|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਹਰ ਸਾਲ ਅਮਰੀਕਾ 'ਚ 2 ਅਕਤੂਬਰ ਵਾਲੇ ਦਿਨ ਸੰਦੀਪ ਧਾਲੀਵਾਲ ਨੂੰ ਦਿਤੀ ਜਾਵੇਗੀ ਸ਼ਰਧਾਜ਼ਲੀ

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਦੇ ਹਿਊਸਟਨ 'ਚ ਮਾਰੇ ਗਏ ਦਸਤਾਰ ਨਾਲ ਡਿਊਟੀ ਦੇਣ ਵਾਲੇ ਪਹਿਲੇ ਸਿੱਖ ਪੁਲਸ ਅਫਸਰ ਸੰਦੀਪ ਧਾਲੀਵਾਲ ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਕਪੂਰਥਲਾ ਦੇ ਪਿੰਡ ਧਾਲੀਵਾਲ ਨਾਲ ਸਬੰਧ ਰੱਖਦੇ ਸਨ। ਗਾਂਧੀ ਜਯੰਤੀ ਮੌਕੇ ਸੰਦੀਪ ਨੂੰ ਸ਼ਰਧਾਜਲੀ ਦੇਣ ਲਈ ਭਾਰੀ ਜਨ ਸੈਲਾਬ ਉਮੜਿਆ। ਇਸ ਮੌਕੇ 'ਤੇ ਹਿਊਸਟਨ ਸਿਟੀ ਕਾਊ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਦੇ ਹਿਊਸਟਨ 'ਚ ਮਾਰੇ ਗਏ ਦਸਤਾਰ ਨਾਲ ਡਿਊਟੀ ਦੇਣ ਵਾਲੇ ਪਹਿਲੇ ਸਿੱਖ ਪੁਲਸ ਅਫਸਰ ਸੰਦੀਪ ਧਾਲੀਵਾਲ ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਕਪੂਰਥਲਾ ਦੇ ਪਿੰਡ ਧਾਲੀਵਾਲ ਨਾਲ ਸਬੰਧ ਰੱਖਦੇ ਸਨ। ਗਾਂਧੀ ਜਯੰਤੀ ਮੌਕੇ ਸੰਦੀਪ ਨੂੰ ਸ਼ਰਧਾਜਲੀ ਦੇਣ ਲਈ ਭਾਰੀ ਜਨ ਸੈਲਾਬ ਉਮੜਿਆ। ਇਸ ਮੌਕੇ 'ਤੇ ਹਿਊਸਟਨ ਸਿਟੀ ਕਾਊਂਸਿਲ ਨੇ ਦੋ ਅਕਤੂਬਰ ਦਾ ਦਿਨ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਦਾ ਐਲਾਨ ਕੀਤਾ।

ਸੰਬੰਧਿਤ ਖ਼ਬਰਾਂ

ਹਰ ਸਾਲ ਦੋ ਅਕਤੂਬਰ ਨੂੰ ਧਾਲੀਵਾਲ ਨੂੰ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਯਾਦਗਾਰ ਸਥਾਪਤ ਕਰਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਿਊਸਟਨ ਵਿਖੇ ਇਕ ਲੜਕੀ ਅਗਵਾ ਕਰਨ ਦੇ ਮਾਮਲੇ 'ਚ ਪੈਰੋਲ 'ਤੇ ਆਏ ਸਜ਼ਾ ਜ਼ਾਬਤਾ ਅਪਰਾਧੀ ਨੇ ਬੀਤੇ ਸ਼ੁੱਕਰਵਾਰ ਨੂੰ ਹਾਈਵੇਅ ਸਿਕ ਵੈਸਡ ਰੋਡ 'ਤੇ ਸੰਦੀਪ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!