|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡੀਅਨ ਸੈਨਿਕਾਂ ਨਾਲ ਕੁਵੈਤ ਵਿੱਚ ਮੁਲਾਕਾਤ ਕਰਨਗੇ ਟਰੂਡੋ

ਇਥੋਪੀਆ (Nri Media) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਕੁਵੈਤ ਵਿੱਚ ਕੈਨੇਡੀਅਨ ਫੌਜੀ ਟੁਕੜੀਆਂ ਨਾਲ ਮੁਲਾਕਾਤ ਕਰਨ ਲਈ ਓਥੇ ਦਾ ਦੌਰਾ ਕਰਨਗੇ। ਇੱਕ ਮਹੀਨੇ ਪਹਿਲਾਂ ਕੈਨੇਡੀਅਨ ਸੈਨਿਕਾਂ ਨੂੰ ਇਰਾਕ ਤੋਂ ਇੱਥੇ ਲਿਆਂਦਾ ਗਿਆ ਸੀ। ਇਰਾਕ ਵਿੱਚ ਕੈਨੇਡਾ ਦੇ ਦੋ ਆਪਰੇਸ਼ਨ ਚੱਲ ਰਹੇ ਹਨ ਜਿਨ੍ਹਾਂ ਵਿੱਚ 500 ਕੈਨੇਡੀਅਨ ਸੈਨਿਕ ਹਿੱਸਾ ਲੈ ਰਹੇ ਹਨ, ਪਰ ਅਮਰੀਕਾ ਵੱਲੋਂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਇਥੋਪੀਆ (Nri Media) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਕੁਵੈਤ ਵਿੱਚ ਕੈਨੇਡੀਅਨ ਫੌਜੀ ਟੁਕੜੀਆਂ ਨਾਲ ਮੁਲਾਕਾਤ ਕਰਨ ਲਈ ਓਥੇ ਦਾ ਦੌਰਾ ਕਰਨਗੇ। ਇੱਕ ਮਹੀਨੇ ਪਹਿਲਾਂ ਕੈਨੇਡੀਅਨ ਸੈਨਿਕਾਂ ਨੂੰ ਇਰਾਕ ਤੋਂ ਇੱਥੇ ਲਿਆਂਦਾ ਗਿਆ ਸੀ। ਇਰਾਕ ਵਿੱਚ ਕੈਨੇਡਾ ਦੇ ਦੋ ਆਪਰੇਸ਼ਨ ਚੱਲ ਰਹੇ ਹਨ ਜਿਨ੍ਹਾਂ ਵਿੱਚ 500 ਕੈਨੇਡੀਅਨ ਸੈਨਿਕ ਹਿੱਸਾ ਲੈ ਰਹੇ ਹਨ, ਪਰ ਅਮਰੀਕਾ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ 7 ਜਨਵਰੀ ਨੂੰ ਇਹ ਦੋਵੇਂ ਆਪਰੇਸ਼ਨ ਸਸਪੈਂਡ ਕਰ ਦਿੱਤੇ ਗਏ।

ਸੰਬੰਧਿਤ ਖ਼ਬਰਾਂ

ਇਸ ਤੋਂ ਬਾਅਦ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਵਾਲੇ ਦੋ ਇਰਾਕੀ ਟਿਕਾਣਿਆਂ ਉੱਤੇ ਦਾਗੀਆਂ ਗਈਆਂ ਇਰਾਨੀ ਮਿਜ਼ਾਈਲਾਂ ਤੋਂ ਕੁੱਝ ਘੰਟੇ ਪਹਿਲਾਂ ਹੀ ਸੈਨਿਕਾਂ ਨੂੰ ਉੱਥੋਂ ਕੱਢ ਲਿਆ ਗਿਆ ਸੀ। ਜਿਨ੍ਹਾਂ ਇਰਾਕੀ ਟਿਕਾਣਿਆਂ ਉੱਤੇ ਇਰਾਨ ਵੱਲੋਂ ਮਿਜ਼ਾਈਲਾਂ ਦਾਗੀਆਂ ਗਈਆਂ ਉਨ੍ਹਾਂ ਵਿੱਚ ਕੈਨੇਡੀਅਨ ਸੈਨਿਕ ਵੀ ਮੌਜੂਦ ਸਨ ਪਰ ਉਸ ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਕੁਵੈਤ ਦੇ ਦੌਰੇ ਦੌਰਾਨ ਟਰੂਡੋ ਪ੍ਰਧਾਨ ਮੰਤਰੀ ਸਾਬਾਹ ਅਲ ਖਾਲਿਦ ਅਲ ਸਾਬਾਹ ਨਾਲ ਵੀ ਮੁਲਾਕਾਤ ਕਰਨਗੇ। ਕੁਵੈਤ ਦਾ ਇਹ ਦੌਰਾ ਟਰੂਡੋ ਦੇ ਅਫਰੀਕਾ ਤੇ ਜਰਮਨੀ ਦੇ ਹਫਤਾ ਭਰ ਚੱਲਣ ਵਾਲੇ ਦੌਰੇ ਦੇ ਹਿੱਸੇ ਵਜੋਂ ਹੀ ਪਲੈਨ ਕੀਤਾ ਗਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਇਸ ਦਾ ਐਲਾਨ ਨਹੀਂ ਕੀਤਾ ਗਿਆ। ਕੁਵੈਤ ਵਿੱਚ ਪੜਾਅ ਤੋਂ ਬਾਅਦ ਟਰੂਡੋ ਸੈਨੇਗਲ ਤੇ ਮਿਊਨਿਖ ਵੀ ਜਾਣਗੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!