|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੋ ਕਾਰਾਂ ਦੀ ਆਪਸ ਵਿਚ ਜ਼ਬਰਦਸਤ ਟੱਕਰ, ਤਿੰਨ ਲੋਕ ਗੰਭੀਰ ਜ਼ਖ਼ਮੀ

ਮੰਡੀ ਗੋਬਿੰਦਗੜ : ਸ਼੍ਰੀ ਰਾਮ ਜੈਨ ਮਿੱਲ ਸਾਹਮਣੇ ਖੰਨੇ ਵਾਲੇ ਪਾਸਿਓਂ ਆ ਰਹੀਆਂ ਦੋ ਕਾਰਾਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਤਿੰਨ ਲੋਕ ਗੰਭੀਰ ਜ਼ਖ਼ਮੀ ਹੋਏ। ਸ਼ੁੱਕਰਵਾਰ ਸਵੇਰੇ ਖੰਨਾ ਸਾਈਡ ਪੁਲ਼ ਉੱਤੇ ਇਕ ਗੱਡੀ (PB -13 AS - 0180 ) ਮਾਲੇਰਕੋਟਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਜਿਸ ਵਿਚ ਹੌਲਦਾਰ ਸ਼ੇਰਪੁਰ ਸਵਾਰ ਸੀ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੰਡੀ ਗੋਬਿੰਦਗੜ : ਸ਼੍ਰੀ ਰਾਮ ਜੈਨ ਮਿੱਲ ਸਾਹਮਣੇ ਖੰਨੇ ਵਾਲੇ ਪਾਸਿਓਂ ਆ ਰਹੀਆਂ ਦੋ ਕਾਰਾਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਤਿੰਨ ਲੋਕ ਗੰਭੀਰ ਜ਼ਖ਼ਮੀ ਹੋਏ। ਸ਼ੁੱਕਰਵਾਰ ਸਵੇਰੇ ਖੰਨਾ ਸਾਈਡ ਪੁਲ਼ ਉੱਤੇ ਇਕ ਗੱਡੀ (PB -13 AS - 0180 ) ਮਾਲੇਰਕੋਟਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਜਿਸ ਵਿਚ ਹੌਲਦਾਰ ਸ਼ੇਰਪੁਰ ਸਵਾਰ ਸੀ।

ਸੰਬੰਧਿਤ ਖ਼ਬਰਾਂ

ਦੂਜੀ ਗੱਡੀ ( DL - 7CN - 1153 ) ਦਿੱਲੀ ਤੋਂ ਜਲੰਧਰ ਵੱਲ ਆਪਣਾ ਰੁਖ਼ ਕਰ ਰਹੀ ਸੀ ਜਿਸ ਵਿਚ ਪਤੀ-ਪਤਨੀ ਸਵਾਰ ਸਨ ਜੋ ਤੇਜ਼ ਰਫ਼ਤਾਰ ਨਾਲ ਪਲਟੀਆਂ ਖਾਂਦੀ ਹੋਈ ਸੜਕ ਦੇ ਦੂਜੇ ਪਾਸਿਓਂ ਆ ਰਹੀ ਮਾਲੇਰਕੋਟਲਾ ਵਾਲੀ ਗੱਡੀ ਨਾਲ ਜਾ ਟਕਰਾਈ ਅਤੇ ਪਲਟੀਆਂ ਖਾਂਦੀ ਹੋਈ ਬਹੁਤ ਦੂਰ ਜਾ ਪਹੁੰਚੀ।

ਪੁਲਿਸ ਮੁਲਾਜ਼ਮ ਸਮੇਤ ਪਤੀ-ਪਤਨੀ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ। ਪਤੀ-ਪਤਨੀ ਦਿੱਲੀ ਨਿਵਾਸੀ ਹਨ। ਟੱਕਰ ਏਨੀ ਜ਼ਬਰਦਸਤ ਸੀ ਕਿ ਗੱਡੀਆਂ ਦੇ ਟਕਰਾਉਣ ਦੀ ਆਵਾਜ਼ ਦੂਰ-ਦੂਰ ਤਕ ਸੁਣਾਈ ਦਿੱਤੀ। ਨੇੜਿਓਂ ਲੰਘਦੇ ਮਿੱਲ ਮੁਲਾਜ਼ਮਾਂ ਨੇ ਜ਼ਖ਼ਮੀਆਂ ਨੂੰ ਗੱਡੀਆਂ 'ਚੋਂ ਕੱਢਿਆ। ਕਾਫੀ ਜੱਦੋਜਹਿਦ ਕਰਦੇ ਹੋਏ ਇਨ੍ਹਾਂ ਤਿੰਨਾਂ ਜ਼ਖ਼ਮੀਆਂ ਨੂੰ ਸ਼ਮਸ਼ੇਰ ਸਿੰਘ ਹੌਲਦਾਰ, ਅੰਗਰੇਜ਼ ਸਿੰਘ ਹੌਲਦਾਰ ਅਤੇ ਆਮ ਲੋਕਾਂ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!