|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਟਰੂਡੋ ਦੀ ਸਿਹਤ ਸੇਵਾਵਾਂ ਉੱਪਰ 6 ਬਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ

ਕੈਨੇਡਾ ਦੇ ਵਿਚ 21 ਅਕਤੂਬਰ ਨੂੰ ਹੋਣ ਵਾਲੀਆਂ ਫ਼ੇਡਰਲ ਚੋਣਾਂ ਦੀ ਪ੍ਰਚਾਰ ਮੁਹਿੰਮ ਖੂਬ ਜ਼ੋਰਾਂ ਨਾਲ ਚਲ ਰਹੀ ਹੈ, ਇਸ ਦੌਰਾਨ ਹੀ ਲਿਬਰਲ ਆਗੂ ਟਰੂਡੋ ਨੇ ਇਕ ਖਾਸ ਰਾਸ਼ਟਰੀ ਫਾਰਮਾਕੇਅਰ ਪ੍ਰੋਗਰਾਮ ਦਾ ਐਲਾਨ ਕੀਤਾ, ਇਹ ਘੋਸ਼ਣਾ ਹੈਮਿਲਟਨ ਵਿਖੇ ਕੀਤੀ ਗਈ ਹਾਲਾਂਕਿ ਇਸ ਦੌਰਾਨ ਟਰੂਡੋ ਨੇ ਇਸ ਯੋਜਨਾ ਉੱਪਰ ਹੋਣ ਵਾਲੇ ਖਰਚਿਆਂ ਦੇ ਵੇਰਵੇ ਨਹੀਂ ਦਿੱਤੇ, ਇਸਦੇ ਨਾਲ ਹੀ ਕੈਨੇਡਾ ਡਰੱ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡਾ ਦੇ ਵਿਚ 21 ਅਕਤੂਬਰ ਨੂੰ ਹੋਣ ਵਾਲੀਆਂ ਫ਼ੇਡਰਲ ਚੋਣਾਂ ਦੀ ਪ੍ਰਚਾਰ ਮੁਹਿੰਮ ਖੂਬ ਜ਼ੋਰਾਂ ਨਾਲ ਚਲ ਰਹੀ ਹੈ, ਇਸ ਦੌਰਾਨ ਹੀ ਲਿਬਰਲ ਆਗੂ ਟਰੂਡੋ ਨੇ ਇਕ ਖਾਸ ਰਾਸ਼ਟਰੀ ਫਾਰਮਾਕੇਅਰ ਪ੍ਰੋਗਰਾਮ ਦਾ ਐਲਾਨ ਕੀਤਾ, ਇਹ ਘੋਸ਼ਣਾ ਹੈਮਿਲਟਨ ਵਿਖੇ ਕੀਤੀ ਗਈ ਹਾਲਾਂਕਿ ਇਸ ਦੌਰਾਨ ਟਰੂਡੋ ਨੇ ਇਸ ਯੋਜਨਾ ਉੱਪਰ ਹੋਣ ਵਾਲੇ ਖਰਚਿਆਂ ਦੇ ਵੇਰਵੇ ਨਹੀਂ ਦਿੱਤੇ, ਇਸਦੇ ਨਾਲ ਹੀ ਕੈਨੇਡਾ ਡਰੱਗ ਏਜੇਂਸੀ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਕਿ ਹਰ ਕੋਈ ਆਸਾਨੀ ਨਾਲ ਦਵਾਈਆਂ ਖਰੀਦ ਸਕੇ, ਐਨ.ਡੀ.ਪੀ. ਪਾਰਟੀ ਵੱਲੋਂ ਹੀ ਕੁਝ ਅਜਿਹੀ ਹੀ ਯੋਜਨਾ ਨੂੰ ਲੈਕੇ ਆਉਣ ਦਾ ਵਾਅਦਾ ਕੀਤਾ।

ਸੰਬੰਧਿਤ ਖ਼ਬਰਾਂ

ਐਨ.ਡੀ.ਪੀ. ਪਾਰਟੀ ਨੇ ਤਾਂ ਆਪਣੇ ਜਿੱਤਣ’ ਤੇ 2020 ਤੋਂ ਹਰ ਸਾਲ ਇਸ ਪ੍ਰੋਗਰਾਮ ਉੱਤੇ 10 ਬਿਲੀਅਨ ਡਾਲਰ ਖਰਚਨ ਦਾ ਪ੍ਰਸ੍ਤਾਵ ਵੀ ਪੇਸ਼ ਕੀਤਾ ਹੈ, ਇਹਨਾਂ ਦੋਨਾਂ ਪਾਰਟੀਆਂ ਦੇ ਇਹ ਪ੍ਰੋਗਰਾਮ ਹਰ ਕੈਨੇਡੀਅਨ ਵਰਗ ਨੂੰ ਲਾਭ ਦੇਣਗੇ ਕਿਉਕਿ ਉਹਨਾਂ ਨੂੰ ਸਿਧੇ ਤੌਰ’ ਤੇ ਬਿਹਤਰ ਸਹਿਤ ਸੇਵਾਵਾਂ ਮਿਲਣਗੀਆਂ, ਇਸ ਤੋਂ ਵੱਖ, ਟਰੂਡੋ ਨੇ ਸੂਬਿਆਂ ਦੀ ਸਰਕਾਰ ਨਾਲ ਮਿਲ ਕੇ ਅਗਲੇ ਸਾਲਾਂ ਵਿਚ 6 ਬੀਲਿਅਨ ਡਾਲਰ ਨਿਵੇਸ਼ ਕਰਨ ਦਾ ਵਾਅਦਾ ਕੀਤਾ, ਜਿਸ ਰਾਹੀਂਂ ਕੈਨੇਡੀਅਨ ਸਹਿਤ ਸੇਵਾਵਾਂ ਵਿਚ ਲੋੜੀਂਦੇ ਸੁਧਾਰ ਕੀਤੇ ਜਾਣਗੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!