|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕੈਪੀਟੋਲ ਹਿਲ 'ਤੇ ਹਿੰਸਾ ਤੋਂ ਬਾਅਦ 70 ਹਜ਼ਾਰ ਤੋਂ ਜ਼ਿਆਦਾ ਅਕਾਊਂਟ ਬੰਦ ਕੀਤੇ ਟਵਿੱਟਰ ਨੇ

ਸੈਨ ਫਰਾਂਸਿਸਕੋ (ਦੇਵ ਇੰਦਰਜੀਤ)- ਅਮਰੀਕਾ ’ਚ ਸੱਤਾ ਪਰਿਵਰਤਨ ਦੀ ਪ੍ਰਕਿਰਿਆ ’ਚ ਟਰੰਪ ਸਮਰਥਕਾਂ ਦੇ ਸੰਸਦ ਕੰਪਲੈਕਸ (ਕੈਪੀਟੋਲ ਹਿਲ) ’ਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੁਲਾਜ਼ਮ ਵੀ ਖੌਫ਼ ’ਚ ਹਨ। ਟਰੰਪ ਦਾ ਅਕਾਊਂਟ ਲਾਕ ਕਰਨ ਤੋਂ ਬਾਅਦ ਟਵਿੱਟਰ ਦੇ ਸਾਰੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਮਰਥਕਾਂ ਦੀ ਪ੍ਰਤੀਕਿਰਿਆ ਦੇ ਡਰ ਤੋਂ ਅਕਾਊਂਟ ਲਾਕ ਕਰ ਦਿੱਤੇ

NRI Post Desk · 2136 ਦਿਨ ਪਹਿਲਾਂ · ਅੱਪਡੇਟ 2136 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਪੀਟੋਲ ਹਿਲ 'ਤੇ ਹਿੰਸਾ ਤੋਂ ਬਾਅਦ 70 ਹਜ਼ਾਰ ਤੋਂ ਜ਼ਿਆਦਾ ਅਕਾਊਂਟ ਬੰਦ ਕੀਤੇ ਟਵਿੱਟਰ ਨੇ
📷 NRI Post Desk

ਸੈਨ ਫਰਾਂਸਿਸਕੋ (ਦੇਵ ਇੰਦਰਜੀਤ)- ਅਮਰੀਕਾ ’ਚ ਸੱਤਾ ਪਰਿਵਰਤਨ ਦੀ ਪ੍ਰਕਿਰਿਆ ’ਚ ਟਰੰਪ ਸਮਰਥਕਾਂ ਦੇ ਸੰਸਦ ਕੰਪਲੈਕਸ (ਕੈਪੀਟੋਲ ਹਿਲ) ’ਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੁਲਾਜ਼ਮ ਵੀ ਖੌਫ਼ ’ਚ ਹਨ। ਟਰੰਪ ਦਾ ਅਕਾਊਂਟ ਲਾਕ ਕਰਨ ਤੋਂ ਬਾਅਦ ਟਵਿੱਟਰ ਦੇ ਸਾਰੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਮਰਥਕਾਂ ਦੀ ਪ੍ਰਤੀਕਿਰਿਆ ਦੇ ਡਰ ਤੋਂ ਅਕਾਊਂਟ ਲਾਕ ਕਰ ਦਿੱਤੇ ਹਨ। ਕਈ ਅਧਿਕਾਰੀ ਅਜਿਹੇ ਹਨ ਜਿਨ੍ਹਾਂ ਨੂੰ ਟਵਿੱਟਰ ਨੇ ਨਿੱਜੀ ਸੁਰੱਖਿਆ ਮੁਹੱਈਆ ਕਰਵਾਈ ਹੈ। ਟਵਿੱਟਰ ਨੂੰ ਖ਼ਦਸ਼ਾ ਹੈ ਕਿ ਉਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਟਰੰਪ ਸਮਰਥਕ ਆਨਲਾਈਨ ਤੇ ਆਫਲਾਈਨ ਦੋਵਾਂ ਹੀ ਤਰ੍ਹਾਂ ਨਾਲ ਨਿਸ਼ਾਨਾ ਬਣਾ ਸਕਦੇ ਹਨ।

ਸੰਬੰਧਿਤ ਖ਼ਬਰਾਂ

ਕਾਬਿਲੇਗੌਰ ਹੈ ਕਿ 8 ਜਨਵਰੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਆਪਣੇ ਸਮਰਥਕਾਂ ਨੂੰ ਹਿੰਸਾ ਲਈ ਪ੍ਰਰੇਰਿਤ ਕਰਨ ਤੇ ਲਗਾਤਾਰ ਕਈ ਟਵੀਟ ਕਰਨ ਤੋਂ ਬਾਅਦ ਅਮਰੀਕੀ ਸੰਸਦ ਕੈਪੀਟੋਲ ਹਿਲ ’ਚ ਟਰੰਪ ਸਮਰਥਕਾਂ ਦੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਟਵਿੱਟਰ ਨੇ ਇਹ ਫ਼ੈਸਲਾ ਕੀਤਾ ਸੀ। ਹਿੰਸਾ ਤੋਂ ਬਾਅਦ 300ਟਵਿੱਟਰ ਮੁਲਾਜ਼ਮਾਂ ਨੇ ਕੰਪਨੀ ’ਚ ਸਾਂਝੇ ਤੌਰ ’ਤੇ ਦਸਤਖ਼ਤ ਕਰਦੇ ਹੋਏ ਅਕਾਊਂਟ ਬੰਦ ਕਰਨ ਲਈ ਪਟੀਸ਼ਨ ਦਿੱਤੀ ਸੀ। ਟਵਿੱਟਰ ਮੁਤਾਬਕ ਵਾਸ਼ਿੰਗਟਨ ਸਥਿਤ ਕੈਪੀਟੋਲ ਹਿਲ ’ਤੇ ਹਿੰਸਾ ਤੋਂ ਬਾਅਦ 70 ਹਜ਼ਾਰ ਤੋਂ ਜ਼ਿਆਦਾ ਅਕਾਊਂਟ ਬੰਦ ਕੀਤੇ ਗਏ। ਹਿੰਸਾ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਜਿਹਾ ਜ਼ਰੂਰੀ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!