|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਟਰੰਪ ਦਾ ਨਰਮ ਰੁਖ: H-1B ਵੀਜ਼ਾ ਨਾਲ ਵਿਦੇਸ਼ੀ ਟੈਲੇੰਟ ਲਈ ਦਰਵਾਜੇ ਖੁਲੇ

ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ H-1B ਵੀਜ਼ਾ ਸੁਧਾਰਾਂ ਬਾਰੇ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਆਪਣੇ ਰੁਖ਼ ਵਿਚ ਕੁਝ ਨਰਮਾਈ ਲਿਆਉਂਦਿਆਂ ਕਿਹਾ ਕਿ ਉਹ ਅਮਰੀਕਾ ਵਿਚ ਅਹਿਮ ਭੂਮਿਕਾਵਾਂ ਲਈ ਵਿਸ਼ੇਸ਼ ਵਿਦੇਸ਼ੀ ਪ੍ਰਤਿਭਾ ਦੀ ਦਰਾਮਦ ਦੀ ਲੋੜ ਨੂੰ ਬਾਖੂਬੀ ਸਮਝਦੇ ਤੇ ਸਵੀਕਾਰ ਕਰਦੇ ਹਨ। ਟਰੰਪ ਨੇ ਮੰਨਿਆ ਕਿ ਅਮਰੀਕਾ ਨੂੰ ਵਿਸ਼ੇਸ਼ ਵਿਦੇਸ਼ੀ ਮੁਹਾ

NRI Post Desk · 381 ਦਿਨ ਪਹਿਲਾਂ · ਅੱਪਡੇਟ 382 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟਰੰਪ ਦਾ ਨਰਮ ਰੁਖ: H-1B ਵੀਜ਼ਾ ਨਾਲ ਵਿਦੇਸ਼ੀ ਟੈਲੇੰਟ ਲਈ ਦਰਵਾਜੇ ਖੁਲੇ
📷 NRI Post Desk

ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ H-1B ਵੀਜ਼ਾ ਸੁਧਾਰਾਂ ਬਾਰੇ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਆਪਣੇ ਰੁਖ਼ ਵਿਚ ਕੁਝ ਨਰਮਾਈ ਲਿਆਉਂਦਿਆਂ ਕਿਹਾ ਕਿ ਉਹ ਅਮਰੀਕਾ ਵਿਚ ਅਹਿਮ ਭੂਮਿਕਾਵਾਂ ਲਈ ਵਿਸ਼ੇਸ਼ ਵਿਦੇਸ਼ੀ ਪ੍ਰਤਿਭਾ ਦੀ ਦਰਾਮਦ ਦੀ ਲੋੜ ਨੂੰ ਬਾਖੂਬੀ ਸਮਝਦੇ ਤੇ ਸਵੀਕਾਰ ਕਰਦੇ ਹਨ। ਟਰੰਪ ਨੇ ਮੰਨਿਆ ਕਿ ਅਮਰੀਕਾ ਨੂੰ ਵਿਸ਼ੇਸ਼ ਵਿਦੇਸ਼ੀ ਮੁਹਾਰਤ ਦੀ ਲੋੜ ਹੈ।

ਸੰਬੰਧਿਤ ਖ਼ਬਰਾਂ

ਟਰੰਪ ਨੇ ਮੰਗਲਵਾਰ ਨੂੰ (ਮੁਕਾਮੀ ਸਮੇਂ ਮੁਤਾਬਕ) ਫੌਕਸ ਨਿਊਜ਼ ਦੀ ਮੇਜ਼ਬਾਨ ਲੌਰਾ ਇੰਗ੍ਰਾਹਮ ਨਾਲ ਇੱਕ ਇੰਟਰਵਿਊ ਦੌਰਾਨ ਹੁਨਰਮੰਦ ਪਰਵਾਸੀ ਕਾਮਿਆਂ ਦਾ ਬਚਾਅ ਕਰਦੇ ਹੋਏ ਦਲੀਲ ਦਿੱਤੀ ਕਿ ਅਮਰੀਕਾ ਲੰਬੇ ਸਮੇਂ ਦੇ ਬੇਰੁਜ਼ਗਾਰ ਅਮਰੀਕੀਆਂ ਨੂੰ ਵਿਆਪਕ ਸਿਖਲਾਈ ਤੋਂ ਬਿਨਾਂ ਨਿਰਮਾਣ ਅਤੇ ਰੱਖਿਆ ਵਿੱਚ ਗੁੰਝਲਦਾਰ ਭੂਮਿਕਾਵਾਂ ਲਈ ਦੁਬਾਰਾ ਨਹੀਂ ਵਰਤ ਸਕਦਾ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਅਮਰੀਕੀ ਕਾਮਿਆਂ ਲਈ ਉਜਰਤਾਂ ਵਧਾਉਣ ਦਾ ਸਮਰਥਨ ਕਰਦੇ ਹਨ, ਪਰ ਅਮਰੀਕਾ ਨੂੰ ਅਜੇ ਵੀ ਆਪਣੀ ਉਦਯੋਗਿਕ ਅਤੇ ਤਕਨੀਕੀ ਬੜਤ ਬਣਾਈ ਰੱਖਣ ਲਈ ‘ਇਸ (ਹੁੁਨਰਮੰਦ ਵਿਦੇਸ਼ੀ ਕਾਮਿਆਂ) ਪ੍ਰਤਿਭਾ ਨੂੰ ਲਿਆਉਣ’ ਦੀ ਲੋੜ ਹੈ। ਐੱਚ1ਬੀ ਵੀਜ਼ਾ ਸੁਧਾਰਾਂ ਬਾਰੇ ਟਰੰਪ ਪ੍ਰਸ਼ਾਸਨ ਦੀਆਂ ਤਰਜੀਹਾਂ ਬਾਰੇ ਸਵਾਲ ਦੇ ਜਵਾਬ ਵਿਚ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਸਹਿਮਤ ਹਾਂ, ਪਰ ਤੁਹਾਨੂੰ ਇਹ ਪ੍ਰਤਿਭਾ ਵੀ ਲਿਆਉਣੀ ਪਵੇਗੀ।’’

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!