|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 26-07-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 26-07-2019 )

1.. ਕੈਨੇਡਾ ਵਿੱਚ ਚੋਣਾਂ ਦੀ ਲੜਾਈ ਆਈ ਸੋਸ਼ਲ ਮੀਡੀਆ ਤੇ - ਲਿਬਰਲ ਪਾਰਟੀ ਖਰਚਾ ਕਰਨ ਵਿੱਚ ਨੰਬਰ ਇਕ

ਕੈਨੇਡਾ ਦੀਆ ਫ਼ੇਡਰਲ ਚੋਣਾਂ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਮੁਹਿੰਮ ਚਲਾਈ ਜਾ ਰਹੀ ਹੈ , ਇਕ ਸੋਸ਼ਲ ਮੀਡੀਆ ਸਾਈਟ ਦੁਆਰਾ ਪੇਸ਼ ਕੀਤੇ ਗਏ ਨਵੇਂ ਅੰਕੜਿਆਂ ਦੇ ਮੁਤਾਬਿਕ, ਲਿਬਰਲ ਪਾਰਟੀ ਫੇਸਬੁੱਕ ਚੋਣਾਂ ਇਸ਼ਤਿਹਾਰਾਂ ਉਤੇ ਕਿਸੇ ਵੀ ਹੋਰ ਪਾਰਟੀ ਨਾਲੋਂ ਸਭ ਤੋਂ ਵੱਧ ਖਰਚਾ ਕਰ ਰਹੀ ਹੈ ਹਾਲਾਂਕਿ ਕੰਜਰਵੇਟਿਵ ਵੀ ਇਸ ਵਿਚ ਪਿਛੇ ਨਹੀਂ ਹਨ ਉਹ ਵੀ ਇਕ ਇਸ਼ਤਿਹਾਰ ਦੇ ਉੱਤੇ ਬਾਕੀ ਪਾਰਟੀਆਂ ਨਾਲੋਂ ਕੀਤੇ ਵੱਧ ਪੈਸੇ ਖਰਚ ਰਹੇ ਹਨ, ਫੇਸਬੁੱਕ ਇਸ਼ਤਿਹਾਰ ਲਾਇਬ੍ਰੇਰੀ ਨੇ ਅੰਦਾਜਤਨ ਦੱਸਿਆ ਕਿ ਲਿਬਰਲ ਪਾਰਟੀ ਓਫ ਕੈਨੇਡਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਫੇਸਬੁੱਕ ਪੇਜਾਂ ਨੇ ਜੂਨ ਦੀ ਸ਼ੁਰੂਆਤ ਤੋਂ ਫੇਸਬੁੱਕ ਇਸ਼ਤਿਹਾਰਾਂ ਉੱਪਰ 92 ਹਜ਼ਾਰ ਤੋਂ ਜ਼ਿਆਦਾ ਡਾਲਰ ਖਰਚੇ ਹਨ।

2.. ਟਰੰਪ ਦੇ ਵਿਵਾਦਤ ਬਿਆਨ ਤੋਂ ਬਾਅਦ ਵਾਈਟ ਹਾਊਸ ਦੀ ਸਫਾਈ - ਭਾਰਤ ਨਾਲ ਰਿਸ਼ਤੇ ਹਨ ਬਹੁਤ ਚੰਗੇ

ਰਾਸ਼ਟਰਪਤੀ ਟਰੰਪ ਵਲੋਂ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਾਲ ਗੱਲਬਾਤ ਸਮੇ ਕਸ਼ਮੀਰ ਨੂੰ ਲੈ ਇਕ ਵਿਵਾਦਤ ਬਿਆਨ ਦਿੱਤਾ ਗਿਆ ਸੀ , ਹੁਣ ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਅਮਰੀਕਾ ਦੇ ਮੱਧ ਚਲਦੇ ਹਲਕੇ ਤਣਾਵਾਂ ਤੋਂ ਬਾਅਦ ਵ੍ਹਾਈਟ ਹਾਊਸ ਨੇ ਭਾਰਤ ਦੇ ਲਈ ਖਾਸ ਸੰਦੇਸ਼ ਜਾਰੀ ਕੀਤਾ ਹੈ ਜਿਸਦੇ ਮੁਤਾਬਿਕ ਅਮਰੀਕਾ ਅਤੇ ਭਾਰਤ ਦੇ ਸੰਬੰਧ ਬੇਹੱਦ ਚੰਗੇ ਹਨ ਅਤੇ ਪਹਿਲਾਂ ਨਾਲੋਂ ਵੀ ਵਧੇਰੇ ਮਜ਼ਬੂਤ ਹੋ ਰਹੇ ਹਨ, ਇਹ ਗੱਲ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਸਲਾਹਕਾਰ ਕੈਲਯਾਣ ਕੋਨਵੇ ਨੇ ਕਹੀ , ਉਹਨਾਂ ਕਿਹਾ ਕਿ ਅਮਰੀਕਾ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਦੇ ਰਿਸ਼ਤੇ ਬਹੁਤ ਚੰਗੇ ਹਨ ਅਤੇ ਇਹ ਹੋਰ ਵੀ ਮਜ਼ਬੂਤ ਹੋ ਰਹੇ ਹਨ।

ਸੰਬੰਧਿਤ ਖ਼ਬਰਾਂ

3.. ਸੀਬੀਆਈ ਕਲੋਜ਼ਰ ਰਿਪੋਰਟ ਵਿੱਚ ਖੁਲਾਸਾ - ਕਤਲ ਕੀਤੇ ਗਏ ਡੇਰਾ ਪ੍ਰੇਮੀ ਖਿਲਾਫ ਨਹੀਂ ਸੀ ਕੋਈ ਸਬੂਤ

ਫਰੀਦਕੋਟ ਦੇ ਬਹਿਬਲ ਕਲਾਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਜਾਂਚ ਕਰ ਰਹੇ ਸੀ.ਬੀ.ਆਈ. ਨੂੰ ਮੁੱਖ ਮੁਲਜ਼ਮ ਮੋਹਿੰਦਰਪਾਲ ਬਿੱਟੂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ , ਇਹ ਦਾਅਵਾ ਸੀ.ਬੀ.ਆਈ. ਨੇ ਕੱਲ੍ਹ ਮੋਹਾਲੀ ਦੇ ਵਿਸ਼ੇਸ਼ ਅਦਾਲਤ ਵਿੱਚ ਦਰਜ ਕੀਤੀ ਗਈ ਕਲੋਜ਼ਰ ਰਿਪੋਰਟ ਵਿੱਚ ਕੀਤਾ ਹੈ , ਜੇ ਕਲੋਜ਼ਰ ਰਿਪੋਰਟ ਦੇ ਤੱਥ ਸੱਚ ਹਨ ਤਾਂ ਫੇਰ ਪੰਜਾਬ ਪੁਲਿਸ ਦੀ ਐਫ ਆਈ ਆਰ ਤੇ ਕਈ ਸਵਾਲ ਖੜੇ ਹੁੰਦੇ ਹਨ ਓਥੇ ਹੀ ਦੋਸ਼ ਵੀ ਸਾਬਤ ਨਹੀਂ ਹੁੰਦੇ , ਇਸ ਨਾਲ ਕੈਪਟਨ ਸਰਕਾਰ ਦੀ ਕਿਰਕਿਰੀ ਹੋਵੇਗੀ ਅਤੇ ਪੰਜਾਬ ਦੀ ਸਿਆਸਤ ਵੀ ਗਰਮਾ ਸਕਦੀ ਹੈ |

4.. ਅੱਜ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ ਕਾਰਗਿਲ ਦਿਵਸ - ਸੈਨਾ ਪ੍ਰਮੁੱਖਾ ਸਮੇਤ ਵੱਡੇ ਨੇਤਾਵਾਂ ਵਲੋਂ ਸ਼ਰਧਾਂਜਲੀ

ਭਾਰਤ ਲਈ ਅੱਜ ਮਾਣ ਦਾ ਇਕ ਦਿਨ ਹੈ , ਅੱਜ ਭਾਰਤ ਦੇ ਬਾਹਰੀ ਇਲਾਕੇ ਵਿਚ 20 ਸਾਲ ਪਹਿਲਾਂ, ਭਾਰਤ ਨੇ ਕਾਰਗਿਲ ਪਹਾੜੀਆਂ ਤੋਂ ਪਾਕਿਸਤਾਨੀ ਘੁਸਪੈਠੀਆਂ ਅਤੇ ਸੈਨਾ ਨੂੰ ਖਦੇੜ ਦਿੱਤਾ ਸੀ , ਹਿੰਦੁਸਤਾਨ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਹਰਾਇਆ ਸੀ , ਇਸ ਲੜਾਈ ਨੂੰ ਦੁਨੀਆ ਦੀਆ ਸਭ ਤੋਂ ਖ਼ਤਰਨਾਕ ਲੜਾਈਆਂ ਵਿੱਚੋ ਇਕ ਮੰਨਿਆ ਜਾਂਦਾ ਹੈ , ਅਜਿਹੀ ਸਥਿਤੀ ਵਿਚ, ਦੇਸ਼ਭਗਤੀ ਦਾ ਸੰਗੀਤ ਇਕ ਵਾਰ ਫਿਰ ਦੇਸ਼ ਦੀ ਫਿਜ਼ਾ ਵਿਚ ਘੁਲ ਰਿਹਾ ਹੈ , ਕਾਰਗਿਲ ਵਿਜੇ ਦਿਵਸ ਤੇ ਮੌਕੇ ਤੇ ਏਅਰ ਚੀਫ ਮਾਰਸ਼ਲ ਬੀਰੇਂਦਰ ਸਿੰਘ ਧਨੋਆ, ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਅਤੇ ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ ਨੇ ਕਾਰਾਗਿਲ ਯੁੱਧ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦਾਂ ਨੂੰ ਯਾਦ ਕੀਤਾ , ਉਨ੍ਹਾਂ ਦੇ ਨਾਲ ਹੀ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |

5.. ਇਰਾਨ ਨੇ ਯੂਏਈ ਅਤੇ ਬ੍ਰਿਟੇਨ ਦੇ ਜ਼ਬਤ ਕੀਤੇ ਟੈਂਕਰਾਂ ਤੋਂ 9 ਕੈਦੀ ਛੱਡੇ - 21 ਹੁਣ ਵੀ ਇਰਾਨ ਦੇ ਕਬਜੇ ਵਿੱਚ

ਇਰਾਨ ਨੇ ਪਿਛਲੇ ਦਿਨੀ ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਅਰਬ ਅਮੀਰਾਤ ਦੇ ਦੋ ਜਹਾਜ ਜ਼ਬਤ ਕੀਤੇ ਸਨ , ਜ਼ਬਤ ਕੀਤੇ ਜਹਾਜ਼ਾਂ ਦੇ 30 ਭਾਰਤੀ ਨਾਗਰਿਕਾਂ ਵਿੱਚੋਂ 9 ਨੂੰ ਰਿਹਾਅ ਕੀਤਾ ਗਿਆ ਹੈ , ਰਿਪੋਰਟਾਂ ਅਨੁਸਾਰ ਈਰਾਨ ਵਿਚ ਅਜੇ ਵੀ 21 ਭਾਰਤੀ ਕੈਦੀ ਹਨ , ਇਸ ਮਹੀਨੇ ਦੇ ਸ਼ੁਰੂ ਵਿੱਚ, ਈਰਾਨ ਨੇ ਆਪਣੀ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੇ ਲਈ ਯੂਏਈ ਦੇ ਐਮਟੀ ਰਿਆ ਨੂੰ ਜ਼ਬਤ ਕੀਤਾ ਸੀ ਇਸ ਵਿੱਚ 12 ਭਾਰਤੀ ਸਵਾਰ ਸਨ , ਇਸ ਤੋਂ ਬਾਅਦ ਇਰਾਨ ਨੇ ਬ੍ਰਿਟੇਨ ਦੇ ਸਟੇਂਨਾ ਇਮਪੀਰੋ ਆਇਲ ਟੈਂਕਰ ਨੂੰ ਹੋਰਮੁਜ਼ ਦੀ ਖਾੜੀ ਵਿੱਚ ਫੜਿਆ ਸੀ , ਇਸ ਵਿਚ 18 ਭਾਰਤੀ ਕ੍ਰੂ ਦੇ ਮੈਂਬਰ ਵੀ ਸਨ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!