|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਟਵਿੱਟਰ ਨੂੰ ਹਲੇ ਵੀ ਨਾ ਮੰਜ਼ੂਰ ਨਵੇਂ IT ਨਿਯਮ

ਦਿੱਲੀ (ਦੇਵ ਇੰਦਰਜੀਤ) : ਟਵਿੱਟਰ ਨੇ ਦਿੱਲੀ ਹਾਈ ਕੋਰਟ ਦੇ ਸਾਹਮਣੇ ਕਬੂਲਿਆ ਹੈ ਕਿ ਉਸ ਨੇ ਨਵੇਂ ਆਈ.ਟੀ. ਨਿਯਮਾਂ ਦਾ ਪਾਲਨ ਨਹੀਂ ਕੀਤਾ। ਇਸ ’ਤੇ ਦਿੱਲੀ ਹਾਈ ਕੋਰਟ ਨੇ ਟਵਿੱਟਰ ਨੂੰ ਫਟਕਾਰ ਲਗਾਉਂਦੇ ਹੋਏ ਪੁੱਛਿਆ ਕਿ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ’ਚ ਕਿੰਨਾ ਸਮਾਂ ਲੱਗੇਗਾ? ਜੇਕਰ ਟਵਿੱਟਰ ਨੂੰ ਲਗਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਿੰਨਾ ਸਮਾਂ ਲੈਣਾ ਚਾਹੁੰਦਾ ਹੈ, ਲ

NRI Post Desk · 1969 ਦਿਨ ਪਹਿਲਾਂ · ਅੱਪਡੇਟ 1969 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟਵਿੱਟਰ ਨੂੰ ਹਲੇ ਵੀ ਨਾ ਮੰਜ਼ੂਰ ਨਵੇਂ IT ਨਿਯਮ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਟਵਿੱਟਰ ਨੇ ਦਿੱਲੀ ਹਾਈ ਕੋਰਟ ਦੇ ਸਾਹਮਣੇ ਕਬੂਲਿਆ ਹੈ ਕਿ ਉਸ ਨੇ ਨਵੇਂ ਆਈ.ਟੀ. ਨਿਯਮਾਂ ਦਾ ਪਾਲਨ ਨਹੀਂ ਕੀਤਾ। ਇਸ ’ਤੇ ਦਿੱਲੀ ਹਾਈ ਕੋਰਟ ਨੇ ਟਵਿੱਟਰ ਨੂੰ ਫਟਕਾਰ ਲਗਾਉਂਦੇ ਹੋਏ ਪੁੱਛਿਆ ਕਿ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ’ਚ ਕਿੰਨਾ ਸਮਾਂ ਲੱਗੇਗਾ? ਜੇਕਰ ਟਵਿੱਟਰ ਨੂੰ ਲਗਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਿੰਨਾ ਸਮਾਂ ਲੈਣਾ ਚਾਹੁੰਦਾ ਹੈ, ਲੈ ਸਕਦਾ ਹੈ ਤਾਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।

ਸੰਬੰਧਿਤ ਖ਼ਬਰਾਂ

ਕੋਰਟ ਨੇ ਟਵਿੱਟਰ ਦੇ ਵਕੀਲ ਨੂੰ ਕਿਹਾ ਕਿ ਸੁਣਵਾਈ ਦੀ ਅਗਲੀ ਤਾਰੀਖ਼ 8 ਜੁਲਾਈ ਤਕ ਕੋਰਟ ਨੂੰ ਦੱਸੋ ਨਹੀਂਤਾਂ ਤੁਹਾਡੇ ਲਈ ਮੁਸ਼ਕਿਲ ਹੋਵੇਗੀ। ਤੁਸੀਂ ਸਾਨੂੰ ਟਵਿੱਟਰ ਤੋਂ ਪੁੱਛ ਕੇ ਦੱਸੋ ਕਿ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ’ਚ ਕਿੰਨਾ ਸਮਾਂ ਲੱਗੇਗਾ। ਦਰਅਸਲ, ਟਵਿੱਟਰ ਖਿਲਾਫ ਦਿੱਲੀ ਹਾਈ ਕੋਰਟ ’ਚ ਅਮਿਤ ਅਚਾਰੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਇਸੇ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਕੀ ਟਵਿੱਟਰ ਨਿਯਮਾਂ ਦਾ ਉਲੰਘਣ ਕਰ ਰਿਹਾ ਹੈ ਤਾਂ ਇਸ ’ਤੇ ਕੇਂਦਰ ਨੇ ਹਾਂ ’ਚ ਜਵਾਬ ਦਿੱਤਾ। ਇਸ ਤੋਂ ਬਾਅਦ ਟਵਿੱਟਰ ਦੇ ਵਕੀਲ ਸੱਜਨ ਪੁਵੈਆ ਨੇ ਵੀ ਮੰਨਿਆ ਕਿ ਅਸੀਂ ਆਈ.ਟੀ. ਨਿਯਮਾਂ ਦਾ ਪਾਲਨ ਨਹੀਂ ਕੀਤਾ। ਇਸ ’ਤੇ ਦਿੱਲੀ ਹਾਈਟ ਕੋਰਟ ਨੇ ਟਵਿੱਟਰ ਨੂੰ ਦੋ ਟੁੱਕ ’ਚ ਕਿਹਾ ਕਿ ਅਗਲੀ ਸੁਣਵਾਈ ’ਤੇ ਸਪਸ਼ਟ ਜਵਾਬ ਲਿਆਓ, ਨਹੀਂ ਤਾਂ ਤੁਹਾਡੇ ਲਈ ਪਰੇਸ਼ਾਨੀ ਵਧ ਜਾਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!