ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 20-05-2019 )
1.. ਲੋਕਸਭਾ ਚੋਣਾਂ 2019 - ਵੱਖ ਵੱਖ ਐਕਜਿਟ ਪੋਲਾਂ ਨੇ ਮੋਦੀ ਦੀ ਵਾਪਸੀ ਤੇ ਲੈ ਮੁਹਰ
ਲੋਕਸਭਾ ਚੋਣਾਂ 2019 ਲਈ ਕਲ ਵੋਟਿੰਗ ਖ਼ਤਮ ਹੁੰਦੇ ਹੀ ਵੱਖ ਵੱਖ ਏਜੰਸੀਆਂ ਵਲੋਂ ਇਨਾ ਚੋਣਾਂ ਤੇ ਐਕਜਿਟ ਪੋਲ ਜਾਰੀ ਕੀਤੇ ਗਏ ਹਨ , ਇਨ੍ਹਾਂ ਐਕਜਿਟ ਪੋਲਾਂ ਵਿੱਚ ਭਾਜਪਾ ਵਾਲੇ ਏਨਡੀਏ ਨੂੰ ਮੁੜ ਸਰਕਾਰ ਬਣਾਉਂਦੇ ਦਿਖਾਇਆ ਜਾ ਰਿਹਾ ਹੈ , ਪਿਛਲੀਆਂ ਲੋਕਸਭਾ ਚੋਣਾਂ ਵਿੱਚ ਸਟੀਕ ਐਕਜਿਟ ਪੋਲ ਦੇਣ ਵਾਲੇ ਟੂਡੇਜ ਚਾਣਕਿਆ ਨੇ ਇਕ ਵਾਰ ਫਿਰ ਭਾਜਪਾ ਨੂੰ ਆਪਣੇ ਦਮ ਤੇ ਬਹੁਮਤ ਮਿਲਦਾ ਦਿਖਾਇਆ ਹੈ , ਉਨ੍ਹਾਂ ਦੇ ਐਕਜਿਟ ਪੋਲ ਵਿੱਚ ਭਾਜਪਾ ਵਾਲੇ ਏਨਡੀਏ ਨੂੰ ਕੁੱਲ 350 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ ਹਾਲਾਂਕਿ ਚੋਣਾਂ ਦੇ ਨਤੀਜੇ 23 ਮਈ ਨੂੰ ਸਾਹਮਣੇ ਆਉਣਗੇ |
2.. ਟਰੰਪ ਦੀ ਇਰਾਨ ਨੂੰ ਧਮਕੀ - ਜੇ ਯੁੱਧ ਹੋਇਆ ਤਾਂ ਇਰਾਨ ਹਮੇਸ਼ਾ ਲਈ ਹੋ ਜਾਵੇਗਾ ਖ਼ਤਮ
ਇਰਾਨ ਅਤੇ ਅਮਰੀਕਾ ਦੋਵੇਂ ਦੇਸ਼ ਯੁੱਧ ਤੇ ਕੰਡੇ ਤੇ ਖੜੇ ਹਨ , ਇਸੇ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਵਾਰ ਫਿਰ ਈਰਾਨ ਨੂੰ ਧਮਕੀ ਦਿੱਤੀ ਹੈ , ਉਨ੍ਹਾਂ ਨੇ ਟਵੀਟ ਕੀਤਾ ਕਿ ਜੇ ਈਰਾਨ ਸਾਡੇ ਨਾਲ ਜੰਗ ਦਾ ਯਤਨ ਕਰਦਾ ਹੈ ਤਾਂ ਇਹ ਉਸ ਦਾ ਹਮੇਸ਼ਾ ਲਈ ਅੰਤ ਹੋਵੇਗਾ , ਇਰਾਨ ਅਮਰੀਕਾ ਨੂੰ ਧਮਕਾਉਣ ਦੀ ਕੋਸ਼ਿਸ਼ ਨਾ ਕਰੇ , ਪੱਛਮੀ ਏਸ਼ੀਆ ਵਿਚ ਅਮਰੀਕੀ ਫੌਜਾਂ ਦੀ ਹਾਜ਼ਰੀ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਪੈਦਾ ਕਰ ਰਹੀ ਹੈ , ਦੂਜੇ ਪਾਸੇ, ਕੌਮੀ ਸੁਰੱਖਿਆ ਸਲਾਹਕਾਰ ਜੋਹਨ ਬੋਲਟਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਰਾਨ ਦੇ ਸ਼ਾਸਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ , ਇਸ ਤੋਂ ਪਹਿਲਾ ਇਰਾਨ ਨੇ ਵੀ ਅਮਰੀਕੀ ਜੰਗੀ ਜਹਾਜ਼ਾਂ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ |
ਸੰਬੰਧਿਤ ਖ਼ਬਰਾਂ
3.. ਕੈਨੇਡਾ ਵਿੱਚ ਅੱਜ ਵਿਕਟੋਰੀਆ ਡੇ ਦੀਆਂ ਰੌਣਕਾਂ - ਮਹਾਰਾਣੀ ਵਿਕਟੋਰੀਆ ਨੂੰ ਹੈ ਸਮਰਪਿਤ
ਕੈਨੇਡਾ ਵਿੱਚ ਅੱਜ ਹਰ ਪਾਸੇ ਵਿਕਟੋਰੀਆ ਡੇ ਦੀਆਂ ਰੌਣਕਾਂ ਹਨ , ਵਿਕਟੋਰੀਆ ਡੇ ਇਕ ਫੈਡਰਲ ਕੈਨੇਡੀਅਨ ਜਨਤਕ ਛੁੱਟੀ ਹੈ ਜੋ ਮਹਾਰਾਣੀ ਵਿਕਟੋਰੀਆ ਦੇ ਜਨਮ ਦਿਨ ਦੇ ਸਨਮਾਨ ਵਿੱਚ ਮਈ ਦੇ ਆਖ਼ਿਰੀ ਸੋਮਵਾਰ ਨੂੰ ਮਨਾਇਆ ਜਾਂਦਾ ਹੈ , ਜਿਆਦਾਤਰ ਇਹ ਸੋਮਵਾਰ 18 ਵੀਂ ਤੋਂ 24 ਤਰੀਖ ਵਿੱਚ ਸ਼ਾਮਲ ਹੁੰਦਾ ਹੈ , ਮਹਾਰਾਣੀ ਵਿਕਟੋਰੀਆ ਦਾ ਜਨਮ ਦਿਨ ਕਨੇਡਾ ਵਿਚ ਸ਼ਾਨਦਾਰ ਸਮਾਰੋਹ ਮਨਾਉਣ ਦਾ ਦਿਨ ਹੈ ਜਿਸ ਵਿਚ ਕਨੇਡਾ ਦੇ ਪ੍ਰਾਂਤ ਦੀ ਸੰਧੀ ਨੇ 1845 ਵਿਚ ਪਹਿਲੇ ਕਾਨੂੰਨ ਨਾਲ ਅਧਿਕਾਰਤ ਤੌਰ 'ਤੇ 24 ਮਈ ਨੂੰ ਰਾਣੀ ਦੇ ਜਨਮਦਿਨ ਦੇ ਰੂਪ ਵਿੱਚ ਮਾਂਏ ਜਾਨ ਦੀ ਘੋਸ਼ਣਾ ਕੀਤੀ ਸੀ , ਅੱਜ ਰਾਤ 9.45 ਤੇ ਐਸ਼ਬ੍ਰਿਜ ਸਬਵੇ ਤੇ ਆਸਮਾਨ ਵਿਚ ਪਟਾਕੇ ਚੱਲਣਗੇ |
4.. ਬ੍ਰਾਜ਼ੀਲ ਦੇ ਬਾਰ ਵਿੱਚ 7 ਹਮਲਾਵਰਾਂ ਨੇ ਕੀਤੀ ਗੋਲੀਬਾਰੀ - 11 ਲੋਕਾਂ ਦੀ ਹੋਈ ਮੌਤ
ਉੱਤਰੀ ਬ੍ਰਾਜ਼ੀਲ ਵਿੱਚ ਇਕ ਬਾਰ ਤੇ 7 ਹਮਲਾਵਰਾਂ ਨੇ ਅਚਾਨਕ ਗੋਲੀਬਾਰੀ ਕਰ ਦਿੱਤੀ , ਇਸ ਗੋਲੀਬਾਰੀ ਵਿੱਚ ਘੱਟ ਤੋਂ ਘੱਟ 11 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜਖ਼ਮੀ ਹੋਏ ਹਨ , ਉੱਤਰੀ ਪੈਰਾ ਸਟੇਟ ਪਬਲਿਕ ਸਿਕਉਰਟੀ ਡਿਪਾਰਟਮੈਂਟ ਨੇ ਕਿਹਾ ਕਿ ਬੇਲਮੇ ਦੇ ਸ਼ਹਿਰ ਵਿਚ ਗੋਲੀਬਾਰੀ ਹੋਈ ਗੋਲੀਬਾਰੀ ਦੇ ਪਿੱਛੇ ਦਾ ਇਰਾਦਾ ਅਜੇ ਤੱਕ ਸਾਫ ਨਹੀਂ ਹੋਇਆ ਹੈ , ਗੋਲੀਬਾਰੀ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ, ਪਰ ਨਿਊਜ਼ ਵੈੱਬਸਾਈਟ ਜੀ1 ਨੇ ਦੱਸਿਆ ਕਿ ਇਕ ਹਮਲਾਵਰ ਜ਼ਖ਼ਮੀ ਹੈ ਅਤੇ ਪੁਲਿਸ ਹਿਰਾਸਤ ਵਿਚ ਹੈ , ਜੀ1 ਨੇ ਦੱਸਿਆ ਕਿ ਗੋਲੀਬਾਰੀ ਵਿੱਚ ਛੇ ਔਰਤਾਂ ਅਤੇ ਪੰਜ ਮਰਦ ਮਾਰੇ ਗਏ ਹਨ , ਫਿਲਹਾਲ ਸਾਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ |
5.. ਪੰਜਾਬ ਵਿੱਚ 65 ਪ੍ਰਤੀਸ਼ਤ ਦੇ ਕਰੀਬ ਹੋਈ ਪੋਲਿੰਗ - ਐਕਜਿਟ ਪੋਲ ਦੇ ਵਿੱਚ ਕਾਂਗਰਸ ਨੂੰ ਲੀਡ ਦੇ ਅਸਾਰ
2019 ਦੇ ਐਤਵਾਰ ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਲੋਕ ਸਭਾ ਚੋਣ ਲਈ ਵੋਟਿੰਗ ਖਤਮ ਹੋਈ , ਪੰਜਾਬ ਵਿੱਚ, ਵੋਟਰਾਂ ਨੇ 13 ਲੋਕ ਸਭਾ ਸੀਟਾਂ ਉੱਤੇ 278 ਉਮੀਦਵਾਰ ਦੀ ਤਕਦੀਰ ਨੂੰ ਈਵੀਐਮ ਦੇ ਬੰਦ ਕਰ ਦਿੱਤਾ ਜਿਨ੍ਹਾਂ ਵਿੱਚ 24 ਔਰਤਾਂ ਵੀ ਸ਼ਾਮਲ ਹਨ, ਪੰਜਾਬ ਵਿਚ ਕਈ ਜਗ੍ਹਾ ਤੋਂ ਹਿੰਸਾ ਦੀਆਂ ਘਟਨਾਵਾਂ ਵਿਚਕਾਰ 65.84 ਫੀਸਦੀ ਵੋਟਿੰਗ ਹੋਈ , ਇਸ ਵੋਟਿੰਗ ਤੋਂ ਬਾਅਦ ਵੱਖ ਵੱਖ ਏਜੰਸੀਆਂ ਵਲੋਂ ਇਨਾ ਚੋਣਾਂ ਤੇ ਐਕਜਿਟ ਪੋਲ ਜਾਰੀ ਕੀਤੇ ਗਏ ਹਨ , ਜਿਨ੍ਹਾਂ ਵਿੱਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਨੂੰ ਸੂਬੇ ਵਿੱਚ 8 ਤੋਂ 9 ਸੀਟਾਂ ਮਿਲ ਸਕਦੀਆਂ ਹਨ ਜਦਕਿ ਅਕਾਲੀ ਬੀਜੇਪੀ ਨੂੰ 3 ਤੋਂ 5 ਸੀਟਾਂ ਮਿਲ ਸਕਦੀਆਂ ਹਨ ਓਥੇ ਹੀ ਆਪ ਨੂੰ 1 ਸੀਟ ਮਿਲਣ ਦੀ ਸੰਭਾਵਨਾ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






