|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਦਰਦਨਾਕ ਸੜਕ ਹਾਦਸਾ: ਗੱਡੀ ਪਲਟਣ ਨਾਲ 11 ਦੀ ਮੌਤ ਤੇ 8 ਜ਼ਖ਼ਮੀ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ 'ਚ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 2 ਲੜਕੇ ਅਤੇ 2 ਔਰਤਾਂ ਵੀ ਸ਼ਾਮਲ ਹਨ ਅਤੇ 7 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਲਿਆਂਦਾ ਗਿਆ । ਸਥਾਨਕ ਲੋਕਾਂ ਨੇ ਦੱਸਿਆ ਕਿ 14 ਦਿਨ ਪੂਰੇ ਹੋਣ ’ਤੇ ਪਰਿਵਾਰ ਦੇ ਲੋਕ ਅਤੇ ਰਿਸ਼ਤੇਦਾਰ ਅਸਥੀਆਂ ਵਿਸਰਜਨ ਲਈ ਲੋਹਾਰਗਲ ਗਏ ਸਨ। ਵਾਪਸ ਪ

NRI Post Desk · 1681 ਦਿਨ ਪਹਿਲਾਂ · ਅੱਪਡੇਟ 1681 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ 'ਚ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 2 ਲੜਕੇ ਅਤੇ 2 ਔਰਤਾਂ ਵੀ ਸ਼ਾਮਲ ਹਨ ਅਤੇ 7 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਲਿਆਂਦਾ ਗਿਆ । ਸਥਾਨਕ ਲੋਕਾਂ ਨੇ ਦੱਸਿਆ ਕਿ 14 ਦਿਨ ਪੂਰੇ ਹੋਣ ’ਤੇ ਪਰਿਵਾਰ ਦੇ ਲੋਕ ਅਤੇ ਰਿਸ਼ਤੇਦਾਰ ਅਸਥੀਆਂ ਵਿਸਰਜਨ ਲਈ ਲੋਹਾਰਗਲ ਗਏ ਸਨ। ਵਾਪਸ ਪਰਤਦੇ ਸਮੇਂ ਲੀਲਾਂ ਕੀ ਢਾਣੀ ਅਤੇ ਹੁਕੁਮਪੁਰਾ ਦਰਮਿਆਨ ਸੜਕ ਕੰਢੇ ਟ੍ਰੈਕਟਰ-ਟਰਾਲੀ ਖੜੀ ਸੀ। ਸਪੀਡ 'ਚ ਪਿਕਅੱਪ ਨੇ ਟ੍ਰੈਕਟਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਪਲਟ ਗਈ। ਗੱਡੀ 'ਚ 18 ਲੋਕ ਸਵਾਰ ਸਨ।

ਸੰਬੰਧਿਤ ਖ਼ਬਰਾਂ

ਹਾਦਸੇ ਵਿਚ 8 ਦੀ ਮੌਕੇ ’ਤੇ ਮੌਤ ਹੋਈ ਹੈ। ਇਲਾਜ ਦੌਰਾਨ 3 ਹੋਰਨਾਂ ਨੇ ਦਮ ਤੋੜ ਦਿੱਤਾ। ਪੀ. ਐੱਮ. ਨਰਿੰਦਰ ਮੋਦੀ ਵਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। pm ਮੋਦੀ ਨੇ ਟਵੀਟ ਕਰ ਕੇ ਕਿਹਾ ਆਰ. ਐੱਫ. ਫੰਡ 'ਚੋਂ ਮ੍ਰਿਤਕਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਵੇਗੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!