|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਬਗਦਾਦੀ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀ ਅਮਰੀਕਾ ਵਲੋਂ ਵੀਡੀਓ ਵਾਇਰਲ

ਵਾਸ਼ਿੰਗਟਨ ਡੈਸਕ (Vikram Sehajpal) : ਵਾਈਟ ਹਾਊਸ ਵਿਚ ਟਰੰਪ ਤੇ ਪਤਨੀ ਮੇਲਾਨੀਆ ਟਰੰਪ ਨੇ ਉਸ ਡੌਗੀ ਦਾ ਸੁਆਗਤ ਕੀਤਾ ਜਿਸ ਨੇ ਬਗਦਾਦੀ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਡੌਗੀ ਨੇ ਬਗਦਾਦੀ ਨੂੰ ਲੱਭਣ ਵਿਚ ਮਦਦ ਕੀਤੀ ਸੀ। ਇਸ ਤੋਂ ਬਾਅਦ ਬਗਦਾਦੀ ਨੇ ਖੁਦ ਨੂੰ ਆਤਮਘਾਤੀ ਹਮਲੇ ਵਿਚ ਉਡਾ ਲਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਕਾਨਨ ਡ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਵਾਈਟ ਹਾਊਸ ਵਿਚ ਟਰੰਪ ਤੇ ਪਤਨੀ ਮੇਲਾਨੀਆ ਟਰੰਪ ਨੇ ਉਸ ਡੌਗੀ ਦਾ ਸੁਆਗਤ ਕੀਤਾ ਜਿਸ ਨੇ ਬਗਦਾਦੀ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਡੌਗੀ ਨੇ ਬਗਦਾਦੀ ਨੂੰ ਲੱਭਣ ਵਿਚ ਮਦਦ ਕੀਤੀ ਸੀ। ਇਸ ਤੋਂ ਬਾਅਦ ਬਗਦਾਦੀ ਨੇ ਖੁਦ ਨੂੰ ਆਤਮਘਾਤੀ ਹਮਲੇ ਵਿਚ ਉਡਾ ਲਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਕਾਨਨ ਡੌਗ ਸੱਚਮੁਚ ਵਿਚ ਸ਼ਾਨਦਾਰ ਹੈ ਤੇ ਕਾਫੀ ਸਮਾਰਟ ਵੀ ਹੈ। ਅਸੀਂ ਇਸ ਨਾਲ ਵਧੀਆ ਸਮਾਂ ਬਿਤਾਇਆ।

ਸੰਬੰਧਿਤ ਖ਼ਬਰਾਂ

ਕਾਨਨ ਨੇ ਸ਼ਾਨਦਾਰ ਕੰਮ ਕੀਤਾ। ਕਾਨਨ ਨੂੰ ਲੈ ਕੇ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਬਗਦਾਦੀ ਦੇ ਖ਼ਿਲਾਫ਼ ਚਲਾਏ ਆਪਰੇਸ਼ਨ ਲਈ ਕਾਨਨ ਨੂੰ ਮੈਡਲ ਅਤੇ ਮਿਲ ਚੁੱਕਾ ਹੈ। ਟਰੰਪ ਨੇ ਕਿਹਾ ਕਿ ਇਸ ਤੋਂ ਇਲਾਵਾ ਇੱਕ ਪ੍ਰਮਾਣ ਪੱਤਰ ਅਤੇ ਪੁਰਸਕਾਰ ਵੀ ਵਾਈਟ ਹਾਊਸ ਵਿਚ ਰੱਖਿਆ ਜਾਵੇਗਾ। ਟਰੰਪ ਨੇ ਮਜ਼ਾਕ ਦੇ ਲਹਿਜੇ ਵਿਚ ਪੱਤਰਕਾਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਤੁਸੀਂ ਕਿਸਮਤ ਵਾਲੇ ਹੋ ਕਿ ਕਾਨਨ ਅੱਜ ਖਰਾਬ ਮੂਡ ਵਿਚ ਨਹੀਂ ਹੈ। ਅਮਰੀਕੀ ਅਫ਼ਸਰ ਨੇ ਦੱਸਿਆ ਕਿ ਬਗਦਾਦੀ ਦੇ ਖ਼ਿਲਾਫ਼ ਚਲਾਏ ਅਪਰੇਸ਼ਨ ਵਿਚ ਇਹ ਡੌਗੀ ਜ਼ਖਮੀ ਹੋ ਗਿਆ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!