ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 24-05-2019 )
1.. ਦੇਸ਼ ਭਰ ਵਿੱਚ ਬੀਜੇਪੀ ਦੀ ਜਿੱਤ ਤੋਂ ਬਾਅਦ ਰੌਣਕਾਂ - ਪ੍ਰਧਾਨਮੰਤਰੀ ਮੋਦੀ ਨੂੰ ਵਿਦੇਸ਼ ਤੋਂ ਮਿਲ ਰਹੀਆਂ ਵਧਾਈਆਂ
ਲੋਕਸਭਾ ਚੋਣਾਂ 2019 ਵਿੱਚ ਬੀਜੇਪੀ ਅਤੇ ਉਸਦੇ ਸਹਿਯੋਗੀ ਧੜਿਆਂ ਦੀ ਇਕ ਪਾਸੜ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਐਨਡੀਏ ਵਲੋਂ ਵੱਡੇ ਪੱਧਰ ਤੇ ਖੁਸ਼ੀ ਮਨਾਈ ਜਾ ਰਹੀ ਹੈ , ਓਥੇ ਹੀ ਦੇਸ਼ ਭਰ ਤੋਂ ਮਿਲ ਰਹੀਆਂ ਵਧਾਈਆਂ ਦੇ ਵਿਚਕਾਰ ਵਿਦੇਸ਼ਾਂ ਤੋਂ ਵੀ ਵੱਡੇ ਪੱਧਰ ਤੇ ਪ੍ਰਧਾਨਮੰਤਰੀ ਮੋਦੀ ਨੂੰ ਇਸ ਵੱਡੀ ਜਿੱਤ ਦੀਆਂ ਮੁਬਾਰਕ ਮਿਲ ਰਹੀਆਂ ਹਨ , ਪ੍ਰਧਾਨਮੰਤਰੀ ਮੋਦੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਟਰੰਪ , ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ , ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿਗ , ਰੂਸ ਦੇ ਰਾਸ਼ਟਰਪਤੀ ਵਾਲਿਦਿਮਿਰ ਪੁਤਿਨ ਅਤੇ ਹੋਰ ਕਈ ਦੇਸ਼ਾਂ ਦੇ ਮੁਖੀਆਂ ਨੇ ਜਿੱਤ ਦੀ ਵਧਾਈ ਭੇਜੀ ਹੈ , ਉਨ੍ਹਾਂ ਨੇ ਅਗਲੇ ਸਾਲਾਂ ਵਿੱਚ ਪ੍ਰਧਾਨਮੰਤਰੀ ਮੋਦੀ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ ਹੈ |
2.. ਕੈਨੇਡਾ ਵਿੱਚ ਚੀਨੀ ਰਾਜਦੂਤ ਦਾ ਬਿਆਨ - ਕੈਨੇਡਾ ਅਤੇ ਚੀਨ ਦੇ ਰਿਸ਼ਤੇ ਇਸ ਸਮੇਂ ਟੁੱਟਣ ਦੀ ਕਗਾਰ ਉੱਤੇ
ਕਨੇਡਾ ਵਿੱਚ ਚੀਨ ਦੇ ਰਾਜਦੂਤ ਨੇ ਕੈਨੇਡਾ ਅਤੇ ਚੀਨ ਦੇ ਰਿਸ਼ਤਿਆਂ ਉੱਤੇ ਇਕ ਵੱਡਾ ਬਿਆਨ ਦਿੱਤਾ ਹੈ , ਚੀਨ ਦੇ ਰਾਜਦੂਤ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧ ਹੁਣ ਕਿਸੇ ਵੀ ਸਮੇਂ ਦੇ ਮੁਕਾਬਲੇ ਬਿਲਕੁਲ ਹੇਠਲੇ ਪੱਧਰ ਤੇ ਹਨ , ਵੀਰਵਾਰ ਨੂੰ ਇੱਕ ਭਾਸ਼ਣ ਦੇ ਵਿੱਚ ਚੀਨ ਦੇ ਰਾਜਦੂਤ ਲੂ ਸ਼ਯ ਨੇ ਕਿਹਾ ਕਿ ਉਹ ਕੈਨੇਡਾ-ਚੀਨ ਸਬੰਧਾਂ ਨੂੰ ਲੈ ਕੇ ਉਦਾਸ ਹਨ ਜਿਸ ਨੂੰ ਉਨ੍ਹਾਂ ਨੇ "ਠੰਢਾ ਬਿੰਦੂ" ਕਹਿ ਕੇ ਸੰਬੋਧਿਤ ਕੀਤਾ ਹੈ , ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਰਾਜਨੀਤਕ ਸਬੰਧਾਂ ਨੂੰ ਕਈ ਦਹਾਕੇ ਪਹਿਲਾਂ ਸਥਾਪਿਤ ਕੀਤਾ ਗਿਆ ਸੀ ਜੋ ਹੁਣ ਬਿਲਕੁਲ ਟੁੱਟਣ ਦੀ ਕਗਾਰ ਉੱਤੇ ਹਨ , ਜ਼ਿਕਰਯੋਗ ਹੈ ਕਿ ਚੀਨੀ ਕੰਪਨੀ ਹੁਵਾਈ ਦੀ ਸੀਐਫਓ ਦੀ ਗਿਰਫਤਾਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਆਈ ਹੈ |
ਸੰਬੰਧਿਤ ਖ਼ਬਰਾਂ
3.. ਨਵਜੋਤ ਸਿੱਧੂ ਫਸੇ ਵੱਡੀਆਂ ਮੁਸ਼ਕਲਾਂ ਵਿੱਚ - ਚੋਣਾਂ ਤੋਂ ਬਾਅਦ ਹੁਣ ਆਮ ਲੋਕ ਵੀ ਮੰਗਣ ਲੱਗੇ ਉਨ੍ਹਾਂ ਦਾ ਅਸਤੀਫਾ
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਵਿਵਾਦ ਦੇ ਚਲਦੇ ਸੁਰਖਿਆ ਵਿੱਚ ਆਉਣ ਵਾਲੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੀਤ ਸਿੰਘ ਸਿੱਧੂ ਹੁਣ ਹੋਰ ਵੱਡੀਆਂ ਮੁਸ਼ਕਲਾਂ ਵਿੱਚ ਫਸਦੇ ਨਜ਼ਰ ਆ ਰਹੇ ਹਨ , ਪਿਛਲੇ ਦਿਨੀ ਆਪਣੇ ਚੋਣ ਪ੍ਰਚਾਰ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਜੇ ਰਾਹੁਲ ਗਾਂਧੀ ਅਮੇਠੀ ਤੋਂ ਹਾਰ ਗਏ ਤਾਂ ਉਹ ਰਾਜਨੀਤੀ ਤੋਂ ਹਮੇਸ਼ਾ ਲਈ ਸੰਨਿਆਸ ਲੈ ਲੈਣਗੇ , ਹੁਣ ਰਾਹੁਲ ਗਾਂਧੀ ਅਮੇਠੀ ਤੋਂ ਕਹਿਣਾ ਹਾਰ ਗਏ ਹਨ ਜਿਸ ਤੋਂ ਬਾਅਦ ਆਮ ਲੋਕਾਂ ਵਲੋਂ ਸਿੱਧੂ ਖਿਲਾਫ ਸੋਸ਼ਲ ਮੀਡੀਆ ਤੇ ਅਭਿਆਨ ਚਲਾ ਉਨ੍ਹਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਲਈ ਕਿਹਾ ਜਾ ਰਿਹਾ ਹੈ , ਇਸ ਉੱਤੇ ਹਾਲੇ ਤੱਕ ਸਿੱਧੂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ |
4.. ਅਮਰੀਕਾ ਨੇ ਭਾਰਤੀ ਚੋਣਾਂ ਦੀ ਸਫਲਤਾ ਤੇ ਜਤਾਈ ਖੁਸ਼ੀ - ਦੱਸਿਆ ਸੰਸਾਰ ਭਰ ਲਈ ਵੱਡੀ ਉਦਾਹਰਣ
ਅਮਰੀਕਾ ਨੇ ਭਾਰਤ ਵਿੱਚ ਸਫਲ ਚੋਣਾਂ ਕਰਵਾਉਣ ਲਈ ਭਾਰਤ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਵਧਾਈ ਦਿੱਤੀ ਹੈ , ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਮਾਇਕ ਪੋਪੀਓ ਨੇ ਭਾਰਤੀ ਚੋਣਾਂ ਦੀ ਸਫਲਤਾ ਤੇ ਖੁਸ਼ੀ ਜਤਾਉਂਦੇ ਹੋਏ ਇਸਨੂੰ ਸੰਸਾਰ ਭਰ ਲਈ ਇਕ ਵੱਡੀ ਉਦਾਹਰਣ ਦੱਸਿਆ ਹੈ , ਅਮਰੀਕਾ ਨੇ ਆਪਣੇ ਸਰਕਾਰੀ ਬਿਆਨ ਵਿੱਚ ਕਿਹਾ ਕਿ ਇਹ ਲੋਕਤੰਤਰ ਵਿਚ ਭਾਰਤ ਦੇ ਲੋਕਾਂ ਦੀ ਵਚਨਬੱਧਤਾ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਹੈ , ਅਸੀਂ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਭਾਰਤ ਦੇ ਨਾਲ ਕੰਮ ਕਰਨ ਲਈ ਉਤਸੁਕ ਹਾਂ , ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਭਾਰਤ ਦੇ ਲੋਕਾਂ ਅਤੇ ਪ੍ਰਧਾਨਮੰਤਰੀ ਮੋਦੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ |
5.. ਅਫ਼ਰੀਕੀ ਦੇਸ਼ ਸੋਮਾਲੀਆ ਵਿੱਚ ਹੋਇਆ ਵੱਡਾ ਬਲਾਸਟ - 9 ਲੋਕਾਂ ਦੀ ਮੌਤ , 11 ਤੋਂ ਜ਼ਿਆਦਾ ਹੋਏ ਜ਼ਖਮੀ
ਅਫ਼ਰੀਕੀ ਦੇਸ਼ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਇਕ ਆਤਮਘਾਤੀ ਹਮਲਾ ਕੀਤਾ ਗਿਆ ਹੈ , ਹਮਲੇ ਵਿਚ ਨੌਂ ਲੋਕਾਂ ਦੀ ਮੌਤ ਦੀ ਖ਼ਬਰ ਹੈ , ਮੋਗਾਦਿਸ਼ੂ ਵਿਖੇ, ਇਸਲਾਮਿਕ ਕੱਟੜਪੰਥੀਆਂ ਨੇ ਰਾਸ਼ਟਰਪਤੀ ਦੇ ਘਰ ਦੇ ਨੇੜੇ ਆਤਮਘਾਤੀ ਕਾਰ ਬੰਬ ਧਮਾਕਾ ਕੀਤਾ, ਇਸ ਹਮਲੇ ਵਿੱਚ ਸਾਬਕਾ ਵਿਦੇਸ਼ ਮੰਤਰੀ ਹੁਸੈਨ ਏਲਾਬ ਸਮੇਤ ਘੱਟ ਤੋਂ ਘੱਟ 9 ਲੋਕ ਮਾਰੇ ਗਏ ਸਨ ਅਤੇ 11 ਹੋਰ ਜ਼ਖਮੀ ਹੋਏ ਹਨ , ਹਮਲੇ ਤੋਂ ਬਾਅਦ ਫੌਜ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਸਰਚ ਅਪ੍ਰੇਸ਼ਨ ਚਾਲੂ ਕੀਤਾ ਗਿਆ ਹੈ , ਸੋਮਾਲੀਆ ਪਿੱਛੇ ਕਈ ਸਾਲਾਂ ਤੋਂ ਇਸਲਾਮਿਕ ਕੱਟੜਪੰਥੀ ਅੱਤਵਾਦੀ ਸੰਗਠਨਾਂ ਦਾ ਸੇਕ ਸਹਿ ਰਿਹਾ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






