|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਿਆਂਮਾਰ 'ਚ ਇੰਟਰਨੈਟ ਪਾਬੰਦੀ ਵੱਧਣ ਨਾਲ 'TV,ਡਿਸ਼ਾਂ' ਵੀ ਬੰਦ

ਯੰਗੂਨ(ਦੇਵ ਇੰਦਰਜੀਤ) : ਮਿਆਂਮਾਰ 'ਚ ਇਕ ਫਰਵਰੀ ਨੂੰ ਹੋਏ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਵੀਰਵਾਰ ਨੂੰ ਵੀ ਜਾਰੀ ਰਹੇ ਜਿਨ੍ਹਾਂ 'ਚ ਇਕ ਦਿਨ 'ਚ ਸੁਰੱਖਿਆ ਬਲਾਂ ਨੇ 11 ਲੋਕਾਂ ਨੂੰ ਮਾਰ ਦਿੱਤਾ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਘਟੋ-ਘੱਟ ਦੋ ਸੇਵਾ ਪ੍ਰਦਾਤਾਵਾਂ ਐੱਮ.ਬੀ.ਟੀ. ਅਤੇ ਇਨਫਾਈਨਾਈਟ ਨੈੱਟਵਰਕਾਂ ਲਈ ਇੰਟਰਨੈੱਟ ਸੇਵਾਵਾਂ ਨੂੰ ਰੋਕਣਾ ਕੀ ਅਸਥਾਈ ਹੈ।ਫੌਜੀ ਸ਼ਾਸਨ '

NRI Post Desk · 2057 ਦਿਨ ਪਹਿਲਾਂ · ਅੱਪਡੇਟ 2057 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਿਆਂਮਾਰ 'ਚ ਇੰਟਰਨੈਟ ਪਾਬੰਦੀ ਵੱਧਣ ਨਾਲ 'TV,ਡਿਸ਼ਾਂ' ਵੀ ਬੰਦ
📷 NRI Post Desk

ਯੰਗੂਨ(ਦੇਵ ਇੰਦਰਜੀਤ) : ਮਿਆਂਮਾਰ 'ਚ ਇਕ ਫਰਵਰੀ ਨੂੰ ਹੋਏ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਵੀਰਵਾਰ ਨੂੰ ਵੀ ਜਾਰੀ ਰਹੇ ਜਿਨ੍ਹਾਂ 'ਚ ਇਕ ਦਿਨ 'ਚ ਸੁਰੱਖਿਆ ਬਲਾਂ ਨੇ 11 ਲੋਕਾਂ ਨੂੰ ਮਾਰ ਦਿੱਤਾ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਘਟੋ-ਘੱਟ ਦੋ ਸੇਵਾ ਪ੍ਰਦਾਤਾਵਾਂ ਐੱਮ.ਬੀ.ਟੀ. ਅਤੇ ਇਨਫਾਈਨਾਈਟ ਨੈੱਟਵਰਕਾਂ ਲਈ ਇੰਟਰਨੈੱਟ ਸੇਵਾਵਾਂ ਨੂੰ ਰੋਕਣਾ ਕੀ ਅਸਥਾਈ ਹੈ।ਫੌਜੀ ਸ਼ਾਸਨ 'ਚ ਸੂਚਨਾ 'ਤੇ ਪਾਬੰਦੀਆਂ ਵੀਰਵਾਰ ਨੂੰ ਹੋਰ ਵਧਾ ਦਿੱਤੀਆਂ ਗਈਆਂ ਅਤੇ ਕਈ ਨੈੱਟਵਰਕਾਂ 'ਤੇ ਫਾਈਬਰ ਬ੍ਰਾਡਬੈਂਡ ਸੇਵਾ ਵੀ ਨਹੀਂ ਮਿਲ ਪਾ ਰਹੀ ਹੈ। ਕੁਝ ਇਲਾਕਿਆਂ 'ਚ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਸਮਾਚਾਰ ਪ੍ਰਸਾਰਣ ਦੀ ਸੁਵਿਧਾ ਪਾਉਣ ਲਈ ਇਸਤੇਮਾਲ ਸੈਟੇਲਾਈਟ ਡਿਸ਼ਾਂ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਯੰਗੂਨ ਅਤੇ ਮਾਂਡਲੇ ਦਰਮਿਆਨ ਲਾਈਨ ਟੁੱਟਣ ਕਾਰਣ ਉਸ ਦੀ ਸੇਵਾ 'ਚ ਰੁਕਾਵਟ ਆਈ ਹੈ। ਇਹ ਦੋਵੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਹਨ। ਹਾਲਾਂਕਿ, ਇੰਟਰਨੈਟ ਉਪਭੋਗਤਾ ਪਿਛਲੇ ਹਫਤੇ ਸੇਵਾਵਾਂ 'ਚ ਇਸ ਵਿਆਪਕ ਰੁਕਾਵਟ ਲਈ ਸ਼ਿਕਾਇਤ ਕਰ ਰਹੇ ਹਨ। ਫੌਜ ਜੁੰਟਾ ਨੇ ਤਖਤਾਪਲਟ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਸੀ। ਸੂਚਨਾ ਦੇ ਸਰੋਤ ਦੇ ਤੌਰ 'ਤੇ ਸੈਟੇਲਾਈਟ ਟੀ.ਵੀ. ਦੀ ਵਰਤੋਂ 'ਤੇ ਵੀ ਖਤਰਾ ਮੰਡਲਾ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!