|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 06-05-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 06-05-2019 )

1.. ਭਾਰਤ ਵਿੱਚ ਅੱਜ ਲੋਕਸਭਾ ਚੋਣਾਂ ਦਾ ਪੰਜਵਾਂ ਗੇੜ - 7 ਸੂਬਿਆਂ ਦੀਆਂ 51 ਸੀਟਾਂ ਉੱਤੇ ਵੋਟਿੰਗ ਜਾਰੀ

ਭਾਰਤ ਵਿੱਚ ਅੱਜ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਦੀਆਂ ਸੀਟਾਂ ਲਈ ਵੋਟਿੰਗ ਹੋ ਰਹੀ ਹੈ , ਪੰਜਵੇਂ ਗੇੜ ਵਿੱਚ ਅੱਜ ਕੁੱਲ ਸੱਤ ਸੂਬਿਆਂ ਦੀਆਂ 51 ਸੀਟਾਂ ਉੱਤੇ ਲੋਕ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ , ਅੱਜ ਜਿਨ੍ਹਾਂ ਸੀਟਾਂ ਤੇ ਵੋਟਿੰਗ ਹੋ ਰਹੀ ਹੈ ਉਨ੍ਹਾਂ ਉੱਤੇ ਕਰੀਬ ਅੱਠ ਕਰੋੜ 75 ਲੱਖ ਮੱਤਦਾਤਾ ਹਨ ਅਤੇ 674 ਉਮੀਦਵਾਰ ਹਨ , ਪੰਜਵੇਂ ਗੇੜ ਵਿੱਚ ਉੱਤਰ ਪ੍ਰਦੇਸ਼ ਦੀਆਂ 14 ਰਾਜਸਥਾਨ ਦੀਆਂ 12 , ਪੱਛਮ ਬੰਗਾਲ ਅਤੇ ਮੱਧ ਪ੍ਰਦੇਸ਼ ਦੀਆਂ 7-7 ,ਬਿਹਾਰ ਦੀਆਂ ਪੰਜ ਝਾਰਖੰਡ ਦੀਆਂ ਚਾਰ ਸੀਟਾਂ ਉੱਤੇ ਵੋਟਿੰਗ ਹੋ ਰਹੀ ਹੈ , ਸ ਤੋਂ ਬਾਅਦ ਦੋ ਹੋਰ ਗੇੜ ਬਾਕੀ ਹਨ ਅਤੇ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ |

2.. ਰੂਸ ਵਿੱਚ ਯਾਤਰੀ ਜਹਾਜ ਸੁਖੋਈ ਵਿੱਚ ਲੱਗੀ ਅੱਗ - 2 ਬੱਚਿਆਂ ਸਮੇਤ 41 ਲੋਕ ਦੀ ਹੋਈ ਮੌਤ

ਰੂਸ ਦੇ ਏਓਰੋਫੋਲਟ ਏਅਰ ਲਾਈਨ ਦੇ ਸੁਖੋਈ ਸੁਪਰਜੈੱਟ -100 ਯਾਤਰੀ ਜਹਾਜ਼ ਨੂੰ ਉਡਾਣ ਤੋਂ ਤੁਰੰਤ ਬਾਅਦ ਅੱਗ ਲੱਗ ਗਈ , ਮਾਸਕੋ ਦੇ ਸ਼ੇਰਮੇਯਤੋ ਹਵਾਈ ਅੱਡੇ 'ਤੇ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ , ਰੂਸੀ ਜਾਂਚ ਏਜੰਸੀ ਦੇ ਅਨੁਸਾਰ, ਦੁਰਘਟਨਾ ਵਿੱਚ 41 ਲੋਕਾਂ ਦੀ ਮੌਤ ਹੋ ਗਈ , ਇਨ੍ਹਾਂ ਵਿੱਚ ਦੋ ਬੱਚੇ ਸ਼ਾਮਲ ਸਨ , ਜਹਾਜ਼ ਵਿਚ 78 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸ਼ਾਮਲ ਸਨ , ਇਨ੍ਹਾਂ ਵਿੱਚੋਂ ਪੰਜ ਜ਼ਖ਼ਮੀ ਹੋਏ ਹਨ , ਖੋਜਕਰਤਾਵਾਂ ਅਨੁਸਾਰ, ਇਹ ਜਹਾਜ਼ ਮਾਸਕੋ ਤੋਂ ਉੱਤਰੀ ਰੂਸ ਦੇ ਸ਼ਹਿਰ ਮਰਮੰਕਸ਼ ਲਈ ਉਡ ਰਿਹਾ ਸੀ , ਫਿਲਜਾਲ ਮਾਮਲੇ ਦੀ ਜਾਂਚ ਚਲ ਰਹੀ ਹੈ |

ਸੰਬੰਧਿਤ ਖ਼ਬਰਾਂ

3.. ਭਗਵੰਤ ਮਾਨ ਦਾ ਦੋਸ਼ ਕੈਪਟਨ ਲਾ ਰਹੇ ਆਪ ਵਿਧਾਇਕਾਂ ਦੀ ਬੋਲੀ - ਕਿਹਾ ਹਿੰਮਤ ਹੈ ਤਾਂ ਮੇਰੀ ਬੋਲੀ ਲਗਾਓ

ਲੋਕ ਸਭਾ ਚੋਣਾਂ ਨਜ਼ਦੀਕ ਆਉਂਦੇ ਹੀ ਪੰਜਾਬ ਦੀ ਸਿਆਸਤ ਵਿੱਚ ਤਲਖ਼ੀ ਆ ਚੁੱਕੀ ਹੈ , ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਵੱਡਾ ਦੋਸ਼ ਲਾਇਆ ਹੈ , ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦ ਰਹੇ ਹਨ , ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਇਸ ਵੀਡੀਓ ਦਾ ਜਲਦ ਤੋਂ ਜਲਦ ਜਵਾਬ ਦੇਣ , ਇਸ ਤੋ ਇਲਾਵਾ ਉਨਾਂ ਨੇ ਕੈਪਟਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇ ਕੈਪਟਨ ਵਿੱਚ ਹਿੰਮਤ ਹੈ ਤਾਂ ਮੇਰੀ ਕੀਮਤ ਲਾ ਕੇ ਦਿਖਾਉਣ |

4.. ਕੈਨੇਡਾ ਦੇ ਮੁਸਲਮਾਨਾਂ ਨੇ ਜਤਾਈ ਚਿੰਤਾ - ਰਮਜ਼ਾਨ ਵਿੱਚ ਮਸਜਿਦਾਂ ਉੱਤੇ ਹਮਲਿਆਂ ਦਾ ਹੈ ਡਰ

ਸੋਮਵਾਰ ਤੋਂ ਮੁਸਲਮਾਨ ਰਮਜ਼ਾਨ ਦੀ ਸ਼ੁਰੂਆਤ ਕਰਨਗੇ , ਅਗਲੇ 30 ਦਿਨਾਂ ਲਈ ਦੁਨੀਆ ਭਰ ਵਿਚ ਮੁਸਲਮਾਨ ਰੋਜ਼ਾਨਾ ਦੇ ਸਮੇਂ ਖਾਣ ਅਤੇ ਪੀਣ ਤੋਂ ਦੂਰ ਰਹਿਣਗੇ , ਇਸ ਦੌਰਾਨ ਕਨੇਡਾ ਦੇ ਇਸਲਾਮੀ ਸੁਪਰੀਮ ਕੌਂਸਲ ਦੇ ਮੀਤ ਪ੍ਰਧਾਨ ਅਥਰ ਮਹਿਮੂਦ ਨੇ ਇਕ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ , ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਹਮਲੇ ਤੋਂ ਬਾਅਦ ਕੁਝ ਲੋਕ ਹਮਲਿਆਂ ਦੇ ਡਰ ਕਾਰਨ ਮਸਜਿਦ ਨੂੰ ਜਾਣਾ ਬੰਦ ਕਰ ਦੇਣਗੇ , ਮਹਿਮੂਦ ਨੇ ਕਿਹਾ ਕਿ ਇਸ ਹਮਲੇ ਤੋਂ ਡਰੇ ਲੋਕ ਹੁਣ ਥੋੜ੍ਹਾ ਘਬਰਾਉਂਦੇ ਹਨ , ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਮਸਜਿਦ ਦੇ ਹਮਲੇ ਵਿਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ |

5.. ਫੇਨੀ ਤੂਫ਼ਾਨ ਤੋਂ ਬਾਅਦ ਪ੍ਰਧਾਨਮੰਤਰੀ ਮੋਦੀ ਨੇ ਕੀਤਾ ਉੜੀਸਾ ਦਾ ਦੌਰਾ - ਸੂਬੇ ਨੂੰ ਦਿੱਤੀ ਜਾਵੇਗੀ ਵਾਧੂ 1000 ਕਰੋੜ ਮਦਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉੜੀਸਾ ਦੇ ਵਿੱਚ ਫੇਨੀ ਤੂਫ਼ਾਨ ਨਾਲ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕੀਤਾ ਹੈ , ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜਪਾਲ ਗਨੇਸ਼ੀ ਲਾਲ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਮੌਜੂਦ ਰਹੇ , ਮੋਦੀ ਨੇ ਓਡੀਸ਼ਾ ਦੇ ਮੁੱਖ ਮੰਤਰੀ ਦੀ ਤਰੀਫ ਕਰਦੇ ਹੋਏ ਉਨ੍ਹਾਂ ਦੇ ਕੰਮ ਨੂੰ ਚੰਗਾ ਦੱਸਿਆ, ਉਨ੍ਹਾਂ ਨੇ ਕਿਹਾ ਕਿ ਇਸ ਚੰਗੇ ਕੰਮ ਦੀ ਵਜ੍ਹਾ ਨਾਲ ਜਾਨ ਮਾਲ ਦਾ ਘੱਟ ਨੁਕਸਾਨ ਹੋਇਆ ਹੈ , ਕੇਂਦਰ ਨੇ ਪਹਿਲਾਂ ਹੀ ਸੂਬੇ ਦੀ 381 ਕਰੋੜ ਦੀ ਮਦਦ ਆ ਐਲਾਨ ਕੀਤਾ ਸੀ , ਹੁਣ ਕੇਂਦਰ ਸਰਕਾਰ ਸੂਬੇ ਨੂੰ ਵਾਧੂ 1000 ਕਰੋੜ ਦੀ ਮਦਦ ਕਰੇਗੀ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!