|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤੇਜ਼ ਭੂਚਾਲ ਦੇ ਝਟਕੇ ਨਾਲ ਹੀ ਸੁਨਾਮੀ ਦਾ ਅਲਰਟ ਜਾਰੀ...!

ਜਪਾਨ,ਟੋਕੀਓ(ਦੇਵ ਇੰਦਰਜੀਤ) :ਹਾਲ 'ਚ ਹੀ 11 ਮਾਰਚ ਨੂੰ ਜਾਪਾਨ 'ਚ ਆਏ ਭਿਆਨਕ ਭੂਚਾਲ ਤੇ ਸੁਨਾਮੀ ਦਾ ਇਕ ਦਹਾਕਾ ਬੀਤਿਆ ਹੈ। ਉਸ ਸਮੇਂ ਭੂਚਾਲ ਕਾਰਨ 6 ਤੋਂ ਦਸ ਮੀਟਰ ਉੱਚੀ ਸੁਨਾਮੀ ਦੀਆਂ ਲਹਿਰਾਂ ਨੇ ਤਬਾਹੀ ਮਚਾਈ ਸੀ। ਜਾਪਾਨ ਦੇ ਤੱਟ ਇਲਾਕਿਆਂ 'ਚ ਵੱਡੇ ਪੈਮਾਨੇ 'ਤੇ ਕਹਿਰ ਢਾਉਂਦੇ ਹੋਏ ਤੱਟ ਤੋਂ 10 ਕਿਲੋਮੀਟਰ ਅੰਦਰ ਤਕ ਤਬਾਹੀ ਹੋਈ ਸੀ। ਇਸ 'ਚ 18 ਹਜ਼ਾਰ ਲੋਕਾਂ ਦੀ

NRI Post Desk · 2077 ਦਿਨ ਪਹਿਲਾਂ · ਅੱਪਡੇਟ 2077 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤੇਜ਼ ਭੂਚਾਲ ਦੇ ਝਟਕੇ ਨਾਲ ਹੀ ਸੁਨਾਮੀ ਦਾ ਅਲਰਟ ਜਾਰੀ...!
📷 NRI Post Desk

ਜਪਾਨ,ਟੋਕੀਓ(ਦੇਵ ਇੰਦਰਜੀਤ) :ਹਾਲ 'ਚ ਹੀ 11 ਮਾਰਚ ਨੂੰ ਜਾਪਾਨ 'ਚ ਆਏ ਭਿਆਨਕ ਭੂਚਾਲ ਤੇ ਸੁਨਾਮੀ ਦਾ ਇਕ ਦਹਾਕਾ ਬੀਤਿਆ ਹੈ। ਉਸ ਸਮੇਂ ਭੂਚਾਲ ਕਾਰਨ 6 ਤੋਂ ਦਸ ਮੀਟਰ ਉੱਚੀ ਸੁਨਾਮੀ ਦੀਆਂ ਲਹਿਰਾਂ ਨੇ ਤਬਾਹੀ ਮਚਾਈ ਸੀ। ਜਾਪਾਨ ਦੇ ਤੱਟ ਇਲਾਕਿਆਂ 'ਚ ਵੱਡੇ ਪੈਮਾਨੇ 'ਤੇ ਕਹਿਰ ਢਾਉਂਦੇ ਹੋਏ ਤੱਟ ਤੋਂ 10 ਕਿਲੋਮੀਟਰ ਅੰਦਰ ਤਕ ਤਬਾਹੀ ਹੋਈ ਸੀ। ਇਸ 'ਚ 18 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

ਸੰਬੰਧਿਤ ਖ਼ਬਰਾਂ

ਜਾਪਾਨ 'ਚ ਸ਼ਨੀਵਾਰ ਨੂੰ ਭੂਚਾਲ ਦਾ ਤੇਜ਼ ਝਟਕਾ ਆਇਆ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.2 ਮਾਪੀ ਗਈ ਹੈ। ਜਾਪਾਨ ਦੀ ਉਤਰਪੂਰਵੀ ਤੱਟ ਇਲਾਕਿਆਂ 'ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ ਹੀ ਮਹੀਨੇ ਜਾਪਾਨ ਦੇ ਪੂਰਵੀ ਸਮੁੰਦਰੀ ਤੱਟ 'ਤੇ 7.1 ਤੀਬਰਤਾ ਦਾ ਭੂਚਾਲ ਆਇਆ ਸੀ ਹਾਲਾਂਕਿ ਉਦੋਂ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!