|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 18-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 18-04-2019 )

1.. ਭਾਰਤ ਵਿੱਚ ਅੱਜ ਦੂਜੇ ਗੇੜ ਲਈ ਲੋਕਸਭਾ ਚੋਣਾਂ ਦੀ ਵੋਟਿੰਗ - 95 ਸੀਟਾਂ ਉੱਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਵੋਟਰ

ਭਾਰਤ ਵਿੱਚ ਅੱਜ ਦੂਜੇ ਗੇੜ ਲਈ ਲੋਕਸਭਾ ਚੋਣਾਂ ਦੀ ਵੋਟਿੰਗ ਹੋ ਰਹੀ ਹੈ , ਲੋਕ ਸਭਾ ਚੋਣਾਂ ਲਈ ਇਕ ਕੇਂਦਰ ਸ਼ਾਸਤ ਪ੍ਰਦੇਸ਼ ਅਤੇ 11 ਸੂਬਿਆਂ ਵਿੱਚ 95 ਸੀਟਾਂ ਲਈ ਵੋਟਿੰਗ ਕੀਤੀ ਜਾ ਰਹੀ ਹੈ , ਦੂਜੇ ਪੜਾਅ ਵਿੱਚ 97 ਸੀਟਾਂ 'ਤੇ ਵੋਟਿੰਗ ਹੋਣੀ ਸੀ ਪਰ ਤਾਮਿਲਨਾਡੂ ਦੀ ਵੈਲੋਰ ਸੀਟ ਅਤੇ ਤ੍ਰਿਪੁਰਾ ਈਸਟ ਵਿੱਚ ਚੋਣ ਨੂੰ ਰੱਦ ਕੀਤਾ ਗਿਆ ਹੈ , ਦੂਜੇ ਪੜਾਅ ਵਿਚ 15.79 ਕਰੋੜ, ਵੋਟਰ 1629 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ , ਇਸ ਪੜਾਅ ਲਈ 1.81 ਲੱਖ ਪੋਲਿੰਗ ਬੂਥ ਬਣਾਏ ਗਏ ਹਨ , 5 ਸੂਬਿਆਂ ਵਿੱਚ 68 ਅਜਿਹੀਆਂ ਸੀਟਾਂ ਹਨ ਜਿਥੇ ਸਿਧੇ ਤੌਰ ਤੇ ਐਨ.ਡੀ.ਏ.-ਯੂ.ਪੀ.ਏ. ਵਿੱਚ ਸਿੱਧਾ ਮੁਕਾਬਲਾ ਹੈ , ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ |

2.. ਅਮਰੀਕਾ ਵਿੱਚ ਅੱਜ ਜਾਰੀ ਹੋਵੇਗੀ ਮੂਲਰ ਰਿਪੋਰਟ - ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਮਾਮਲੇ ਤੇ ਹੈ ਇਹ ਰਿਪੋਰਟ

2016 ਵਿਚ ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੀ ਦਖ਼ਲਅੰਦਾਜ਼ੀ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਰਿਪੋਰਟ ਨੂੰ ਅੱਜ ਜਨਤਕ ਕੀਤਾ ਜਾਵੇਗਾ , ਸਪੈਸ਼ਲ ਕੌਂਸਲ ਰੌਬਰਟ ਮੁਲਰ ਨੇ ਇਸ ਕੇਸ ਦੀ ਤਫ਼ਤੀਸ਼ ਕੀਤੀ ਸੀ , ਰਾਸ਼ਟਰਪਤੀ ਡੌਨਲਡ ਟ੍ਰੰਪ 'ਤੇ ਰੂਸ ਦੀ ਸਹਾਇਤਾ ਨਾਲ ਚੋਣਾਂ ਜਿੱਤਣ ਦਾ ਦੋਸ਼ ਲਗਾਇਆ ਗਿਆ ਸੀ , ਜਿਸ ਤੋਂ ਬਾਅਦ ਇਸ ਜਾਂਚ ਨੂੰ ਸ਼ੁਰੂ ਕੀਤਾ ਗਿਆ ਸੀ , ਰੂਸ ਅਤੇ ਟਰੰਪ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ , 22 ਮਹੀਨਿਆਂ ਦੀ ਜਾਂਚ ਤੋਂ ਬਾਅਦ, ਮੁਲਰ ਨੇ 24 ਮਾਰਚ ਨੂੰ ਅਟਾਰਨੀ ਜਨਰਲ ਨੂੰ ਆਪਣੀ ਰਿਪੋਰਟ ਸੌਂਪੀ ਸੀ , ਜੋ ਅੱਜ ਅਮਰੀਕੀ ਸੰਸਦ ਵਿੱਚ ਪੇਸ਼ ਕੀਤੀ ਜਾਵੇਗੀ |

ਸੰਬੰਧਿਤ ਖ਼ਬਰਾਂ

3.. ਸਿਮਰਜੀਤ ਬੈਂਸ ਨੇ ਲੁਧਿਆਣਾ ਦੇ ਡੀਸੀ ਖਿਲਾਫ ਖੋਲਿਆ ਮੋਰਚਾ - ਕਾਂਗਰਸ ਦਾ ਸਾਥ ਦੇਣ ਲਈ ਮੁੱਖ ਚੋਣ ਅਫਸਰ ਨੂੰ ਕੀਤੀ ਸ਼ਿਕਾਇਤ

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਦੇ ਡੀਸੀ ਖਿਲਾਫ ਮੋਰਚਾ ਖੋਲ ਦਿੱਤਾ ਹੈ , ਉਨ੍ਹਾਂ ਨੇ ਜ਼ਿਲ੍ਹਾ ਚੋਣ ਅਫਸਰ ਪ੍ਰਦੀਪ ਅਗਰਵਾਲ ਨੂੰ ਪੱਤਰ ਲਿਖ ਕੇ ਲੁਧਿਆਣਾ ਦੇ ਡੀਸੀ ਖਿਲਾਫ ਖਿਲਾਫ ਗੰਭੀਰ ਦੋਸ਼ ਲਾਏ ਹਨ ,ਬੈਂਸ ਵਲੋਂ ਸ਼ਿਕਾਇਤ ਈ-ਮੇਲ ਦੁਆਰਾ ਭੇਜੀ ਗਈ ਹੈ , ਸ਼ਿਕਾਇਤ ਵਿੱਚ ਬੈਂਸ ਨੇ ਕਿਹਾ ਕਿ ਲੁਧਿਆਣਾ ਦੇ ਡੀਸੀ ਪਿਛਲੇ 6 ਸਾਲ ਤੋਂ ਜ਼ਿਲ੍ਹੇ ਵਿੱਚ ਤੈਨਾਤ ਹਨ ਅਤੇ ਉਹ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਕੰਮ ਕਰ ਰਹੇ ਹਨ ਡੀ.ਸੀ. ਦੀ ਤਬਦੀਲੀ ਦੀ ਮੰਗ ਕਰਦੇ ਹੋਏ ਬੈਂਸ ਨੇ ਪੱਤਰ ਵਿੱਚ ਲਿਖਿਆ ਕਿ ਇਸ ਅਧਿਕਾਰੀ ਦੇ ਜ਼ਿਲ੍ਹੇ ਵਿੱਚ ਰਹਿੰਦੇ ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਸੰਭਵ ਨਹੀਂ ਹੈ , ਬੈਂਸ ਨੇ ਅਫਸਰ ਨੂੰ ਬਦਲਣ ਦੀ ਮੰਗ ਕੀਤੀ ਹੈ |

4.. ਦੱਖਣੀ ਯੂਰਪੀ ਦੇਸ਼ ਪੁਰਤਗਾਲ ਵਿੱਚ ਦਰਦਨਾਕ ਹਾਦਸਾ - ਟੂਰਿਸਟ ਬੱਸ ਪਲਟਣ ਨਾਲ 29 ਜਰਮਨ ਯਾਤਰੀਆਂ ਦੀ ਹੋਈ ਮੌਤ

ਦੱਖਣੀ ਯੂਰਪੀ ਦੇਸ਼ ਪੁਰਤਗਾਲ ਦੇ ਮਡੀਰਾ ਟਾਪੂ 'ਤੇ ਵੱਡਾ ਬੱਸ ਹਾਦਸਾ ਵਾਪਰਿਆ ਹੈ ,ਇਸ ਬੱਸ ਹਾਦਸੇ ਦੇ ਕਾਰਨ ਜਰਮਨੀ ਦੇ 29 ਸੈਲਾਨੀ ਮਾਰੇ ਗਏ ਹਨ ,ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਲਗਦਾ ਹੈ ਕਿ ਬਸ ਸੜਕ ਤੇ ਫਿਸਲਣ ਕਾਰਣ ਕਈ ਵਾਰ ਪਲਟੀ ਅਤੇ ਢਲਾਨ ਦੇ ਹੇਠਾਂ ਇਕ ਘਰ ਨਾਲ ਟਕਰਾਉਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ , ਘਟਨਾ ਤੋਂ ਬਾਅਦ ਇਕ ਜਰਮਨ ਸਰਕਾਰੀ ਬੁਲਾਰੇ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ , ਉਨ੍ਹਾਂ ਕਿਹਾ ਕਿ "ਸਾਡੇ ਲਈ ਪੁਰਤਗਾਲ ਦੇ ਮਡੀਰਾ ਤੋਂ ਇਕ ਭਿਆਨਕ ਖ਼ਬਰ ਆਈ ਹੈ , ਮਾਮਲੇ ਦੀ ਜਾਣਕਾਰੀ ਲਈ ਜਾ ਰਹੀ ਹੈ |

5.. ਅਮਰੀਕੀ ਰਿਪੋਰਟ ਵਿੱਚ ਵੱਡਾ ਖੁਲਾਸਾ - ਉੱਤਰੀ ਕੋਰੀਆ ਫਿਰ ਤੋਂ ਪਰਮਾਣੂ ਹਥਿਆਰ ਬਣਾਉਣ ਦੀ ਕਰ ਰਿਹਾ ਹੈ ਤਿਆਰੀ

ਅਮਰੀਕੀ ਖੋਜਕਰਤਾਵਾਂ ਨੇ ਉੱਤਰੀ ਕੋਰੀਆ ਦੇ ਪ੍ਰਮਾਣੂ ਸਾਈਟ 'ਤੇ ਗਤੀਵਿਧੀ ਦਾ ਪਤਾ ਲਗਾਇਆ ਹੈ , ਇਹ ਸੰਕੇਤ ਵਾਸ਼ਿੰਗਟਨ ਦੇ ਨਾਲ ਵਾਰਤਾ ਅਸਫਲ ਰਹਿਣ ਤੋਂ ਬਾਅਦ ਬੰਬ ਫਿਊਲ ਵਿਚ ਰੇਡੀਓ ਐਕਟਿਵ ਸਮੱਗਰੀ ਦੇ ਮੁੜ ਪ੍ਰਾਸੈਸਿੰਗ ਦੇ ਸੰਕੇਤ ਕਰਦਾ ਹੈ , ਪਿਛਲੇ ਹਫਤੇ ਦੇ ਸੈਟੇਲਾਈਟ ਚਿੱਤਰਾਂ ਵਿੱਚ ਉੱਤਰੀ ਕੋਰੀਆ ਦੇ ਪਰਮਾਣੂ ਸਾਈਟ 'ਤੇ ਤਾਜ਼ਾ ਸਰਗਰਮੀਆਂ ਦੇਖੀਆਂ ਗਈਆਂ ਹਨ , ਇਹ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋੋਂਗ-ਉਨ ਦੇ ਵਿਚਕਾਰ ਇਕ ਅਚਾਨਕ ਖ਼ਤਮ ਹੋਏ ਇਕਰਾਰਨਾਮੇ ਦੇ ਸਿੱਟੇ ਵਜੋਂ ਹੋ ਸਕਦਾ ਹੈ ਹਾਲਾਂਕਿ ਕਿਮ ਜੋੋਂਗ-ਉਨ ਨੇ ਰਾਸ਼ਟਰਪਤੀ ਟਰੰਪ ਨਾਲ ਮੁੜ ਮੁਲਾਕਾਤ ਦੀ ਇੱਛਾ ਜਤਾਈ ਸੀ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!