ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਆਡ-ਈਵਨ ਸੋਮਵਾਰ ਸਵੇਰੇ 8 ਵਜੇ ਤੋਂ ਲਾਗੂ ਕੀਤਾ ਗਿਆ ਹੈ ਤੇ ਸ਼ਾਮ 8 ਵਜੇ ਤਕ ਲਾਗੂ ਰਹੇਗਾ। ਆਡ-ਈਵਨ ਸਕੀਮ ਲਾਗੂ ਹੋਣ ਦੇ ਪਹਿਲੇ ਦਿਨ ਦਿੱਲ਼ੀ ਪੁਲਿਸ ਨਿਯਮ ਤੋੜਨ ਵਾਲੇ ਚਾਲਕਾਂ ਦਾ ਚਲਾਨ ਨਹੀਂ ਕਰੇਗੀ। ਦਰਅਸਲ, ਅਜਿਹਾ ਅਪੀਲ ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਟ੍ਰੈਫਿਕ ਪੁਲਿਸ ਨੂੰ ਕੀਤੀ ਹੈ। ਇਸ ਤੋਂ ਬਾਅਦ ਨਿਯਮ ਤੋੜਨ ਵਾਲਿਆਂ ਨੂੰ ਦਿੱਲੀ ਪੁਲਿਸ ਸਿਰਫ਼ ਸਮਝਾ ਰਹੀ ਹੈ ਤੇ ਅਜਿਹਾ ਨਾ ਕਰਨ ਦੀ ਹਿਦਾਇਤ ਦੇ ਰਹੀ ਹੈ।
ਸੰਬੰਧਿਤ ਖ਼ਬਰਾਂ
ਉੱਥੇ, ਆਡ ਈਵਨ ਨਿਯਮ ਲਾਗੂ ਹੋਣ ਦੇ ਪਹਿਲੇ ਦਿਨ ਸੜਕਾਂ 'ਤੇ ਆਵਾਜਾਹੀ ਪੁਲਿਸ ਨਾਲ ਹੀ ਸਿਵਲ ਡਿਫੈਂਸ ਦੇ ਵਾਲੰਟੀਅਰ ਤਾਇਨਾਤ ਕੀਤੇ ਗਏ ਹਨ। ਦਿੱਲੀ ਸਰਕਾਰ ਨੇ ਦੂਜੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਿੱਲੀ-ਉੱਤਰ ਪ੍ਰਦੇਸ਼ ਦੀ ਸਰਹੱਦ 'ਤੇ ਆਡ-ਈਵਨ ਨੂੰ ਲੈ ਕੇ ਵੱਡੇ ਹਾਰਡਿੰਗ ਲਾਏ ਹੋਏ ਹਨ। ਆਮ ਦਿਨਾਂ 'ਚ ਜਿੱਥੇ ਯਮੁਨਾਪਾਰ ਦੀਆਂ ਸੜਕਾਂ 'ਤੇ ਜਾਮ੍ਹ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਆਡ ਈਵਨ ਦੇ ਪਹਿਲੇ ਦਿਨ ਸੜਕਾਂ 'ਤੇ ਜਾਮ ਦੇਖਣ ਨੂੰ ਵੀ ਨਹੀਂ ਮਿਲਿਆ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।






