|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟਰੰਪ ਦਾ ਵੱਡਾ ਫ਼ੈਸਲਾ: ਕੌਫੀ ਤੇ ਟਮਾਟਰ ਸਮੇਤ ਕਈ ਖੇਤੀ ਉਤਪਾਦਾਂ ’ਤੇ ਟੈਰਿਫ ਘਟਾਇਆ!

ਵਾਸ਼ਿੰਗਟਨ (ਪਾਇਲ): ਅਮਰੀਕੀ ਅਰਥਚਾਰੇ ਨੂੰ ਲੈ ਕੇ ਦੇਸ਼ ਵਾਸੀਆਂ ’ਚ ਵਧਦੀ ਨਿਰਾਸ਼ਾ ਅਤੇ ਬੇਚੈਨੀ ਨੂੰ ਦੇਖਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਗਾਂ ਦੇ ਮਾਸ, ਟਮਾਟਰ, ਕੌਫੀ ਤੇ ਕੇਲੇ ਸਮੇਤ ਕਈ ਖੇਤੀ ਉਤਪਾਦਾਂ ਦੀ ਦਰਾਮਦ ’ਤੇ ਟੈਰਿਫ ਘਟਾ ਦਿੱਤਾ ਗਿਆ ਹੈ। ਇਹ ਤਬਦੀਲੀ 20 ਨਵੰਬਰ ਤੋਂ ਅਮਲ ’ਚ ਆਵੇਗੀ।

NRI Post Desk · 378 ਦਿਨ ਪਹਿਲਾਂ · ਅੱਪਡੇਟ 378 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟਰੰਪ ਦਾ ਵੱਡਾ ਫ਼ੈਸਲਾ: ਕੌਫੀ ਤੇ ਟਮਾਟਰ ਸਮੇਤ ਕਈ ਖੇਤੀ ਉਤਪਾਦਾਂ ’ਤੇ ਟੈਰਿਫ ਘਟਾਇਆ!
📷 NRI Post Desk

ਵਾਸ਼ਿੰਗਟਨ (ਪਾਇਲ): ਅਮਰੀਕੀ ਅਰਥਚਾਰੇ ਨੂੰ ਲੈ ਕੇ ਦੇਸ਼ ਵਾਸੀਆਂ ’ਚ ਵਧਦੀ ਨਿਰਾਸ਼ਾ ਅਤੇ ਬੇਚੈਨੀ ਨੂੰ ਦੇਖਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਗਾਂ ਦੇ ਮਾਸ, ਟਮਾਟਰ, ਕੌਫੀ ਤੇ ਕੇਲੇ ਸਮੇਤ ਕਈ ਖੇਤੀ ਉਤਪਾਦਾਂ ਦੀ ਦਰਾਮਦ ’ਤੇ ਟੈਰਿਫ ਘਟਾ ਦਿੱਤਾ ਗਿਆ ਹੈ। ਇਹ ਤਬਦੀਲੀ 20 ਨਵੰਬਰ ਤੋਂ ਅਮਲ ’ਚ ਆਵੇਗੀ।

ਸੰਬੰਧਿਤ ਖ਼ਬਰਾਂ

ਇਸ ਹੁਕਮ ਤਹਿਤ ਇਨ੍ਹਾਂ ਵਸਤਾਂ ਨੂੰ ‘ਜਵਾਬੀ’ ਟੈਰਿਫ ਪ੍ਰਣਾਲੀ ’ਚੋਂ ਹਟਾ ਦਿੱਤਾ ਗਿਆ ਹੈ ਜਿਸ ਤਹਿਤ 10 ਤੋਂ 50 ਫੀਸਦ ਤੱਕ ਟੈਰਿਫ ਲਾਗੂ ਹੁੰਦਾ ਹੈ। ਇਸ ਹੁਕਮ ਤਹਿਤ ਟੈਰਿਫ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤੇ ਗਏ ਹਨ। ਮਿਸਾਲ ਦੇ ਤੌਰ ’ਤੇ ਅਮਰੀਕਾ ਨੂੰ ਮੁੱਖ ਤੌਰ ’ਤੇ ਮੈਕਸਿਕੋ ਤੋਂ ਦਰਾਮਦ ਹੋਣ ਵਾਲੇ ਟਮਾਟਰ ’ਤੇ ਹੁਣ ਵੀ 17 ਫੀਸਦ ਟੈਰਿਫ ਲੱਗੇਗਾ। ਜਾਣਕਾਰੀ ਅਨੁਸਾਰ ਇਹ ਦਰ ਜੁਲਾਈ ਤੋਂ ਲਾਗੂ ਹੈ। ਤਕਰੀਬਨ 30 ਸਾਲ ਪੁਰਾਣਾ ਵਪਾਰ ਸਮਝੌਤਾ ਖਤਮ ਹੋਣ ਮਗਰੋਂ ਤੁਰੰਤ ਬਾਅਦ ਟਮਾਟਰ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ।

ਸੂਤਰਾਂ ਅਨੁਸਾਰ ਟਰੰਪ ਦੇ ਕਾਰਜਕਾਲ ਦੌਰਾਨ ਹੁਣ ਉਚ ਜਵਾਬੀ ਟੈਰਿਫ ਤੋਂ ਬਾਹਰ ਰੱਖੇ ਗਏ ਕਈ ਉਤਪਾਦਾਂ ਦੀਆਂ ਕੀਮਤਾਂ ’ਚ ਵਾਧਾ ਦੇਖਿਆ ਗਿਆ ਹੈ ਜੋ ਉਨ੍ਹਾਂ ਦੀਆਂ ਆਪਣੀਆਂ ਟੈਰਿਫ ਨੀਤੀਆਂ ਤੇ ਸੀਮਤ ਘਰੇਲੂ ਸਪਲਾਈ ਕਾਰਨ ਹੈ। ਕੌਫੀ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਅਮਰੀਕਾ ਨੂੰ ਸਭ ਤੋਂ ਵੱਧ ਕੌਫੀ ਬਰਾਮਦ ਕਰਨ ਵਾਲਾ ਬ੍ਰਾਜ਼ੀਲ ਅਗਸਤ ਮਹੀਨੇ ਤੋਂ 50 ਫੀਸਦ ਟੈਰਿਫ ਦੀ ਮਾਰ ਝੱਲ ਰਿਹਾ ਹੈ। ਖਪਤਕਾਰ ਮੁੱਲ ਸੂਚਕਅੰਕ ਦੇ ਅੰਕੜਿਆਂ ਅਨੁਸਾਰ ਅਮਰੀਕੀ ਖਪਤਕਾਰਾਂ ਨੇ ਇਸ ਕਾਰਨ ਕੌਫੀ ਲਈ ਪਿਛਲੇ ਸਾਲ ਮੁਕਾਬਲੇ ਤਕਰੀਬਨ 20 ਫੀਸਦ ਵੱਧ ਭੁਗਤਾਨ ਕੀਤਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!