ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 07-05-2019 )
1.. ਵਿਰੋਧੀ ਪਾਰਟੀਆਂ ਨੂੰ ਭਾਰਤੀ ਸੁਪਰੀਮ ਕੋਰਟ ਤੋਂ ਝਟਕਾ - ਈਵੀਐਮ ਅਤੇ ਵੀਵੀਪੇਟ ਦੇ ਮੁੱਦੇ ਤੇ ਪਟੀਸ਼ਨ ਖਾਰਜ
ਲੋਕ ਸਭਾ ਚੋਣਾਂ ਵਿਚ ਸੁਪਰੀਮ ਕੋਰਟ ਨੇ 21 ਵਿਰੋਧੀ ਪਾਰਟੀਆਂ ਨੂੰ ਵੱਡਾ ਝਟਕਾ ਦਿੱਤਾ ਹੈ , ਸੁਪਰੀਮ ਕੋਰਟ ਨੇ ਵੀਵੀਪੇਟ-ਈਵੀਐਮ ਦੀਆ ਪਰਚੀਆਂ ਦਾ 50 ਫੀਸਦੀ ਜੋੜਨ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ , ਵਿਰੋਧੀ ਪਾਰਟੀਆਂ ਨੇ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ , ਇਹ ਪਟੀਸ਼ਨ ਸੁਪਰੀਮ ਕੋਰਟ ਵਿਚ ਟੀਡੀਪੀ ਅਤੇ ਕਾਂਗਰਸ ਸਮੇਤ 21 ਵਿਰੋਧੀ ਪਾਰਟੀਆਂ ਵੱਲੋਂ ਦਾਇਰ ਕੀਤੀ ਗਈ ਸੀ , ਚੰਦਰਬਾਬੂ ਨਾਇਡੂ, ਡੀ. ਰਾਜਾ, ਸੰਜੇ ਸਿੰਘ ਅਤੇ ਫਾਰੂਕ ਅਬਦੁੱਲਾ ਸੁਣਵਾਈ ਲਈ ਅਦਾਲਤ ਵਿਚ ਹਾਜ਼ਰ ਸਨ , ਪਟੀਸ਼ਨ ਨੂੰ ਖਾਰਜ ਕਰਦਿਆਂ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਅਦਾਲਤ ਵਲੋਂ ਇਸ ਮਾਮਲੇ ਨੂੰ ਬਾਰ ਬਾਰ ਕਿਉਂ ਸੁਣਿਆ ਜਾਵੇ |
2.. ਕੈਨੇਡਾ ਨੇ ਅਮਰੀਕਾ ਨੂੰ ਕੀਤੀ ਅਪੀਲ - ਚੀਨ ਨਾਲ ਚੱਲ ਰਹੇ ਵਿਵਾਦ ਨੂੰ ਕੀਤਾ ਜਾਵੇ ਖ਼ਤਮ
ਚੀਨ ਨਾਲ ਝਗੜਾ ਨਿਪਟਾਉਣ ਵਿੱਚ ਮਦਦ ਕਰਨ ਲਈ ਕੈਨੇਡਾ ਨੇ ਹੁਣ ਅਮਰੀਕਾ ਨੂੰ ਅਪੀਲ ਕੀਤੀ ਹੈ, ਚੀਨ ਵਲੋਂ ਕੈਨੇਡਾ ਦੇ ਨਾਲ ਲਗਾਤਾਰ ਤਲਖੀ ਵਧਾਈ ਗਈ ਹੈ , ਇਸਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਅਮਰੀਕਾ ਨੂੰ ਸੰਕੇਤ ਦਿੱਤਾ ਹੈ ਕਿ ਉਹ ਮੁੱਖ ਮੁੱਦਿਆਂ 'ਤੇ ਅਮਰੀਕਾ ਦਾ ਸਹਿਯੋਗ ਰੋਕ ਸਕਦੀ ਹੈ , ਚੀਨ ਅਤੇ ਕੈਨੇਡਾ ਵਿੱਚ ਅਮਰੀਕਾ ਦੇ ਕਾਰਣ ਵਿਵਾਦ ਸ਼ੁਰੂ ਹੋਇਆ ਸੀ , ਚੀਨ ਵਲੋਂ ਹੂਵੇਈ ਕਾਰਜਕਾਰੀ ਨੂੰ ਹਿਰਾਸਤ ਵਿੱਚ ਰੱਖਣ ਦੇ ਵਿਵਾਦ ਤੋਂ ਬਾਅਦ ਮਹੱਤਵਪੂਰਨ ਕੈਨੇਡੀਅਨ ਵਸਤਾਂ ਦੀ ਦਰਾਮਦ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ , ਜਿਸ ਕਾਰਣ ਕੈਨੇਡੀਅਨ ਸਰਕਾਰ ਹੁਣ ਚਿੰਤਤ ਹੈ |
ਸੰਬੰਧਿਤ ਖ਼ਬਰਾਂ
3 .. ਚੰਦਨ ਗਰੇਵਾਲ ਅਕਾਲੀ ਦਲ ਵਿੱਚ ਸ਼ਾਮਲ - ਬਣਾਇਆ ਗਿਆ ਪਾਰਟੀ ਦਾ ਉਪ ਪ੍ਰਧਾਨ
ਕਾਂਗਰਸ ਨੂੰ ਜਲੰਧਰ ਵਿੱਚ ਵੱਡਾ ਝਟਕਾ ਲੱਗਾ ਹੈ ਪਿਛਲੇ ਕੁਝ ਦਿਨਾਂ ਤੋਂ ਅਫਵਾਹਾਂ ਸਨ ਕਿ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਆਖਿਰਕਾਰ ਚੰਦਨ ਗਰੇਵਾਲ ਨੇ ਕਾਂਗਰਸ ਦਾ ਹੱਥ ਫੜਨ ਦੀ ਜਗ੍ਹਾ ਅਕਾਲੀ ਦਲ ਦੀ ਤਕੜੀ ਨੂੰ ਫੜ ਲਿਆ ਗਿਆ , ਚੰਦਨ ਗਰੇਵਾਲ ਆਪਣੇ ਸਾਥੀਆਂ ਦੇ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ , ਮੰਗਲਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਦਨ ਗਰੇਵਾਲ ਦੇ ਘਰ ਗਏ ਅਤੇ ਉਨਾਂ ਨੂੰ ਪਾਰਟੀ' ਚ ਸ਼ਾਮਲ ਕੀਤਾ , ਇਸ ਮੌਕੇ ਅਕਾਲੀ ਦਲ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਮਜੂਦ ਸਨ |
4 .. ਰੂਸ ਜ਼ਹਾਜ ਹਾਦਸੇ ਤੇ ਪਾਇਲਟ ਦਾ ਵੱਡਾ ਖੁਲਾਸਾ- ਬਿਜਲੀ ਡਿੱਗਣ ਨਾਲ ਵਾਪਰਿਆ ਇਹ ਵੱਡਾ ਹਾਦਸਾ
ਰੂਸ ਦੇ ਏਅਰੋਫੋਲਟ ਏਅਰਲਾਈਂਸ ਦੇ ਸੁਖੋਈ ਸੁਪਰਜੈਟ -100 ਜਹਾਜ਼ ਵਿਚ ਲੱਗੀ ਅੱਗ ਉੱਤੇ ਜ਼ਹਾਜ ਦੇ ਪਾਇਲਟ ਨੇ ਵੱਡਾ ਖੁਲਾਸਾ ਕੀਤਾ ਹੈ , ਪਾਇਲਟ ਡੈਨਿਸ ਯੇਵਡੌਕੀਮੋਵ ਨੇ ਰੂਸੀ ਮੀਡੀਆ ਨੂੰ ਦੱਸਿਆ ਕਿ ਜਹਾਜ਼ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ ਹਾਲਾਂਕਿ, ਪਾਇਲਟ ਨੇ ਇਸ ਨੂੰ ਸਪੱਸ਼ਟ ਨਹੀਂ ਕੀਤਾ ਕਿ ਬਿਜਲੀ ਸਿੱਧੇ ਤੌਰ 'ਤੇ ਜਹਾਜ਼ ਉੱਤੇ ਡਿੱਗੀ ਸੀ ਜਾ ਨਹੀਂ ,ਉਨ੍ਹਾਂ ਨੇ ਕਿਹਾ ਕਿ ਸਭ ਕੁਝ ਬਹੁਤ ਤੇਜੀ ਨਾਲ ਵਾਪਰਿਆ , ਜ਼ਿਕਰਯੋਗ ਹੈ ਕਿ ਸੁਖੋਈ ਸੁਪਰਜੈਟ -100 ਜਹਾਜ਼ 'ਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਅੱਗ ਲੱਗ ਗਈ ਸੀ , ਇਸ ਹਾਦਸੇ ਵਿਚ 41 ਲੋਕਾਂ ਦੀ ਮੌਤ ਹੋ ਗਈ ਸੀ |
5 .. ਭਾਰਤ ਦੇ ਡਾਂਸ ਗਰੁੱਪ ਨੇ ਜਿੱਤਿਆ ਅਮਰੀਕਾ ਵਿੱਚ ਡਾਂਸ ਰਿਐਲਿਟੀ ਸ਼ੋ - ਮਿਲਿਆ 7 ਕਰੋੜ ਦਾ ਇਨਾਮ
ਭਾਰਤ ਦੇ ਹੁਨਰ ਦਾ ਡੰਕਾ ਹੁਣ ਪੂਰੀ ਦੁਨੀਆ ਵਿੱਚ ਵੱਜ ਰਿਹਾ ਹੈ , ਇਸੇ ਲੜੀ ਵਿੱਚ ਹੁਣ ਭਾਰਤ ਦੇ ਡਾਂਸ ਗਰੁੱਪ ਨੇ ਅਮਰੀਕਾ ਵਿੱਚ ਡਾਂਸ ਰਿਅਲਟੀ ਸ਼ੋ ਜਿੱਤਿਆ ਹੈ , ਮੁੰਬਈ ਦੇ 'ਦ ਕਿੰਗਜ਼' ਦੇ ਹਿੱਪ ਹੋਪ ਡਾਂਸ ਗਰੁੱਪ ਨੇ ਭਾਰਤ ਦੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੇ ਬਣਾ ਦਿੱਤੀ ਹੈ , 17 ਤੋਂ 21 ਸਾਲ ਦੀ ਉਮਰ ਦੇ 14 ਡਾਂਸਰਾਂ ਦੇ ਇਸ ਸਮੂਹ ਨੇ ਅਮਰੀਕੀ ਰਿਐਲਿਟੀ ਸ਼ੋਅ 'ਵਰਲਡ ਆਫ ਡਾਂਸ' ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ , ਉਨ੍ਹਾਂ ਨੂੰ ਸ਼ੋਅ ਟ੍ਰਾਫੀ ਦੇ ਨਾਲ 10 ਮਿਲੀਅਨ ਡਾਲਰ (ਕਰੀਬ ਸੱਤ ਕਰੋੜ ਰੁਪਏ) ਦਾ ਨਕਦ ਇਨਾਮ ਮਿਲਿਆ ਹੈ , ਇਸ ਡਾਂਸ ਰਿਐਲਿਟੀ ਸ਼ੋ ਵਿੱਚ ਦੁਨੀਆ ਭਰ ਦੇ ਕਈ ਗਰੁੱਪ ਨੇ ਹਿੱਸਾ ਲਿਆ ਸੀ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






