|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 04-05-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 04-05-2019 )

1.. ਤੂਫ਼ਾਨ ਫੇਨੀ ਨੇ ਭਾਰਤ ਵਿੱਚ ਮਚਾਇਆ ਕਹਿਰ - 10 ਦੀ ਮੌਤ , ਤਿਆਰੀਆਂ ਕਾਰਣ ਬਚੀ ਲੱਖਾਂ ਲੋਕਾਂ ਦੀ ਜਾਨ

ਇਕ ਵੱਡੇ ਚੱਕਰਵਾਤੀ ਤੂਫਾਨ 'ਫੇਨੀ' ਨੇ ਸ਼ੁੱਕਰਵਾਰ ਨੂੰ ਉੜੀਸਾ ਦੇ ਕਿਨਾਰੇ ਤੇ ਦਸਤਕ ਦਿੱਤੀ ਅਤੇ ਸਮੁੰਦਰੀ ਕੰਢਿਆਂ 'ਤੇ ਤਿੱਖਾ ਹਮਲਾ ਕੀਤਾ , ਉੜੀਸਾ ਦੇ ਪੁਰੀ ਅਤੇ ਭੁਵਨੇਸ਼ਵਰ ਸਮੇਤ ਕਈ ਖੇਤਰਾਂ ਵਿਚ ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਨੂੰ ਉਖਾੜ ਦਿੱਤਾ , ਬਹੁਤ ਸਾਰੀਆਂ ਇਮਾਰਤਾਂ ਢਹਿ ਗਈਆਂ ਅਤੇ ਰਿਹਾਇਸ਼ੀ ਇਲਾਕਿਆਂ ਪਾਣੀ ਭਰ ਗਿਆ , ਇਸ ਤਬਾਹੀ ਵਿੱਚ10 ਲੋਕ ਆਪਣੀ ਜਾਨ ਗੁਆ ਬੈਠੇ ਜਦਕਿ 160 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਹਲਕੀ ਚੰਗੇ ਸੁਰੱਖਿਆ ਪ੍ਰਬੰਧ ਕਾਰਣ ਲੱਖਾਂ ਲੋਕ ਦੀ ਜਾਨ ਬਚਾ ਲਈ ਗਈ, ਉੜੀਸਾ ਵਿਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਇਹ ਮਾਰੂ ਤੂਫਾਨ ਪੱਛਮੀ ਬੰਗਾਲ ਵਿੱਚ ਦਾਖ਼ਲ ਹੋਇਆ ਹੈ |

2.. ਕਾਰਬਨ ਟੈਕਸ ਦੇ ਮੁੱਦੇ ਤੇ ਸਸਕੈਚਵਨ ਨੂੰ ਵੱਡਾ ਝਟਕਾ - ਕੋਰਟ ਨੇ ਫੈਡਰਲ ਸਰਕਾਰ ਦੇ ਫੈਸਲੇ ਨੂੰ ਸਹੀ ਦੱਸਿਆ

ਸਸਕੈਚਵਨ ਦੀ ਕੋਰਟ ਆਫ ਅਪੀਲ ਨੇ ਸਸਕੈਚਵਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ , ਸਪਲਿਟ ਫੈਸਲੇ ਵਿੱਚ ਫੈਸਲਾ ਦਿੰਦੇ ਹੋਏ ਸੰਘੀ ਅਦਾਲਤ ਨੇ ਕਿਹਾ ਕਿ ਫੈਡਰਲ ਸਰਕਾਰ ਵਲੋਂ ਲਾਗੂ ਕੀਤਾ ਗਿਆ ਕਾਰਬਨ ਟੈਕਸ ਸੰਵਿਧਾਨਕ ਕਦਮ ਹੈ ,ਸਸਕੈਚਵਨ ਪਾਰਟੀ ਸਰਕਾਰ ਨੇ ਕੋਰਟ ਨੂੰ ਆਪਣੀ ਤਜਵੀਜ਼ 'ਤੇ ਇਸ ਟੈਕਸ ਨੂੰ ਹਟਾਉਣ ਦੀ ਅਪੀਲ ਕੀਤੀ ਸੀ ਜੋ 1 ਅਪ੍ਰੈਲ ਨੂੰ ਸੂਬਿਆਂ ਵਿੱਚ ਫੈਡਰਲ ਸਰਕਾਰ ਵਲੋਂ ਲਾਗੂ ਕੀਤਾ ਗਿਆ ਸੀ , ਚੀਫ ਜਸਟਿਸ ਰੌਬਰਟ ਰਿਚਰਡਸ ਨੇ 155 ਪੰਨਿਆਂ ਦੇ ਫੈਸਲੇ ਵਿਚ ਇਸ ਦੀ ਘੋਸ਼ਣਾ ਕੀਤੀ ਹੈ ਹਾਲਾਂਕਿ ਇਸ ਉੱਤੇ ਸਸਕੈਚਵਨ ਦੇ ਪ੍ਰੀਮਿਅਰ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਦੀ ਸਮੀਖਿਆ ਤੋਂ ਬਾਅਦ ਅਗਲਾ ਕਦਮ ਚੁੱਕਣਗੇ |

ਸੰਬੰਧਿਤ ਖ਼ਬਰਾਂ

3.. ਹੁਣ ਕੈਪਟਨ ਵੀ ਬੋਲੇ ਸਿੱਧੂ ਦੀ ਬੋਲੀ - ਮੋਦੀ ਸਰਕਾਰ ਤੋਂ ਮੰਗੇ ਬਾਲਾਕੋਟ ਸਰਜੀਕਲ ਸਟਰਾਇਕ ਦੇ ਸਬੂਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੁਣ ਭਾਰਤੀ ਸੈਨਾ ਦੁਆਰਾ ਪਾਕਿਸਤਾਨ ਦੇ ਬਾਲਕੋਟ ਵਿੱਚ ਏਅਰ ਸਟ੍ਰਾਈਕ ਦੇ ਸਬੂਤ ਮੰਗੇ ਹਨ ,ਕੈਪਟਨ ਅਮਰਿੰਦਰ ਸਿੰਘ ਨੇ ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਸਬੂਤ ਸਾਹਮਣੇ ਲੈ ਕੇ ਆਉਣੇ ਚਾਹੀਦੇ ਹਨ , ਕੈਪਟਨ ਨੇ ਕਿਹਾ ਕਿ ਉਹ ਫੌਜੀ ਇਤਿਹਾਸਕਾਰ ਹਨ ਇਸ ਲਈ ਮੋਦੀ ਸਰਕਾਰ ਨੂੰ ਉਨ੍ਹਾਂ ਨੂੰ ਇਹ ਸਬੂਤ ਭੇਜਣੇ ਚਾਹੀਦੇ ਹਨ , ਇਸ ਮਾਮਲੇ ਵਿੱਚ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਵੀ ਇਸ ਤੋਂ ਪਹਿਲਾ ਸਰਜੀਕਲ ਸਟਰਾਇਕ ਤੇ ਸਵਾਲ ਖੜੇ ਕਰ ਚੁੱਕੇ ਹਨ |

4.. ਦੱਖਣੀ ਕੋਰੀਆ ਦਾ ਦੋਸ਼ - ਉੱਤਰ ਕੋਰੀਆ ਨੇ ਮਿਜ਼ਾਇਲਾਂ ਛੱਡ ਫਿਰ ਤੋਂ ਕੀਤਾ ਪ੍ਰਮਾਣੂ ਪ੍ਰੀਖਣ

ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਦੇ ਰਿਸ਼ਤਿਆਂ ਵਿੱਚ ਇਕ ਵਾਰ ਫਿਰ ਤਕਰਾਰ ਦੀ ਸਥਿਤੀ ਪੈਦਾ ਹੋ ਗਈ ਹੈ , ਦੱਖਣੀ ਕੋਰੀਆ ਨੇ ਇਲਜ਼ਾਮ ਲਾਇਆ ਹੈ ਕਿ ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਆਪਣੇ ਅਣਪਛਾਤੇ ਠਿਕਾਣੇ ਤੋਂ ਛੋਟੀਆਂ ਮਿਜ਼ਾਇਲਾਂ ਛੱਡ ਕਰ ਇਕ ਹੋਰ ਪ੍ਰਮਾਣੂ ਪ੍ਰੀਖਣ ਕੀਤਾ ਹੈ , ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ਸ ਆਫ ਸਟਾਫ ਨੇ ਕਿਹਾ ਕਿ ਵਾਸ਼ਿੰਗਟਨ ਦੇ ਨਾਲ ਰੁਕੇ ਹੋਏ ਕੂਟਨੀਤਕ ਗੱਲਬਾਤ ਤੋਂ ਬਾਅਦ ਵਿੱਚ ਉੱਤਰ ਕੋਰੀਆ ਦੀ ਵਧ ਰਹੀ ਨਿਰਾਸ਼ਾ ਦੀ ਸੰਭਾਵਨਾ ਦਾ ਸੰਕੇਤ ਇਹ ਪ੍ਰਮਾਣੂ ਪ੍ਰੀਖਣ ਹੈ , ਫਿਲਹਾਲ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਅਧਿਕਾਰੀ ਵੇਰਵੇ ਦਾ ਵਿਸ਼ਲੇਸ਼ਣ ਕਰ ਰਹੇ ਹਨ |

5.. ਰਾਹੁਲ ਗਾਂਧੀ ਦਾ ਵੱਡਾ ਦਾਅਵਾ - ਪ੍ਰਧਾਨਮੰਤਰੀ ਮੋਦੀ ਹਾਰ ਚੁੱਕੇ ਹਨ 2019 ਲੋਕਸਭਾ ਚੋਣਾਂ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਦਾਅਵਾ ਕੀਤਾ ਹੈ , ਉਨ੍ਹਾਂ ਕਿਹਾ ਕਿ ਅੱਧੇ ਤੋਂ ਵੱਧ ਚੋਣ ਖ਼ਤਮ ਹੋ ਗਈ ਹੈ ਅਤੇ ਇਹ ਸਾਫ ਹੈ ਕਿ ਪ੍ਰਧਾਨਮੰਤਰੀ ਮੋਦੀ ਹਾਰ ਚੁੱਕੇ ਹਨ , ਉਨ੍ਹਾਂ ਕਿਹਾ ਕਿ ਮੁੱਖ ਮੁੱਦੇ ਰੁਜ਼ਗਾਰ, ਕਿਸਾਨ, ਪ੍ਰਧਾਨ ਮੰਤਰੀ ਦਾ ਭ੍ਰਿਸ਼ਟਾਚਾਰ, ਦੇਸ਼ ਦੇ ਸੰਸਥਾਨਾਂ ਤੇ ਹਮਲੇ ਹਨ , ਸਾਡੀ ਪੋਲਿੰਗ ਸਪਸ਼ਟ ਦਸ ਰਹੀ ਹੈ ਕਿ ਭਾਜਪਾ ਹਾਰ ਰਹੀ ਹੈ , ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ , ਪੀ ਐੱਮ ਮੋਦੀ ਨੇ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ , ਦੇਸ਼ ਮੋਦੀ ਨੂੰ ਪੁੱਛੇ ਕਿ 2 ਕਰੋੜ ਰੁਜ਼ਗਾਰ ਦਾ ਵਾਅਦਾ ਕੀਤਾ ਗਿਆ ਹੈ, ਪਰ ਅੱਜ ਦੇਸ਼ 45 ਸਾਲਾਂ ਦੀ ਸਭ ਤੋਂ ਬੁਰੀ ਹਾਲਤ ਵਿੱਚ ਹੈ , ਇਸ ਲਈ ਭਾਜਪਾ ਦਾ ਹਾਰਨਾ ਤੈਅ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!