|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਥਰਮਲ ਪਲਾਂਟ ਦੇ ਟਾਵਰ ਤੋਂ ਅੱਗ ਦੇ ਚੰਗਿਆੜੇ ਡਿੱਗਣ ਕਾਰਨ ਸੈਂਕੜੇ ਏਕੜ ਕਣਕ ਤੇ ਨਾੜ ਸੜ ਕੇ ਸੁਆਹ

ਸ੍ਰੀ ਗੋਇੰਦਵਾਲ ਸਾਹਿਬ : ਸਥਾਨਕ ਥਰਮਲ ਪਲਾਂਟ ਦੇ ਟਾਵਰ ਤੋਂ ਅੱਗ ਦੇ ਚੰਗਿਆੜੇ ਡਿੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਤੇ ਨਾੜ ਸੜ ਕੇ ਸੁਆਹ ਹੋ ਗਿਆ। ਤੇਜ਼ ਹਵਾ ਕਾਰਨ ਅੱਗ ਅੱਗੇ ਕਿਸਾਨਾਂ ਦੀ ਇਕ ਨਾ ਚੱਲੀ ਅਤੇ ਦੇਖਦਿਆਂ ਹੀ ਦੇਖਦਿਆਂ ਸੈਂਕੜੇ ਏਕੜ ਕਣਕ ਅਤੇ ਨਾੜ ਅੱਗ ਦੀ ਲਪੇਟ 'ਚ ਆ ਗਿਆ।ਇਸ ਅੱਗ ਦੀ ਲਪੇਟ 'ਚ ਗੋਇੰਦਵਾਲ ਸਾਹਿਬ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ੍ਰੀ ਗੋਇੰਦਵਾਲ ਸਾਹਿਬ : ਸਥਾਨਕ ਥਰਮਲ ਪਲਾਂਟ ਦੇ ਟਾਵਰ ਤੋਂ ਅੱਗ ਦੇ ਚੰਗਿਆੜੇ ਡਿੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਤੇ ਨਾੜ ਸੜ ਕੇ ਸੁਆਹ ਹੋ ਗਿਆ। ਤੇਜ਼ ਹਵਾ ਕਾਰਨ ਅੱਗ ਅੱਗੇ ਕਿਸਾਨਾਂ ਦੀ ਇਕ ਨਾ ਚੱਲੀ ਅਤੇ ਦੇਖਦਿਆਂ ਹੀ ਦੇਖਦਿਆਂ ਸੈਂਕੜੇ ਏਕੜ ਕਣਕ ਅਤੇ ਨਾੜ ਅੱਗ ਦੀ ਲਪੇਟ 'ਚ ਆ ਗਿਆ।ਇਸ ਅੱਗ ਦੀ ਲਪੇਟ 'ਚ ਗੋਇੰਦਵਾਲ ਸਾਹਿਬ, ਹੰਸਾਵਾਲਾ, ਪਿੰਡੀਆ, ਬਿਹਾਰੀਪੁਰ, ਹੋਠੀਆਂ, ਵੈਰੋਵਾਲ ਦੇ ਕਿਸਾਨਾਂ ਦੀ ਖੜੀ ਕਣਕ ਅੱਗ ਦੀ ਲਪੇਟ 'ਚ ਆ ਗਈ। ਰੋਸ ਵਜੋਂ ਪੀੜਤ ਕਿਸਾਨਾਂ ਨੇ ਇਸ ਹਾਦਸੇ ਨੂੰ ਜੀਵੀਕੇ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ ਦੇ ਅਧਿਕਾਰੀਆਂ ਦੀ ਅਣਗਹਿਲੀ ਦੱਸਿਆ।

ਸੰਬੰਧਿਤ ਖ਼ਬਰਾਂ

ਰੋਸ ਵਜੋਂ ਬਿਆਸ ਪੁੱਲ ਨੂੰ ਜਾਮ ਕਰਦਿਆਂ ਧਰਨਾ ਲਾ ਦਿੱਤਾ।ਪੀੜਤ ਕਿਸਾਨ ਨਿਸ਼ਾਨ ਸਿੰਘ ਢੋਟੀ, ਦਲਬੀਰ ਸਿੰਘ, ਮਹਿੰਦਰ ਸਿੰਘ, ਦਲਜੀਤ ਸਿੰਘ, ਸਵਰਨ ਸਿੰਘ, ਭੋਲਾ ਸਿੰਘ, ਸੁਰਿੰਦਰ ਸਿੰਘ ਆਦਿ ਕਿਸਾਨਾਂ ਨੇ ਦੋਸ਼ ਲਗਾਉਂਦਿਆਂ ਕਿਹਾ ਸਾਡੀ ਪੁੱਤਰਾਂ ਵਾਂਗ ਪਾਲੀ ਕਣਕ ਸੜ ਕੇ ਸੁਆਹ ਹੋਣ ਦਾ ਮੁੱਖ ਕਾਰਨ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਅਧਿਕਾਰੀਆਂ ਦੀ ਅਣਗਹਿਲੀ ਹੈ।ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੇ ਟਾਵਰ ਤੋਂ ਅੱਗ ਦੇ ਚੰਗਿਆੜੇ ਡਿੱਗਣ ਦੀ ਸ਼ਿਕਾਇਤ ਵਾਰ-ਵਾਰ ਅਧਿਕਾਰੀਆਂ ਨੂੰ ਕੀਤੀ ਗਈ ਸੀ ਪਰ ਸ਼ਿਕਾਇਤ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਸਾਡੀ ਇਕ ਨਹੀਂ ਸੁਣੀ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਤੇ ਸੈਂਕੜੇ ਏਕੜ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਡੀਐੱਮ ਕੁਲਪ੍ਰੀਤ ਸਿੰਘ ਤੇ ਤਹਿਸੀਲਦਾਰ ਗੁਰਮੀਤ ਸਿੰਘ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੱਡੀ ਗਿਣਤੀ 'ਚ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਧਰਨੇ 'ਤੇ ਬੈਠੇ ਪੀੜਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਨੁਕਸਾਨ ਦਾ ਦੁੱਖ ਜ਼ਾਹਿਰ ਕਰਦੇ ਬਣਦੇ ਨੁਕਸਾਨ ਦੇ ਮੁਆਵਜ਼ੇ ਲਈ ਰਿਪੋਰਟ ਸਰਕਾਰ ਨੂੰ ਦੇਣ ਦੀ ਗੱਲ ਕਹੀ ਪਰ ਕਿਸਾਨ ਆਪਣੇ ਹੋਏ ਨੁਕਸਾਨ ਲਈ ਥਰਮਲ ਪਲਾਂਟ ਨੂੰ ਜ਼ਿੰਮੇਵਾਰ ਦੱਸਦੇ ਹੋਏ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਸਨ ਕਿ ਥਰਮਲ ਪਲਾਂਟ ਹੋਏ ਨੁਕਸਾਨ ਦੀ ਪੂਰੀ ਭਰਪਾਈ ਕਰੇ ਅਤੇ ਇਸ ਦੀ ਲਿਖਤੀ ਜ਼ਿੰਮੇਵਾਰੀ ਪ੍ਰਸ਼ਾਸਨ ਖੁਦ ਲਵੇ।ਜੇਕਰ ਥਰਮਲ ਪਲਾਂਟ ਦੇ ਅਧਿਕਾਰੀ ਅਜਿਹਾ ਨਹੀਂ ਕਰਦੇ ਤਾਂ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।ਬਿਆਸ ਪੁੱਲ ਜਾਮ ਹੋਣ ਕਾਰਨ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!