|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟਰੰਪ ਦੀ ਭੈਣ ਨੇ ਕਿਹਾ- 'ਟਰੰਪ ਦਾ ਕੋਈ ਸਿਧਾਂਤ ਨਹੀਂ'

ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਭੈਣ ਅਤੇ ਸਾਬਕਾ ਜੱਜ ਮੈਰੀਨ ਟਰੰਪ ਬੈਰੀ ਦੀ ਜਾਰੀ ਹੋਈ ਕੁਝ ਰਿਕਾਰਡਿੰਗ ਵਿੱਚ ਆਪਣੇ ਭਰਾ ਦੀ ਅਲੋਚਨਾ ਕਰਦਿਆਂ ਸੁਣਿਆ ਜਾ ਸਕਦਾ ਹੈ। ਇੱਕ ਰਿਕਾਰਡਿੰਗ ਵਿੱਚ, ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਰਾਸ਼ਟਰਪਤੀ ਟਰੰਪ ਦਾ ਕੋਈ ਸਿਧਾਂਤ ਨਹੀਂ ਹੈ। ਮੈਰੀਨ ਟਰੰਪ ਬੈਰੀ ਦੀਆਂ ਗੱਲਾਂ ਨੂੰ ਉਸ ਦੀ ਭਤੀਜੀ ਮੈ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਭੈਣ ਅਤੇ ਸਾਬਕਾ ਜੱਜ ਮੈਰੀਨ ਟਰੰਪ ਬੈਰੀ ਦੀ ਜਾਰੀ ਹੋਈ ਕੁਝ ਰਿਕਾਰਡਿੰਗ ਵਿੱਚ ਆਪਣੇ ਭਰਾ ਦੀ ਅਲੋਚਨਾ ਕਰਦਿਆਂ ਸੁਣਿਆ ਜਾ ਸਕਦਾ ਹੈ। ਇੱਕ ਰਿਕਾਰਡਿੰਗ ਵਿੱਚ, ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਰਾਸ਼ਟਰਪਤੀ ਟਰੰਪ ਦਾ ਕੋਈ ਸਿਧਾਂਤ ਨਹੀਂ ਹੈ। ਮੈਰੀਨ ਟਰੰਪ ਬੈਰੀ ਦੀਆਂ ਗੱਲਾਂ ਨੂੰ ਉਸ ਦੀ ਭਤੀਜੀ ਮੈਰੀ ਟਰੰਪ ਨੇ ਬਿਨਾਂ ਉਸ ਦੀ ਜਾਣਕਾਰੀ ਤੋਂ ਰਿਕਾਰਡ ਕਰ ਲਿਆ ਸੀ। ਮੈਰੀ ਟਰੰਪ ਨੇ ਹਾਲ ਹੀ ਵਿੱਚ ਟੂ ਮਚ ਐਡ ਨੈਵਰ: ਹਾਉਸ ਮਾਈ ਫੈਮਿਲੀ ਕ੍ਰਿਏਟਿਡ ਦ ਵਲਡਸ ਮੋਸਟ ਡੇਜਰਸ ਮੈਨ ਨਾਂਅ ਦੀ ਕਿਤਾਬ ਲਿਖੀ ਸੀ।ਮੈਰੀ ਟਰੰਪ ਨੇ ਕਿਹਾ ਕਿ ਉਸ ਨੇ ਇਹ ਰਿਕਾਰਡਿੰਗ ਸਾਲ 2018 ਅਤੇ 2019 ਵਿੱਚ ਕੀਤੀ ਸੀ।

ਸੰਬੰਧਿਤ ਖ਼ਬਰਾਂ

ਇੱਕ ਰਿਕਾਰਡਿੰਗ ਵਿੱਚ, 83 ਸਾਲਾ ਮੈਰੀਨ ਟਰੰਪ ਬੈਰੀ ਕਹਿ ਰਹੀ ਹੈ ਕਿ ਉਨ੍ਹਾਂ ਨੇ 2018 ਵਿੱਚ ਆਪਣੇ ਭਰਾ ਦਾ ਫਾਓਕਸ ਨਿਊਜ਼ ਨੂੰ ਦਿੱਤਾ ਇੰਟਰਵਿਊ ਸੁਣਿਆ ਸੀ ਜਿਸ ਵਿੱਚ ਟਰੰਪ ਨੇ ਸੁਝਾਅ ਦਿੱਤਾ ਸੀ ਕਿ ਉਹ ਉਨ੍ਹਾਂ (ਬੈਰੀ ਨੂੰ) ਮਾਤਾ ਪਿਤਾ ਤੋਂ ਬਿਛੜ ਚੁੱਕੇ ਪ੍ਰਵਾਸੀ ਬੱਚਿਆਂ ਦੇ ਮਾਮਲੇ ਦੀ ਸੁਣਵਾਈ ਕਰਨ ਦੇ ਲਈ ਸੀਮਾ ਦੇ ਕੋਲ ਤੈਨਾਤ ਰਹਿਣਗੇ।ਬੈਰੀ ਨੇ ਕਿਹਾ ਜੇ ਤੁਸੀਂ ਧਾਰਮਿਕ ਵਿਅਕਤੀ ਹੁੰਦੇ ਅਤੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਤਾਂ ਤੁਸੀਂ ਅਜਿਹਾ ਨਹੀਂ ਕਰਦੇ।

ਇੱਕ ਰਿਕਾਰਡਿੰਗ ਵਿੱਚ ਉਨ੍ਹਾਂ ਨੇ ਕਿਹਾ ਕਿ ਉਸ ਦਾ ਅਜੀਬ ਟਵੀਟ ਤੇ ਝੂਠਾ ਹੇ ਰੱਬਾ.... ਉਨ੍ਹਾਂ ਕਿਹਾ ਕਿ ਮੈਂ ਬਿਨਾਂ ਕਿਸੇ ਦਬਾਅ ਦੇ ਬੋਲ ਰਹੀ ਹਾਂ ਪਰ ਉਸ ਦੀਆਂ ਬਣੀਆਂ ਕਹਾਣੀਆਂ, ਬਿਨਾਂ ਤਿਆਰੀ ਦੇ ਬੋਲਣਾ, ਝੂਠ।ਬੈਰੀ ਨੂੰ ਇਹ ਵੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਦੇ ਭਰਾ ਨੇ ਪ੍ਰਵਾਸੀ ਮਾਮਲਿਆਂ ਬਾਰੇ ਕਦੇ ਵੀ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਨ ਜਾਂ ਪੜ੍ਹਨ ਦੀ ਖੇਚਲ ਨਹੀਂ ਕੀਤੀ। ਮੈਰੀ ਟਰੰਪ ਨੇ ਆਪਣੀ ਭੂਆ ਨੂੰ ਪੁੱਛਿਆ ਕਿ ਉਨ੍ਹਾਂ ਨੇ ਕੀ ਪੜ੍ਹਿਆ ਹੈ? ਬੈਰੀ ਨੇ ਜਵਾਬ ਦਿੱਤਾ ਕਿ ਨਹੀਂ ਉਹ ਨਹੀਂ ਪੜ੍ਹਦੀ।ਇਹ ਰਿਕਾਰਡਿੰਗ ਟਰੰਪ ਦੇ ਮਰਹੂਮ ਭਰਾ ਰਾਬਰਟ ਟਰੰਪ ਦੀ ਸ਼ਰਧਾਂਜਲੀ ਤੋ ਇੱਕ ਦਿਨ ਬਾਅਦ ਸਾਹਮਣੇ ਆਈ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!