|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ-ਪਾਕਿ ਯੁੱਧ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ 16 ਅਤੇ 17 ਦਸੰਬਰ ਨੂੰ ਦੋ ਰੋਜ਼ਾ ਸ਼ਹੀਦੀ ਮੇਲਾ

ਫਾਜਿਲਕਾ (ਇੰਦਰਜੀਤ ਸਿੰਘ) : 1971 ਦੇ ਭਾਰਤ-ਪਾਕਿ ਯੁੱਧ 'ਚ ਫਾਜਿਲਕਾ ਸੈਕਟਰ 'ਚ ਸ਼ਹੀਦ ਹੋਏ ਭਾਰਤੀ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਦੀ ਯਾਦ 'ਚ 16 ਅਤੇ 17 ਦਸੰਬਰ ਨੂੰ ਦੋ ਰੋਜ਼ਾ ਸ਼ਹੀਦੀ ਮੇਲਾ ਕਰਵਾਇਆ ਜਾ ਰਿਹਾ ਹੈ। ਵਰਣਨਯੋਗ ਹੈ ਕਿ ਫਾਜ਼ਿਲਕਾ ਸੈਕਟਰ 'ਚ ਸਰਹੱਦੀ ਪਿੰਡ ਆਸਫਵਾਲਾ 'ਚ ਸ਼ਹੀਦਾਂ ਦੀ ਸਮਾਧੀ ਦਾ ਨਿਰਮਾਣ 1972 'ਚ ਕੀਤਾ ਗਿਆ ਸੀ, ਜਿਸਦੀ ਦੇਖ ਰੇਖ ਸ਼ਹੀਦਾਂ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫਾਜਿਲਕਾ (ਇੰਦਰਜੀਤ ਸਿੰਘ) : 1971 ਦੇ ਭਾਰਤ-ਪਾਕਿ ਯੁੱਧ 'ਚ ਫਾਜਿਲਕਾ ਸੈਕਟਰ 'ਚ ਸ਼ਹੀਦ ਹੋਏ ਭਾਰਤੀ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਦੀ ਯਾਦ 'ਚ 16 ਅਤੇ 17 ਦਸੰਬਰ ਨੂੰ ਦੋ ਰੋਜ਼ਾ ਸ਼ਹੀਦੀ ਮੇਲਾ ਕਰਵਾਇਆ ਜਾ ਰਿਹਾ ਹੈ। ਵਰਣਨਯੋਗ ਹੈ ਕਿ ਫਾਜ਼ਿਲਕਾ ਸੈਕਟਰ 'ਚ ਸਰਹੱਦੀ ਪਿੰਡ ਆਸਫਵਾਲਾ 'ਚ ਸ਼ਹੀਦਾਂ ਦੀ ਸਮਾਧੀ ਦਾ ਨਿਰਮਾਣ 1972 'ਚ ਕੀਤਾ ਗਿਆ ਸੀ, ਜਿਸਦੀ ਦੇਖ ਰੇਖ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਫਾਜ਼ਿਲਕਾ ਸੈਕਟਰ 'ਚ ਹੋਈ ਲੜਾਈ 'ਚ ਭਾਰਤੀ ਫੌਜ ਦੇ 206 ਫੌਜੀ ਸ਼ਹੀਦ ਅਤੇ 364 ਫੌਜੀ ਜ਼ਖ਼ਮੀ ਹੋਏ ਸਨ। ਕਮੇਟੀ ਦੇ ਪ੍ਰਧਾਨ ਸੰਦੀਪ ਗਿਲੋਤਰਾ ਨੇ ਦੱਸਿਆ ਕਿ 16 ਦਸੰਬਰ ਨੂੰ ਜੇਤੂ ਪਰੇਡ ਕੱਢੀ ਜਾਵੇਗੀ। ਇਹ ਪਰੇਡ ਦੁਪਹਿਰ ਦੋ ਵਜੇ ਸ਼ਹੀਦ ਭਗਤ ਸਿੰਘ ਮਾਰਕਿਟ ਕੰਪਲੈਕਸ ਦੇ ਸਾਹਮਣੇ ਡੀਸੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਨਗਰ ਵਿਚ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਘੰਟਾ ਘਰ ਚੌਕ 'ਤੇ ਜਾ ਕੇ ਸਮਾਪਤ ਹੋਵੇਗੀ।

ਸੰਬੰਧਿਤ ਖ਼ਬਰਾਂ

ਇਸਦੇ ਇਲਾਵਾ 17 ਦਸੰਬਰ ਨੂੰ ਸਵੇਰੇ 9 ਵਜੇ ਲੜਕੇ ਅਤੇ ਲੜਕੀਆਂ ਦੀ ਮੈਰਾਥਨ ਦੌੜ ਹੋਵੇਗੀ। 10.30 ਵਜੇ ਮੁੱਖ ਮਹਿਮਾਨ, ਸੈਨਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਮਾਧੀ 'ਤੇ ਫੁੱਲ ਚੱਕਰ ਅਰਪਿਤ ਕੀਤੇ ਜਾਣਗੇ। 11 ਤੋਂ 12.30 ਵਜੇ ਤਕ ਦੇਸ਼ ਭਗਤੀ ਨਾਲ ਸਬੰਧਤ ਸੰਸਕ੍ਰਿਤਕ ਪ੍ਰਰੋਗਰਾਮ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਜਾਵੇਗਾ।

ਪ੍ਰਰੋਗਰਾਮ 'ਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਫਾਜਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰਰੀਤ ਸਿੰਘ, ਸੈਨਾ ਦੇ ਕਮਾਂਡਰ ਬਿ੍ਗੇਡੀਅਰ ਰੁਪਿੰਦਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਸੇਮ ਮੰਗਲਾ, ਫਾਜ਼ਿਲਕਾ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਅਤੇ ਸੀਮਾ ਸੁਰੱਖਿਆ ਬੱਲ ਦੇ ਡੀ.ਆਈ.ਜੀ. ਟੀ.ਆਰ. ਮੀਨਾ ਭਾਗ ਲੈਣਗੇ ਅਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!