾਵਾ ਅਤੇ ਮੌਂਟਰੀਅਲ ਵਿੱਚ ਐਮਰਜੈਂਸੀ ਲੱਗੀ ਹੋਈ ਹੈ , ਮੌਂਟਰੀਅਲ ਵਿੱਚ 6,000 ਤੋਂ ਜਿਆਦਾ ਲੋਕ ਘਰ ਛੱਡਣ ਲਈ ਮਜ਼ਬੂਰ ਹਨ , ਨਿਊ ਬਰੰਜ਼ਵਿਕ, ਕਿਊਬਿਕ ਅਤੇ ਓਨਟਾਰੀਓ ਦੇ ਵਿੱਚ ਹੜ੍ਹਾਂ ਨਾਲ ਤਬਾਹ ਹੋਏ ਖੇਤਰਾਂ ਵਿੱਚ ਕੁਝ 2,500 ਫੌਜੀ ਤੈਨਾਤ ਕੀਤੇ ਗਏ ਹਨ ਸੰਘੀ ਪਬਲਿਕ ਸੇਫਟੀ ਮੰਤਰੀ ਰਾਲਫ ਬੁਧਲੇ ਨੇ ਕਿਹਾ ਕਿ ਸਥਿਤੀ "ਸੰਭਾਵਿਤ ਤੌਰ ਤੇ ਵਿਗੜ ਰਹੀ ਹੈ |
ਸੰਬੰਧਿਤ ਖ਼ਬਰਾਂ
3.. ਅਕਾਲੀ ਦਲ ਦੀ ਵੱਧ ਸਕਦੀ ਹੈ ਮੁਸ਼ਕਲ - ਜਲੰਧਰ ਵਿੱਚ ਚੈਕਿੰਗ ਦੌਰਾਨ ਅਕਾਲੀ ਦਲ ਦੀ ਗੱਡੀ ਵਿੱਚ ਲੱਖਾਂ ਰੁਪਏ ਬਰਾਮਦ
ਲੋਕਸਭਾ ਚੋਣਾਂ ਦੇ ਚਲਦੇ ਹੁਣ ਪੰਜਾਬ ਵਿੱਚ ਚੋਣ ਪ੍ਰਚਾਰ ਤੇਜ਼ ਹੋ ਰਿਹਾ ਹੈ , ਇਸ ਤੋਂ ਬਾਅਦ ਪੁਲਿਸ ਅਤੇ ਪ੍ਰਸਾਸ਼ਨ ਵੀ ਚੁਸਤ ਹੋ ਗਿਆ ਹੈ , ਜਲੰਧਰ ਵਿੱਚ ਸੁਰੱਖਿਆ ਏਜੰਸੀਆਂ ਵਲੋਂ ਚੈਕਿੰਗ ਦੌਰਾਨ ਅਕਾਲੀ ਦਲ ਦੀ ਗੱਡੀ ਵਿੱਚ ਲੱਖਾਂ ਰੁਪਏ ਬਰਾਮਦ ਹੋਏ ਹਨ , ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦਾ ਚੋਣ ਪ੍ਰਚਾਰ ਕਰ ਰਹੀ ਗੱਡੀ ਦੀ ਜਾਂਚ ਦੌਰਾਨ ਪੁਲਿਸ ਨੂੰ 3.5 ਲੱਖ ਰੁਪਏ ਦੀ ਰਕਮ ਬਰਾਮਦ ਹੋਈ ਹੈ , ਪੁਲਿਸ ਨੇ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ , ਹੁਣ ਤਕ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਰਕਮ ਕਿਸ ਕੰਮ ਲਈ ਸੀ , ਇਸ ਸਾਰੇ ਮਾਮਲੇ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਦੀਆ ਮੁਸ਼ਕਲ ਵੱਧ ਸਕਦੀਆਂ ਹਨ |
4.. ਚੱਕਰਵਾਤੀ ਤੂਫ਼ਾਨ " ਫੇਨੀ " ਨੂੰ ਲੈ ਕੇ ਯੈਲੋ ਅਲਰਟ ਜਾਰੀ - ਸਕੂਲ ਕਾਲਜ ਬੰਦ , ਸੈਲਾਨੀਆਂ ਨੂੰ ਸ਼ਹਿਰ ਖਾਲੀ ਕਰਨ ਲਈ ਕਿਹਾ
ਭਾਰਤ ਵਿੱਚ ਚੱਕਰਵਾਤੀ ਤੂਫਾਨ " ਫੇਨੀ " ਇਕ ਵੱਡੀ ਮੁਸੀਬਤ ਦੇ ਰੂਪ ਵਿਚ ਆ ਸਕਦਾ ਹੈ , ਸ਼ੁੱਕਰਵਾਰ ਦੀ ਦੁਪਹਿਰ ਤੱਕ ਗੋਪਾਲਪੁਰ ਅਤੇ ਚੰਦਬਾਲੀ ਦੇ ਵਿਚਕਾਰ ਇਸਦੇ ਓਡੀਸ਼ਾ ਤਟ ਤੋਂ ਪਾਰ ਜਾਣ ਦੀ ਸੰਭਾਵਨਾ ਹੈ , ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ ਫੈਨੀ ਦੇ ਸਬੰਧ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ , ਮੌਸਮ ਵਿਗਿਆਨ ਵਿਭਾਗ ਨੇ ਓਡੀਸ਼ਾ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿੱਚ ਚੱਕਰਵਾਤ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਤੱਟੀ ਖੇਤਰਾਂ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਹੈ , ਚੱਕਰਵਾਤੀ ਤੂਫਾਨ ਤੋਂ ਬਚਣ ਲਈ ਓਡੀਸ਼ਾ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕੀਤਾ ਗਿਆ ਹੈ , ਸਾਰੇ ਸਕੂਲਾਂ ਨੂੰ ਅਗਲੇ ਆਦੇਸ਼ ਤੱਕ ਬੰਦ ਰਹਿਣ ਦੇ ਹੁਕਮ ਦਿੱਤੇ ਗਏ ਹਨ |
5.. ਵੈਨੇਜ਼ੁਏਲਾ ਵਿੱਚ ਫਿਰ ਤਖਤਾਪਲਟ ਦੀ ਕੋਸ਼ਿਸ਼ - ਦੇਸ਼ ਵਿੱਚ ਭੜਕੇ ਦੰਗੇ , ਰਾਸ਼ਟਰਪਤੀ ਮਡੁਰੋ ਨੇ ਕਿਹਾ ਹਾਲਤ ਕਾਬੂ ਵਿੱਚ
ਲਾਤੀਨੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿਚ ਮੰਗਲਵਾਰ ਨੂੰ ਪੁਲਿਸ ਅਤੇ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਦੇ ਸਮਰਥਕਾਂ ਵਿਚ ਹਿੰਸਕ ਝੜਪ ਸ਼ੁਰੂ ਹੋ ਗਈਆਂ ਇਹ ਹਿੰਸਾ ਉਦੋਂ ਭੜਕ ਉੱਠੀ ਜਦੋਂ ਵਿਰੋਧੀ ਧਿਰ ਦੇ ਗੁਆਡੋ ਨੇ ਰਾਸ਼ਟਰਪਤੀ ਨਿਕੋਲਸ ਮਡੁਰੋ ਦੇ ਖਿਲਾਫ ਖੜ੍ਹੇ ਹੋਣ ਲਈ ਫੌਜ ਨੂੰ ਅਪੀਲ ਕੀਤੀ , ਦੂਜੇ ਪਾਸੇ, ਮਡੁਰੋ ਨੇ ਦਾਅਵਾ ਕੀਤਾ ਕਿ ਕਿ ਉਹ ਤਖਤਾਪਲਟ ਦੀ ਕੋਸ਼ਿਸ਼ ਨੂੰ ਅਸਫਲ ਕਰ ਚੁੱਕੇ ਹਨ ਅਤੇ ਹਾਲਾਤ ਕਾਬੂ ਵਿੱਚ ਹਨ, ਦੰਗਿਆਂ ਤੋਂ ਬਾਅਦ, ਰਾਜਧਾਨੀ ਕਰਾਕਸ ਵਿਚ ਅਸਮਾਨ ਕਾਲੇ ਧੂਏ ਨਾਲ ਭਰਿਆ ਹੋਇਆ ਸੀ , ਇਨ੍ਹਾਂ ਦੰਗਿਆਂ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹੋਏ ਹਨ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






