|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਗਾਜ਼ਾ ਜੰਗਬੰਦੀ ’ਤੇ ਟਰੰਪ ਦਾ ਵੱਡਾ ਐਲਾਨ- “ਇਜ਼ਰਾਇਲ ਦੇ ਕੋਲ ਜਵਾਬੀ ਹਮਲੇ ਦਾ ਪੂਰਾ ਹੱਕ”

ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਅਮਰੀਕਾ-ਸਮਰਥਿਤ ਜੰਗਬੰਦੀ ਖਤਰੇ ਵਿੱਚ ਨਹੀਂ ਹੈ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਜ਼ਰਾਈਲੀ ਹਮਲਿਆਂ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ ਅਤੇ ਇਜ਼ਰਾਇਲ ਤੇ ਹਮਾਸ ਨੇ ਹਿੰਸਾ ਲਈ ਇੱਕ ਦੂਜੇ 'ਤੇ ਦੋਸ਼ ਲਗਾਏ ਹਨ।

NRI Post Desk · 396 ਦਿਨ ਪਹਿਲਾਂ · ਅੱਪਡੇਟ 396 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗਾਜ਼ਾ ਜੰਗਬੰਦੀ ’ਤੇ ਟਰੰਪ ਦਾ ਵੱਡਾ ਐਲਾਨ- “ਇਜ਼ਰਾਇਲ ਦੇ ਕੋਲ ਜਵਾਬੀ ਹਮਲੇ ਦਾ ਪੂਰਾ ਹੱਕ”
📷 NRI Post Desk

ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਅਮਰੀਕਾ-ਸਮਰਥਿਤ ਜੰਗਬੰਦੀ ਖਤਰੇ ਵਿੱਚ ਨਹੀਂ ਹੈ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਜ਼ਰਾਈਲੀ ਹਮਲਿਆਂ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ ਅਤੇ ਇਜ਼ਰਾਇਲ ਤੇ ਹਮਾਸ ਨੇ ਹਿੰਸਾ ਲਈ ਇੱਕ ਦੂਜੇ 'ਤੇ ਦੋਸ਼ ਲਗਾਏ ਹਨ।

ਇਜ਼ਰਾਈਲੀ ਜਹਾਜ਼ਾਂ ਨੇ ਮੰਗਲਵਾਰ ਨੂੰ ਗਾਜ਼ਾ ਵਿੱਚ ਹਮਲੇ ਕੀਤੇ, ਜਦੋਂ ਇਜ਼ਰਾਇਲ ਨੇ ਅਤਿਵਾਦੀ ਸਮੂਹ ਹਮਾਸ ’ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਟਰੰਪ ਵੱਲੋਂ ਕਰਵਾਏ ਗਏ ਤਿੰਨ ਹਫ਼ਤੇ ਪੁਰਾਣੇ ਸੌਦੇ ਵਿੱਚ ਤਾਜ਼ਾ ਹਿੰਸਾ ਸੀ।

ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਵਿੱਚ ਘੱਟੋ-ਘੱਟ 26 ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਪੰਜ ਕੇਂਦਰੀ ਗਾਜ਼ਾ ਪੱਟੀ ਦੇ ਬੁਰੇਈਜ ਸ਼ਰਨਾਰਥੀ ਕੈਂਪ ਵਿੱਚ ਇੱਕ ਘਰ ਵਿੱਚ, ਚਾਰ ਗਾਜ਼ਾ ਸਿਟੀ ਦੇ ਸਬਰਾ ਇਲਾਕੇ ਵਿੱਚ ਇੱਕ ਇਮਾਰਤ ਵਿੱਚ, ਅਤੇ ਪੰਜ ਖਾਨ ਯੂਨਿਸ ਵਿੱਚ ਇੱਕ ਕਾਰ ਵਿੱਚ ਮਾਰੇ ਗਏ।

ਸੰਬੰਧਿਤ ਖ਼ਬਰਾਂ

ਟਰੰਪ ਨੇ ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨੂੰ ਦੱਸਿਆ, ‘‘ਜਿੱਥੋਂ ਤੱਕ ਮੈਂ ਸਮਝਦਾ ਹਾਂ, ਉਨ੍ਹਾਂ ਨੇ ਇੱਕ ਇਜ਼ਰਾਈਲੀ ਸਿਪਾਹੀ ਨੂੰ ਮਾਰ ਦਿੱਤਾ ਹੈ।" ਉਨ੍ਹਾਂ ਅੱਗੇ ਕਿਹਾ, "ਇਸ ਲਈ ਇਜ਼ਰਾਈਲੀਆਂ ਨੇ ਜਵਾਬੀ ਕਾਰਵਾਈ ਕੀਤੀ। ਜਦੋਂ ਅਜਿਹਾ ਹੁੰਦਾ ਹੈ, ਤਾਂ ਉਨ੍ਹਾਂ ਨੂੰ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ।’’

ਟਰੰਪ ਨੇ ਕਿਹਾ, ‘‘ਕੋਈ ਵੀ ਚੀਜ਼ ਜੰਗਬੰਦੀ ਨੂੰ ਖਤਰੇ ਵਿੱਚ ਨਹੀਂ ਪਾਵੇਗੀ। ਤੁਹਾਨੂੰ ਸਮਝਣਾ ਹੋਵੇਗਾ ਕਿ ਹਮਾਸ ਮੱਧ ਪੂਰਬ ਵਿੱਚ ਸ਼ਾਂਤੀ ਦਾ ਇੱਕ ਬਹੁਤ ਛੋਟਾ ਹਿੱਸਾ ਹੈ, ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਵਿਵਹਾਰ ਕਰਨਾ ਪਵੇਗਾ।’’

ਗਵਾਹਾਂ ਅਨੁਸਾਰ ਇਜ਼ਰਾਈਲੀ ਜਹਾਜ਼ਾਂ ਦੇ ਹਮਲੇ ਪੂਰੀ ਗਾਜ਼ਾ ਪੱਟੀ ਵਿੱਚ ਬੁੱਧਵਾਰ ਤੜਕੇ ਤੱਕ ਜਾਰੀ ਰਹੇ। ਇਜ਼ਰਾਈਲੀ ਫੌਜ ਨੇ ਤੁਰੰੰਤ ਹਮਲਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!