|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਪਾਰੀਆਂ ਦੀ DDMA ਨੂੰ ਚਿਤਾਵਨੀ; ਜੇ ਕਰਫਿਊ ਨਾ ਹਟਾਇਆ ਤਾਂ ਕਰਾਂਗੇ ਪ੍ਰਦਰਸ਼ਨ...

ਨਿਊਜ਼ ਡੈਸਕ (ਜਸਕਮਲ) : ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ (21 ਜਨਵਰੀ, 2022) ਨੂੰ ਵਪਾਰਕ ਭਾਈਚਾਰੇ ਨੇ ਦੁਕਾਨਾਂ ਲਈ ਵੀਕੈਂਡ ਕਰਫਿਊ ਤੇ ਔਡ-ਈਵਨ ਨਿਯਮ ਨੂੰ ਲਾਗੂ ਰੱਖਣ ਦੇ ਡੀਡੀਐੱਮਏ ਦੇ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ।ਚੈਂਬਰ ਆਫ਼ ਟਰੇਡਰਜ਼ ਇੰਡਸਟਰੀ (ਸੀਟੀਆਈ) ਦੇ ਕਾਰਕੁਨਾਂ ਨੇ ਕਿਹਾ ਕਿ ਜੇਕਰ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐੱਮਏ) ਨੇ ਅਗਲੇ ਦ

NRI Post Desk · 1769 ਦਿਨ ਪਹਿਲਾਂ · ਅੱਪਡੇਟ 1769 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਪਾਰੀਆਂ ਦੀ DDMA ਨੂੰ ਚਿਤਾਵਨੀ; ਜੇ ਕਰਫਿਊ ਨਾ ਹਟਾਇਆ ਤਾਂ ਕਰਾਂਗੇ ਪ੍ਰਦਰਸ਼ਨ...
📷 NRI Post Desk

ਨਿਊਜ਼ ਡੈਸਕ (ਜਸਕਮਲ) : ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ (21 ਜਨਵਰੀ, 2022) ਨੂੰ ਵਪਾਰਕ ਭਾਈਚਾਰੇ ਨੇ ਦੁਕਾਨਾਂ ਲਈ ਵੀਕੈਂਡ ਕਰਫਿਊ ਤੇ ਔਡ-ਈਵਨ ਨਿਯਮ ਨੂੰ ਲਾਗੂ ਰੱਖਣ ਦੇ ਡੀਡੀਐੱਮਏ ਦੇ ਫੈਸਲੇ 'ਤੇ ਨਿਰਾਸ਼ਾ ਜ਼ਾਹਰ ਕੀਤੀ।ਚੈਂਬਰ ਆਫ਼ ਟਰੇਡਰਜ਼ ਇੰਡਸਟਰੀ (ਸੀਟੀਆਈ) ਦੇ ਕਾਰਕੁਨਾਂ ਨੇ ਕਿਹਾ ਕਿ ਜੇਕਰ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐੱਮਏ) ਨੇ ਅਗਲੇ ਦੋ ਤੋਂ ਤਿੰਨ ਦਿਨਾਂ 'ਚ ਆਪਣੇ ਫੈਸਲੇ 'ਚ ਸੋਧ ਨਹੀਂ ਕੀਤੀ ਤਾਂ ਉਹ ਪੂਰੇ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਕਰਨਗੇ।

ਸੰਬੰਧਿਤ ਖ਼ਬਰਾਂ

ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਇਕ ਬਿਆਨ 'ਚ ਕਿਹਾ ਕਿ ਦਿੱਲੀ ਦੇ 20 ਲੱਖ ਵਪਾਰੀ ਉਪ ਰਾਜਪਾਲ ਅਨਿਲ ਬੈਜਲ ਦੇ ਫੈਸਲੇ ਤੋਂ ਬਹੁਤ ਨਿਰਾਸ਼ ਹਨ। ਲੈਫਟੀਨੈਂਟ ਗਵਰਨਰ ਡੀਡੀਐੱਮਏ ਦੇ ਮੁਖੀ ਹਨ।ਉਨ੍ਹਾਂ ਕਿਹਾ “ਅਸੀਂ ਡੀਡੀਐਮਏ ਦੇ ਚੇਅਰਮੈਨ ਐਲਜੀ ਅਨਿਲ ਬੈਜਲ ਨੂੰ ਬੇਨਤੀ ਕਰਦੇ ਹਾਂ ਕਿ 20 ਲੱਖ ਵਪਾਰੀਆਂ ਅਤੇ ਉਨ੍ਹਾਂ ਦੇ 40 ਲੱਖ ਕਰਮਚਾਰੀਆਂ ਦੀ ਰੋਜ਼ੀ-ਰੋਟੀ ਨੂੰ ਧਿਆਨ 'ਚ ਰੱਖਦੇ ਹੋਏ ਔਡ-ਈਵਨ ਅਤੇ ਵੀਕਐਂਡ ਕਰਫਿਊ ਨੂੰ ਹਟਾ ਦਿੱਤਾ ਜਾਵੇ।ਜੇਕਰ ਅਗਲੇ ਦੋ-ਤਿੰਨ ਦਿਨਾਂ 'ਚ ਕੋਈ ਰਾਹਤ ਨਾ ਮਿਲੀ, ਤਾਂ ਸੀਟੀਆਈ ਦਿੱਲੀ ਭਰ ਦੇ ਵਪਾਰੀਆਂ ਨਾਲ ਅੰਦੋਲਨ ਕਰੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!