|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਵੱਲ ਵੱਧ ਰਹੀ ਤਿਰੰਗਾ ਰੈਲੀ ਰੋਕੀ, ਸੰਭਾਵੀ ਟਕਰਾਅ ਟਲਿਆ

ਸਿਡਨੀ (ਦੇਵ ਇੰਦਰਜੀਤ)- ਇੱਥੇ ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਵੱਲ ਵੱਧ ਰਹੀ ਤਿਰੰਗਾ ਰੈਲੀ/ਮਾਰਚ ਨੂੰ ਪੁਲੀਸ ਨੇ ਅੱਜ ਰੋਕ ਲਿਆ, ਜਿਸ ਕਰਕੇ ਦੋ ਫਿਰਕਿਆਂ ਦਰਮਿਆਨ ਸੰਭਾਵੀ ਟਕਰਾਅ ਟਲ ਗਿਆ। ਉਂਜ ਗੁਰਦੁਆਰੇ ਵੱਲ ਮਾਰਚ ਦੀ ਕਨਸੋਅ ਨੂੰ ਲੈ ਕੇ ਵੱਡੀ ਗਿਣਤੀ ਸ਼ਰਧਾਲੂ ਪਹਿਲਾਂ ਹੀ ਜੁੜ ਗਏ ਸਨ। ਐਤਵਾਰ ਦੀ ਛੁੱਟੀ ਕਰਕੇ ਕੁਝ ਲੋਕ ਪਹਿਲਾਂ ਤੋਂ ਹੀ ਗੁਰਦੁਆਰੇ ’ਚ ਮੌਜੂ

NRI Post Desk · 2110 ਦਿਨ ਪਹਿਲਾਂ · ਅੱਪਡੇਟ 2110 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਵੱਲ ਵੱਧ ਰਹੀ ਤਿਰੰਗਾ ਰੈਲੀ ਰੋਕੀ, ਸੰਭਾਵੀ ਟਕਰਾਅ ਟਲਿਆ
📷 NRI Post Desk

ਸਿਡਨੀ (ਦੇਵ ਇੰਦਰਜੀਤ)- ਇੱਥੇ ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਵੱਲ ਵੱਧ ਰਹੀ ਤਿਰੰਗਾ ਰੈਲੀ/ਮਾਰਚ ਨੂੰ ਪੁਲੀਸ ਨੇ ਅੱਜ ਰੋਕ ਲਿਆ, ਜਿਸ ਕਰਕੇ ਦੋ ਫਿਰਕਿਆਂ ਦਰਮਿਆਨ ਸੰਭਾਵੀ ਟਕਰਾਅ ਟਲ ਗਿਆ। ਉਂਜ ਗੁਰਦੁਆਰੇ ਵੱਲ ਮਾਰਚ ਦੀ ਕਨਸੋਅ ਨੂੰ ਲੈ ਕੇ ਵੱਡੀ ਗਿਣਤੀ ਸ਼ਰਧਾਲੂ ਪਹਿਲਾਂ ਹੀ ਜੁੜ ਗਏ ਸਨ। ਐਤਵਾਰ ਦੀ ਛੁੱਟੀ ਕਰਕੇ ਕੁਝ ਲੋਕ ਪਹਿਲਾਂ ਤੋਂ ਹੀ ਗੁਰਦੁਆਰੇ ’ਚ ਮੌਜੂਦ ਸਨ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਕੁਝ ਵਿਅਕਤੀਆਂ ਨੇ ਹੈਰਿਸ ਪਾਰਕ ਵਿੱਚ ਅੱਜ ਬਾਅਦ ਦੁਪਹਿਰ ਤਿਰੰਗਾ ਰੈਲੀ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਅਤੇ ਕਾਰਾਂ ਉੱਤੇ ਕੌਮੀ ਝੰਡੇ ਸਨ। ਪੁਲੀਸ ਨੇ ਕਾਰਾਂ ਦੇ ਇਸ ਕਾਫ਼ਲੇ ਨੂੰ ਬੜੀ ਮੁਸਤੈਦੀ ਨਾਲ ਸਨੀ ਹਲ਼ਟ ਰੋਡ, ਜਿਸ ਦੇ ਨੇੜੇ ਹੀ ਗੁਰਦੁਆਰਾ ਸਾਹਿਬ ਹੈ, ਉੱਤੇ ਘੇਰ ਕੇ ਅੱਗੇ ਵਧਣ ਤੋਂ ਰੋਕ ਲਿਆ।

ਉਧਰ ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਗੁਰਦੁਆਰੇ ਦਾ ਨਾਮ ਤੇ ਅਕਸ ਵਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਥਾਨਕ ਐੱਮਪੀ ਨੂੰ ਮਿਲ ਕੇ ਸਦਭਾਵਨਾ ਤੇ ਭਾਈਚਾਰਕ ਏਕਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!