|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਟੋਰਾਂਟੋ ਪੁਲਿਸ ਦੀ ਵੱਡੀ ਕਾਮਯਾਬੀ: ਮੋਸਟ ਵਾਂਟਿਡ ਨਿਕੋਲਸ ਸਿੰਘ ਨੂੰ ਕੀਤਾ ਗ੍ਰਿਫ਼ਤਾਰ!

ਟੋਰਾਂਟੋ (ਪਾਇਲ): ਟੋਰਾਂਟੋ ਪੁਲਿਸ ਨੇ ਕੈਨੇਡਾ ਦੇ 25 ਅਪਰਾਧੀਆਂ ਵਿਚੋਂ ਇਕ ਨਿਕੋਲਸ ਸਿੰਘ (24) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟੋਰਾਂਟੋ ਪੁਲਿਸ ਨੇ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਇਹ ਦਾਅਵਾ ਕੀਤਾ ਹੈ। ਦੱਸ ਦਇਏ ਕਿ ਨਿਕੋਲਸ ਸਿੰਘ ਨੂੰ ਸ਼ੁੱਕਰਵਾਰ ਰਾਤੀਂ ਟੋਰਾਂਟੋ ਵਿੱਚ ਬਾਥਰਸਟ ਸਟਰੀਟ ਅਤੇ ਡੂਪੋਂਟ ਸਟਰੀਟ ਨੇੜਿਓਂ ਹਿਰਾਸਤ ਵਿੱਚ

NRI Post Desk · 371 ਦਿਨ ਪਹਿਲਾਂ · ਅੱਪਡੇਟ 371 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟੋਰਾਂਟੋ ਪੁਲਿਸ ਦੀ ਵੱਡੀ ਕਾਮਯਾਬੀ: ਮੋਸਟ ਵਾਂਟਿਡ ਨਿਕੋਲਸ ਸਿੰਘ ਨੂੰ ਕੀਤਾ ਗ੍ਰਿਫ਼ਤਾਰ!
📷 NRI Post Desk

ਟੋਰਾਂਟੋ (ਪਾਇਲ): ਟੋਰਾਂਟੋ ਪੁਲਿਸ ਨੇ ਕੈਨੇਡਾ ਦੇ 25 ਅਪਰਾਧੀਆਂ ਵਿਚੋਂ ਇਕ ਨਿਕੋਲਸ ਸਿੰਘ (24) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟੋਰਾਂਟੋ ਪੁਲਿਸ ਨੇ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਇਹ ਦਾਅਵਾ ਕੀਤਾ ਹੈ। ਦੱਸ ਦਇਏ ਕਿ ਨਿਕੋਲਸ ਸਿੰਘ ਨੂੰ ਸ਼ੁੱਕਰਵਾਰ ਰਾਤੀਂ ਟੋਰਾਂਟੋ ਵਿੱਚ ਬਾਥਰਸਟ ਸਟਰੀਟ ਅਤੇ ਡੂਪੋਂਟ ਸਟਰੀਟ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ ਸੀ।

ਪੁਲਿਸ ਅਧਿਕਾਰੀਆਂ ਨੂੰ ਉਹ ਇੱਕ ਕਾਰ ਵਿਚ ਬੈਠਾ ਮਿਲਿਆ ਤੇ ਪੁਲੀਸ ਨੇ ਬਿਨਾਂ ਕਿਸੇ ਵਿਰੋਧ ਦੇ ਉਸ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਸ ਕੋਲੋਂ ਇੱਕ ਭਰੀ ਹੋਈ ਹੈਂਡਗਨ ਬਰਾਮਦ ਕੀਤੀ ਜਿਸ ਵਿੱਚ ਇੱਕ ਵਧਿਆ ਹੋਇਆ ਮੈਗਜ਼ੀਨ, ਵਾਧੂ ਗੋਲਾ ਬਾਰੂਦ ਸੀ, ਅਤੇ ਬੰਦੂਕ ਦਾ ਸੀਰੀਅਲ ਨੰਬਰ ਹਟਾ ਦਿੱਤਾ ਗਿਆ ਸੀ। ਉਸ ’ਤੇ ਕਈ ਗੰਭੀਰ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਇੱਕ ਲੋਡਡ ਵਰਜਿਤ ਹਥਿਆਰ ਰੱਖਣਾ, ਵਾਹਨ ਵਿੱਚ ਬੰਦੂਕ ਰੱਖਣਾ ਅਤੇ ਬਿਨਾਂ ਲਾਇਸੈਂਸ ਦੇ ਬੰਦੂਕ ਰੱਖਣਾ ਸ਼ਾਮਲ ਹੈ। ਉਸ ਨੂੰ ਸ਼ਨਿੱਚਰਵਾਰ ਸਵੇਰੇ ਟੋਰਾਂਟੋ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਸੰਬੰਧਿਤ ਖ਼ਬਰਾਂ

ਜਿਸ ਦੌਰਾਨ ਪੁਲਿਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ BOLO ਪ੍ਰੋਗਰਾਮ ਕਾਰਨ ਨਿਕੋੋਲਸ ਸਿੰਘ ਦੀ ਗ੍ਰਿਫਤਾਰੀ ਸੰਭਵ ਹੋਈ ਹੈ। BOLO (ਬੀ ਆਨ ਦ ਲੁੱਕ ਆਊਟ) ਇੱਕ ਕੈਨੇਡੀਅਨ ਜਨਤਕ-ਜਾਗਰੂਕਤਾ ਮੁਹਿੰਮ ਹੈ ਜੋ ਸੋਸ਼ਲ ਮੀਡੀਆ, ਖ਼ਬਰਾਂ ਅਤੇ ਡਿਜੀਟਲ ਬਿਲਬੋਰਡਾਂ ’ਤੇ ਦੇਸ਼ ਦੇ 25 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀਆਂ ਫੋਟੋਆਂ ਅਤੇ ਵੇਰਵੇ ਪ੍ਰਕਾਸ਼ਤ ਕਰਦੀ ਹੈ। ਇਸ ਨੇ ਪਿਛਲੇ ਕੁਝ ਸਾਲਾਂ ਵਿੱਚ ਪੁਲਿਸ ਨੂੰ ਬਹੁਤ ਸਾਰੇ ਖਤਰਨਾਕ ਭਗੌੜਿਆਂ ਨੂੰ ਫੜਨ ਵਿੱਚ ਮਦਦ ਕੀਤੀ ਹੈ।

ਨਿਕੋਲਸ ਸਿੰਘ ਆਪਣੀ ਪੈਰੋਲ ਦੀਆਂ ਸ਼ਰਤਾਂ ਤੋੜਨ ਲਈ ਪਹਿਲਾਂ ਹੀ ਕੈਨੇਡਾ ਭਰ ਵਿੱਚ ਲੋੜੀਂਦਾ ਸੀ। ਉਸ ਨੇ ਹਿੰਸਕ ਅਪਰਾਧਾਂ ਲਈ ਪਹਿਲਾਂ ਵੀ ਸਜ਼ਾ ਕੱਟੀ ਸੀ ਅਤੇ ਉਸ ਨੂੰ ਰਿਪੀਟ ਓਫੈਂਡਰ ਪੈਰੋਲ ਐਨਫੋਰਸਮੈਂਟ ਸਕੁਐਡ ਵੱਲੋਂ ਉੱਚ-ਜੋਖਮ ਮੰਨਿਆ ਜਾਂਦਾ ਸੀ। ਟੋਰਾਂਟੋ ਪੁਲੀਸ ਸੇਵਾ ਨੇ ਆਪਣੀ ਅਧਿਕਾਰਤ ਰਿਲੀਜ਼ ਵਿੱਚ ਕਿਹਾ ਕਿ ਉਸ ਦੇ ਅਪਰਾਧਿਕ ਪਿਛੋਕੜ ਕਰਕੇ ਬੋਲੋ ਟੌਪ 25 ਸੂਚੀ ਵਿੱਚ ਰੱਖਿਆ ਗਿਆ ਸੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!