|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਹੋਈ 2 ਟਰੱਕਾ ਦੀ ਭਿਆਨਕ ਟੱਕਰ, ਪੰਜਾਬ ਦੇ 2 ਨੌਜਵਾਨਾਂ ਸਮੇਤ 4 ਦੀ ਮੌਤ

ਨਿਊਯਾਰਕ (Nri Media) : ਬੀਤੀਂ ਰਾਤ ਕੈਨੇਡਾ ਦੇ ਉਨਟਾਰੀਓ ਦੇ ਠੰਡਰ ਵੇਅ ਦੇ ਹਾਈਵੇ 11/17 ਵੈਸਟ , ਅਤੇ ਹਾਈਵੇ 102 ਦੇ ਲਾਗੇ ਹੋਏ ਇਕ ਦਰਦਨਾਇਕ ਭਿਆਨਕ ਟਰੱਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ।ਜਿੰਨਾਂ ਚ' ਮਾਰੇ ਗਏ ਦੋ ਨੋਜਵਾਨ ਪੰਜਾਬ ਨਾਲ ਸਬੰਧਤ ਹਨ।ਜੋ ਅੰਤਰਰਾਸ਼ਟਰੀ ਵਿਦਿਆਰਥੀ ਸਨ ਅਤੇ ਟੀਨ ਡਰਾਈਵਰ ਸੀ ।ਜਿੰਨਾਂ ਦੇ ਨਾਂ ਕਰਮਬੀਰ ਸਿੰਘ ਕਾਹਲੋ ਅਤੇ ਗੁਰਪ੍

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਯਾਰਕ (Nri Media) : ਬੀਤੀਂ ਰਾਤ ਕੈਨੇਡਾ ਦੇ ਉਨਟਾਰੀਓ ਦੇ ਠੰਡਰ ਵੇਅ ਦੇ ਹਾਈਵੇ 11/17 ਵੈਸਟ , ਅਤੇ ਹਾਈਵੇ 102 ਦੇ ਲਾਗੇ ਹੋਏ ਇਕ ਦਰਦਨਾਇਕ ਭਿਆਨਕ ਟਰੱਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ।ਜਿੰਨਾਂ ਚ' ਮਾਰੇ ਗਏ ਦੋ ਨੋਜਵਾਨ ਪੰਜਾਬ ਨਾਲ ਸਬੰਧਤ ਹਨ।ਜੋ ਅੰਤਰਰਾਸ਼ਟਰੀ ਵਿਦਿਆਰਥੀ ਸਨ ਅਤੇ ਟੀਨ ਡਰਾਈਵਰ ਸੀ ।ਜਿੰਨਾਂ ਦੇ ਨਾਂ ਕਰਮਬੀਰ ਸਿੰਘ ਕਾਹਲੋ ਅਤੇ ਗੁਰਪ੍ਰੀਤ ਸਿੰਘ ਜੋਹਲ ਹਨ । ਮਾਰੇ ਗਏ ਦੋਨੇਂ ਨੋਜਵਾਨ ਵਿੱਚੋਂ ਇਕ ਅਮ੍ਰਿੰਤਸਰ ਜ਼ਿਲ੍ਹੇ ਦੇ ਪਿੰਡ ਵਡਾਲਾ ਜੋਹਲ ਨਾਲ ਸਬੰਧਤ ਹੈ ਅਤੇ ਇੱਕ ਨੋਜਵਾਨ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਗ੍ਰੰਥਗੜ੍ਹ ਦਾ ਸੀ।

ਸੰਬੰਧਿਤ ਖ਼ਬਰਾਂ

ਹਾਦਸਾ ਬੇਹੱਦ ਭਿਆਨਕ ਸੀ ਅਤੇ ਇਸ ਦਰਦਨਾਇਕ ਹਾਦਸੇ ਚ' ਚਾਰ ਲੋਕਾਂ ਦੀਆਂ ਜਾਨਾਂ ਚਲੀਆਂ ਗਈਆ ਕਿਉਕਿ ਹਾਦਸੇ ਸਮੇਂ ਟਰੱਕ ਨੂੰ ਅੱਗ ਲੱਗਣ ਕਾਰਨ ਅੱਗ ਦੀ ਲਪੇਟ ਚ ਆ ਜਾਣ ਕਾਰਨ ਇਹ ਦੋਨੇ ਨੋਜਵਾਨ ਦੀ ਮੋਕੇ ਤੇ ਹੀ ਮੋਤ ਹੋ ਗਈ।

ਮਾਰੇ ਗਏ ਇਹ ਦੋਨੇਂ ਨੋਜਵਾਨ ਬਰੈਂਪਟਨ ਚ' ਰਹਿੰਦੇ ਸਨ। ਇਹ ਹਾਦਸਾ ਬੀਤੀਂ ਰਾਤ 10:30 ਵਜੇ ਦੇ ਕਰੀਬ ਉਸ ਵੇਲੇ ਵਾਪਰਿਆਂ ਜਦੋਂ ਇਕ ਗੋਰੇ ਮੂਲ ਦੇ ਟਰੱਕ ਚਾਲਕ ਵੱਲੋਂ ਗਲਤ ਸਾਈਡ ਤੋ ੳਵਰਟੇਕ ਕਰਦੇ ਸਮੇਂ ਉਸ ਦਾ ਟਰੱਕ ਖ਼ਰਾਬ ਮੋਸਮ ਦੀ ਵਜਾ ਕਾਰਨ ਰੋਡ ਤੇ ਜੰਮੀ ਸ਼ੀਸ਼ਾ ਆਈਸ ਤੋ ਬੇਕਾਬੂ ਹੋ ਕੇ ਇੰਨਾਂ ਦੇ ਟਰੱਕ ਚ' ਜਾ ਵੱਜਾਂ ਅਤੇ ਇੰਨਾਂ ਦੇ ਟਰੱਕ ਨੂੰ ਅੱਗ ਲੱਗ ਗਈ ਅਤੇ ਅੱਗ ਦੀ ਲਪੇਟ ਚ' ਆ ਜਾਣ ਕਾਰਨ ਇੰਨਾਂ ਦੀ ਮੋਕੇ ਤੇ ਹੀ ਮੋਤ ਹੋ ਗਈ । ਯਾਦ ਰਹੇ ਆਏ ਦਿਨ ਕੈਨੇਡਾ ਦੇ ਖਰਾਬ ਬਰਫੀਲੇ ਮੌਸਮ ਦੇ ਕਾਰਨ ਇਥੇ ਵੱਡੀ ਗਿਣਤੀ ਵਿੱਚ ਹਾਦਸੇ ਵਾਪਰਦੇ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!