|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 17-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 17-06-2019 )

1.. ਅਮਰੀਕਾ ਵਿੱਚ ਇਕ ਭਾਰਤੀ ਪਰਿਵਾਰ ਤੇ ਹਮਲਾ - ਹਮਲਾਵਰਾਂ ਨੇ ਘਰ ਵਿੱਚ ਜਾ ਕੀਤਾ 4 ਲੋਕਾਂ ਦਾ ਕਤਲ

ਅਮਰੀਕਾ ਦੇ ਪੱਛਮੀ ਡੈਸ ਮੋਇਨਸ ਸ਼ਹਿਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਇਕ ਘਰ ਵਿੱਚ ਘੁਸਪੈਠ ਕੀਤੀ ਸੀ, ਇਹ ਘਰ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਪਰਿਵਾਰ ਦਾ ਸੀ , ਇਨਾ ਲੋਕਾਂ ਨੂੰ ਨਿਸ਼ਾਨਾ ਬਣ ਕੇ ਇਹ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਗੋਲੀਆਂ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋਈ ਹੈ , ਪੁਲਿਸ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ , ਪੁਲਸ ਦੇ ਅਨੁਸਾਰ, ਨੇੜਲੇ ਗੁਆਂਢੀਆਂ ਵਲੋਂ ਜਾਣਕਾਰੀ ਦੇਣ ਤੋਂ ਬਾਅਦ ਸਾਹਮਣੇ ਆਇਆ ਹੈ , ਪੁਲਿਸ ਨੇ ਹੁਣ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ , ਪੁਲਿਸ ਨੇ ਕਿਹਾ ਕਿ ਕਤਲ ਦੇ ਪਿੱਛੇ ਦਾ ਕਰਨ ਹਾਲੇ ਸਾਹਮਣੇ ਨਹੀਂ ਆਇਆ ਹੈ |

2.. ਕੈਨੇਡਾ ਫੈਡਰਲ ਚੋਣਾਂ ਲਈ ਐਨਡੀਪੀ ਦੀ ਵੱਡੀ ਯੋਜਨਾ - ਸਿਹਤ ਸੇਵਾਵਾਂ ਨੂੰ ਲੈ ਕੇ ਚੋਣਾਂ ਲੜੇਗੀ ਐਨਡੀਪੀ

ਕੈਨੇਡਾ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਐਨਡੀਪੀ ਨੇ ਇਕ ਨਵੀਂ ਯੋਜਨ ਦਾ ਖੁਲਾਸਾ ਕੀਤਾ ਹੈ , ਇਹ ਯੋਜਨਾ ਇਨਾ ਚੋਣਾਂ ਵਿੱਚ ਐਨਡੀਪੀ ਲਈ ਵੱਡੀ ਭੂਮਿਕਾ ਨਿਭਾ ਸਕਦੀ ਹੈ , ਫੈਡਰਲ ਐਨਡੀਪੀ ਨੇ ਚੋਣਾਂ ਤੋਂ ਪਹਿਲਾਂ ਆਪਣੀ ਸਿਹਤ ਯੋਜਨਾ ਦਾ ਖੁਲਾਸਾ ਕੀਤਾ ਹੈ, ਜਿਸ ਵਿਚ ਨਾਟਕੀ ਤੌਰ 'ਤੇ ਸਿਹਤ ਦੇਖ-ਰੇਖ ਨੂੰ ਵਿਸਥਾਰ ਦੇਣ ਅਤੇ ਘਾਟੇ ਨੂੰ ਘਟਾਉਣ ਦੀ ਯੋਜਨਾ ਸ਼ਾਮਲ ਹੈ , ਇਸਦੇ ਨਾਲ ਹੀ ਅਮੀਰਾਂ ਤੇ ਟੈਕਸ ਲਗਾਉਣਾ ਵੀ ਸ਼ਾਮਲ ਹੈ , ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਨੇ ਓਨਟਾਰੀਓ ਵਿੱਚ ਐਨਡੀਪੀ ਦੀ ਅਗਲੀ ਰਣਨੀਤੀ ਬਾਰੇ ਇੱਕ ਭਾਸ਼ਣ ਦਿੰਦਿਆਂ ਕਿਹਾ ਕਿ ਕੈਨੇਡੀਅਨਾਂ ਕੋਲ 'ਸੁਪਨਾ ਲੈਣ ਦੀ ਹਿੰਮਤ' ਹੋਣੀ ਚਾਹੀਦੀ ਹੈ |

ਸੰਬੰਧਿਤ ਖ਼ਬਰਾਂ

3.. ਦਿੱਲੀ ਵਿੱਚ ਸਿੱਖ ਪਿਤਾ ਪੁੱਤਰ ਦੀ ਮਾਰਕੁਟਾਈ ਦਾ ਮਾਮਲਾ - ਪੁਲਿਸ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਦਿੱਲੀ ਦੇ ਮੁਖਰਜੀ ਨਗਰ ਖੇਤਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ , ਜਿਸ ਵਿਚ ਬਹੁਤ ਸਾਰੇ ਪੁਲਿਸ ਕਰਮਚਾਰੀ ਦੋ ਲੋਕਾਂ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ , ਅਸਲ ਵਿਚ ਇਹ ਵੀਡੀਓ ਐਤਵਾਰ ਦੀ ਸ਼ਾਮ ਦੀ ਹੈ , ਜਿੱਥੇ ਇਕ ਆਟੋ ਪੁਲਿਸ ਦੀ ਗੱਡੀ ਵਿੱਚ ਵੱਜ ਗਿਆ ਅਤੇ ਇਹ ਸਾਰਾ ਘਟਨਾ ਘਟੀ , ਪੁਲਿਸ ਨੇ ਸਿੱਖ ਆਟੋ ਚਾਲਕ ਅਤੇ ਉਸਦੇ ਪੁੱਤਰ ਨਾਲ ਕੁੱਟਮਾਰ ਕਰਨੀ ਸ਼ੁਰੂ ਕੀਤੀ , ਜਿਸ ਤੋਂ ਬਾਅਦ ਟੈਂਪੂ ਦੇ ਡਰਾਈਵਰ ਨੇ ਤਲਵਾਰ ਕੱਢ ਲਈ , ਸਥਿਤੀ ਖਰਾਬ ਹੁੰਦੀ ਦੇਖ ਪੁਲਿਸ ਨੇ ਸਖ਼ਤ ਰੁਖ਼ ਆਪਣਾ ਲਿਆ , ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਹੈ , ਫਿਲਹਾਲ ਤਿੰਨ ਪੁਲਿਸ ਵਾਲੀਆਂ ਨੂੰ ਸਸਪੈਂਡ ਕੀਤਾ ਗਿਆ ਹੈ |

4.. ਹਾਂਗਕਾਂਗ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਵੱਡੀ ਜਿੱਤ - ਸਰਕਾਰ ਨੇ ਕਾਨੂੰਨ ਲਾਗੂ ਕਰਨ ਦਾ ਫੈਸਲਾ ਵਾਪਸ ਲਿਆ

ਹਾਂਗਕਾਂਗ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੋਕ ਇਕ ਨਵੇਂ ਕਾਨੂੰਨ ਨੂੰ ਲੈ ਕੇ ਸੜਕਾਂ ਉੱਤੇ ਪ੍ਰਦਰਸ਼ਨ ਕਰ ਰਹੇ ਸਨ ਜਿਸ ਤੋਂ ਬਾਅਦ ਆਖਿਰਕਾਰ ਸਰਕਾਰ ਨੂੰ ਝੁਕਣਾ ਪਿਆ ਹੈ , ਹਾਂਗਕਾਂਗ ਸਰਕਾਰ ਨੇ ਚੀਨ ਨੂੰ ਹਵਾਲਗੀ ਵਾਲੇ ਨਵੇਂ ਕਾਨੂੰਨ ਤੇ ਫਿਲਹਾਲ ਅਸਥਾਈ ਰੋਕ ਲਾ ਦਿੱਤੀ ਹੈ , ਚੀਨੀ ਅਧਿਕਾਰੀਆਂ ਨਾਲ ਲੰਬੇ ਸਮੇਂ ਤੱਕ ਹੋਈ ਇਕ ਮੀਟਿੰਗ ਤੋਂ ਬਾਅਦ, ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲਾਮ ਨੇ ਕਿਹਾ ਕਿ ਸਰਕਾਰ ਨੇ ਅਸਥਾਈ ਤੌਰ 'ਤੇ ਕਾਨੂੰਨ ਨੂੰ ਮੁਅੱਤਲ ਕਰ ਦਿੱਤਾ ਹੈ , ਚੀਨ ਨੇ ਉਨ੍ਹਾਂ ਦੀ ਵੀ ਸਹਾਇਤਾ ਕੀਤੀ ਹੈ , ਜ਼ਿਕਰਯੋਗ ਹੈ ਕਿ ਹਾਂਗਕਾਂਗ ਦੇ ਲੋਕ ਇਸ ਕਾਨੂੰਨ ਨੂੰ ਆਜ਼ਾਦੀ ਦੀ ਉਲੰਘਣਾ ਦੱਸ ਰਹੇ ਸਨ |

5.. ਬੇਅਦਬੀ ਮਾਮਲਾ - ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਦਾ ਪੱਤਰ ਚਾਰਜਸ਼ੀਟ ਵਿੱਚ ਜੋੜਿਆ , ਵਧਣਗੀਆਂ ਮੁਸ਼ਕਲਾਂ

ਬੇਅਦਬੀ ਮਾਮਲੇ ਵਿੱਚ ਹੁਣ ਐਸਆਈਟੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ , ਇਸ ਮਾਮਲੇ ਨੂੰ ਹੁਣ ਸਿੱਧੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਿਲੀ ਮੁਆਫੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ , ਇਸ ਮਾਮਲੇ ਵਿੱਚ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਦੀ ਇਕ ਚਿੱਠੀ ਨੂੰ ਚਾਰਜਸ਼ੀਟ ਵਿੱਚ ਜੋੜਿਆ ਗਿਆ ਹੈ , ਜਿਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਦੇ ਦਬਾਅ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫੀ ਦੇਣ ਦੀ ਗੱਲ ਕਹੀ ਗਈ ਹੈ , ਇਹ ਚਿੱਠੀ ਐੱਸ ਆਈ ਟੀ ਦੇ ਮੈਂਬਰ ਗਿਆਨੀ ਇਕਬਾਲ ਸਿੰਘ ਨੇ ਆਈ ਜੀ ਕੁੂੰਵਰ ਵਿਜੇ ਪ੍ਰਤਾਪ ਸਿੰਘ ਨੂੰ ਲਿਖੀ ਸੀ , ਇਸ ਵਿੱਚ, ਉਨ੍ਹਾਂ ਨੇ 24 ਸਿਤੰਬਰ, 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਡੇਰਾ ਮੁਖੀ ਦੀ ਮੁਆਫ਼ੀ ਮੰਗਣ ਦਾ ਸਾਰਾ ਮੁੱਦਾ ਉਜਾਗਰ ਕੀਤਾ ਸੀ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!