|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਹੁਣ ਜਲ੍ਹਿਆਂਵਾਲਾ ਬਾਗ਼ ਵੇਖਣ ਵਾਲੇ ਸੈਲਾਨੀਆਂ ਨੂੰ ਖਰੀਦਣੀ ਪੈ ਸਕਦੀ ਹੈ ਟਿਕਟ

ਅੰਮ੍ਰਿਤਸਰ ਡੈਸਕ (ਵਿਕਰਮ ਸਹਿਜਪਾਲ) : ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦੀ ਬਾਗ਼ ਵੇਖਣ ਵਾਲੇ ਸੈਲਾਨੀਆਂ ਨੂੰ ਹੁਣ 5 ਤੋਂ 10 ਰੁਪਏ ਐਂਟਰੀ ਪਰਚੀ ਦੇਣੀ ਪੈ ਸਕਦੀ ਹੈ। ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੇ ਰੱਖ ਰਖਾਵ ਕਰ ਰਹੇ ਕਰਮਚਾਰੀਆਂ ਦੀ ਤਨਖਾਹ ਕੱਢਣਾ ਕਾਫੀ ਮੁਸ਼ਕਿਲ ਹੈ ਇਸ ਲਈ ਜੱਲਿਆਂਵ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮ੍ਰਿਤਸਰ ਡੈਸਕ (ਵਿਕਰਮ ਸਹਿਜਪਾਲ) : ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦੀ ਬਾਗ਼ ਵੇਖਣ ਵਾਲੇ ਸੈਲਾਨੀਆਂ ਨੂੰ ਹੁਣ 5 ਤੋਂ 10 ਰੁਪਏ ਐਂਟਰੀ ਪਰਚੀ ਦੇਣੀ ਪੈ ਸਕਦੀ ਹੈ। ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੇ ਰੱਖ ਰਖਾਵ ਕਰ ਰਹੇ ਕਰਮਚਾਰੀਆਂ ਦੀ ਤਨਖਾਹ ਕੱਢਣਾ ਕਾਫੀ ਮੁਸ਼ਕਿਲ ਹੈ ਇਸ ਲਈ ਜੱਲਿਆਂਵਾਲਾ ਬਾਗ਼ ਵਿੱਚ ਐਂਟਰੀ ਫੀਸ ਲਗਾਈ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਐਂਟਰੀ ਪਰਚੀ 5 ਤੋਂ 10 ਰੁਪਏ ਰੱਖੀ ਜਾਵੇਗੀ ਜਿਸ ਤੋਂ ਹੋਈ ਆਮਦਨ ਨੂੰ ਕਰਮਚਾਰੀਆਂ ਦੀਆ ਤਨਖਾਹਾਂ ਵਾਸਤੇ ਇਸਤੇਮਾਲ ਕੀਤਾ ਜਾਵੇਗਾ। ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੀ ਰੂਪ-ਰੇਖਾ ਬਦਲਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ।ਉਧਰ ਕਾਂਗਰਸ ਨੇ ਜੱਲਿਆਂਵਾਲਾ ਬਾਗ਼ ਵਿੱਚ ਲਗਾਈ ਜਾਣ ਵਾਲੀ ਐਂਟਰੀ ਪਰਚੀ ਦਾ ਵਿਰੋਧ ਕੀਤਾ ਹੈ, ਕਾਂਗਰਸ ਦੇ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਪਰਚੀ ਲਗਾਉਣੀ ਹੀ ਹੈ ਤਾਂ ਆਪਣੇ ਨਿੱਜੀ ਸਥਾਨਾਂ 'ਤੇ ਲਗਾਉਣ ਇਹ ਕੋਈ ਆਮ ਸਥਾਨ ਨਹੀਂ ਹੈ, ਬਲਕਿ ਸ਼ਹੀਦਾ ਦੀ ਧਰਤੀ ਹੈ, ਜਿਥੇ ਸੈਂਕੜੇ ਲੋਕਾਂ ਦਾ ਖੂਨ ਡੁੱਲਿਆ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!