|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਰਾਸ਼ਟਰਪਤੀ ਟਰੰਪ ਦੀ ਆਖ਼ਿਰੀ ਚੇਤਾਵਨੀ - ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਾਗੇ ਦੇਸ਼ ਤੋਂ ਬਾਹਰ

ਵਾਸ਼ਿੰਗਟਨ , 18 ਜੂਨ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ , 18 ਜੂਨ ( NRI MEDIA )

2020 ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿੱਚ ਵਸ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਆਖ਼ਿਰੀ ਚੇਤਾਵਨੀ ਜਾਰੀ ਕੀਤੀ ਹੈ , ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅਥਾਰਟੀ ਅਗਲੇ ਹਫਤੇ ਤਕ ਇਕ ਮੁਹਿੰਮ ਸ਼ੁਰੂ ਕਰਕੇ ਅਮਰੀਕਾ ਵਿੱਚ ਮਜੂਦ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਟਾ ਦੇਵੇਗੀ ਜਿਹੜੇ ਗੈਰਕਾਨੂੰਨੀ ਤੌਰ 'ਤੇ ਰਹਿ ਰਹੇ ਹਨ , ਟਰੰਪ ਨੇ ਟਵੀਟ ਕਰਕੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਏਜੰਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ"ਅਗਲੇ ਹਫਤੇ ਆਈਸੀਈ ਨੇ ਲੱਖਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਨੇ ਕਿਹਾ, "ਜਿੰਨੀ ਜਲਦੀ ਉਹ ਪ੍ਰਵਾਸੀ ਆਉਂਦੇ ਹਨ, ਉਨ੍ਹਾਂ ਹੀ ਜਲਦੀ]ਹਟਾ ਦਿੱਤਾ ਜਾਵੇਗਾ |

ਸੰਬੰਧਿਤ ਖ਼ਬਰਾਂ

ਅਮਰੀਕਾ ਦੇ ਵਿਚ ਕੁਲ 12 ਮਿਲੀਅਨ ਪਰਵਾਸੀ ਹਨ ਜੋ ਕਿ ਮੈਕਸੀਕੋ ਅਤੇ ਕੇਂਦਰੀ ਅਮਰੀਕਾ ਤੋਂ ਗੈਰ ਕਾਨੂੰਨੀ ਤੌਰ ਤੇ ਆ ਕੇ ਵੱਸ ਗਏ ਹਨ। ,ਅਮਰੀਕਾ ਅਤੇ ਮੈਕਸੀਕੋ ਮੱਧ ਹੋਏ ਇਕ ਸਮਝੌਤੇ ਦੇ ਤਹਿਤ ਮੈਕਸੀਕੋ ਕੇਂਦਰੀ ਅਮਰੀਕਾ ਤੋਂ ਆਉਣ ਵਾਲੇ ਪਰਵਾਸੀ ਜੋ ਕਿ ਸੰਯੁਕਤ ਰਾਜ ਵਿਚ ਪਨਾਹ ਭਾਲਦੇ ਹਨ ,ਉਹਨਾਂ ਨੂੰ ਕੇਸ ਦੀ ਸੁਣਵਾਈ ਤਕ ਮੈਕਸੀਕੋ ਵਿਚ ਹੀ ਰੋਕੀ ਰੱਖੇਗਾ ,ਨਤੀਜਤਨ ਮੈਕਸੀਕੋ ਅਮਰੀਕਾ ਬਾਰਡਰ' ਤੇ ਵਡੇ ਪੈਮਾਨੇ ਤੇ ਫੌਜ ਨੂੰ ਤੈਨਾਤ ਕਰ ਦਿੱਤਾ ਗਿਆ ਹੈ।

ਟਰੰਪ ਦਾ ਕਹਿਣਾ ਹੈ ਕਿ, "ਅਗਲੇ ਹਫਤੇ ਆਈ ਸੀ ਈ ਨੇ ਲੱਖਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗਾ, ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਦਾ ਕਹਿਣਾ ਹੈ ਕਿ ਜਲਦ ਹੀ ਰਿਫਊਜੀਆਂ ਨੂੰ ਅਖੋਤੇ ਤੀਜੇ ਸੁਰੱਖਿਅਤ ਦੇਸ਼ ਗੁਆਟੇਮਾਲਾ ਵਿਚ ਭੇਜਿਆ ਜਾ ਸਕਦਾ ਹੈ ਹਾਲਾਂਕਿ ਇਸ ਯੋਜਨਾ ਵਾਰੇ ਕੋਈ ਵਧੇਰੇ ਜਾਣਕਾਰੀ ਹਾਲੇ ਤਕ ਸਾਂਝਾ ਨਹੀਂ ਕੀਤੀ ਗਈ , ਅੰਤ ਵਿਚ, ਮੈਕਸੀਕੋ ਦਾ ਕਹਿਣਾ ਹੈ ਕਿ ਜੇਕਰ ਉਹ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਰੋਕਣ ਵਿਚ ਅਸਮਰਥ ਹੁੰਦਾ ਹੈ ਤਾਂ ਅਮਰੀਕਾ ਨਾਲ ਸੁਰੱਖਿਅਤ ਤੀਜਾ ਦੇਸ਼ ਦਾ ਸਮਝੌਤਾ ਕਰ ਲਵੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!