|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ 'ਚ ਭਾਰਤੀ ਮੂਲ ਦੇ 2 ਟਰੱਕ ਡਰਾਈਵਰ 10 ਮਿਲੀਅਨ ਡਾਲਰ ਦੀ ਕੋਕੀਨ ਸਣੇ ਕਾਬੂ

ਨਿਊਜ਼ ਡੈਸਕ : ਅਮਰੀਕਾ ਦੇ ਸੂਬੇ ਨੇਵਾਡਾ ਦੇ ਇੰਟਰਸਟੇਟ 15 ਤੇ ਸੈਂਟਰੋਜ਼ ਪਾਰਕਵੇਅ ਵਿਖੇ ਸ਼ੁੱਕਰਵਾਰ ਨੂੰ ਇਕ ਟਮਾਟਰਾਂ ਨਾਲ ਭਰੇ ਹੋਏ ਟਰੱਕ-ਟ੍ਰੇਲਰ 'ਚੋਂ ਪੁਲਸ ਨੇ 230 ਪੌਂਡ ਸ਼ੱਕੀ ਕੋਕੀਨ ਨਾਲ 2 ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਡਰਾਈਵਰਾਂ ਦੀ ਪਛਾਣ ਨਾਨਕ ਸਿੰਘ ਅਤੇ ਚੰਦਰ ਪ੍ਰਕਾਸ਼ ਵਜੋਂ ਹੋਈ ਹੈ।

NRI Post Desk · 1706 ਦਿਨ ਪਹਿਲਾਂ · ਅੱਪਡੇਟ 1706 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ 'ਚ ਭਾਰਤੀ ਮੂਲ ਦੇ 2 ਟਰੱਕ ਡਰਾਈਵਰ 10 ਮਿਲੀਅਨ ਡਾਲਰ ਦੀ ਕੋਕੀਨ ਸਣੇ ਕਾਬੂ
📷 NRI Post Desk

ਨਿਊਜ਼ ਡੈਸਕ : ਅਮਰੀਕਾ ਦੇ ਸੂਬੇ ਨੇਵਾਡਾ ਦੇ ਇੰਟਰਸਟੇਟ 15 ਤੇ ਸੈਂਟਰੋਜ਼ ਪਾਰਕਵੇਅ ਵਿਖੇ ਸ਼ੁੱਕਰਵਾਰ ਨੂੰ ਇਕ ਟਮਾਟਰਾਂ ਨਾਲ ਭਰੇ ਹੋਏ ਟਰੱਕ-ਟ੍ਰੇਲਰ 'ਚੋਂ ਪੁਲਸ ਨੇ 230 ਪੌਂਡ ਸ਼ੱਕੀ ਕੋਕੀਨ ਨਾਲ 2 ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਡਰਾਈਵਰਾਂ ਦੀ ਪਛਾਣ ਨਾਨਕ ਸਿੰਘ ਅਤੇ ਚੰਦਰ ਪ੍ਰਕਾਸ਼ ਵਜੋਂ ਹੋਈ ਹੈ।

ਸੰਬੰਧਿਤ ਖ਼ਬਰਾਂ

ਪੁਲਸ ਮੁਤਾਬਕ ਉਨ੍ਹਾਂ ਦੇ ਟਰੱਕ-ਟ੍ਰੇਲਰ ਨੂੰ ਜਦੋਂ ਜਾਂਚ ਲਈ ਰੋਕਿਆ ਗਿਆ ਤਾਂ ਉਹ ਘਬਰਾ ਗਏ, ਜਿਸ ਮਗਰੋਂ ਸ਼ੱਕ ਹੋਣ 'ਤੇ ਪੁਲਸ ਨੇ ਇਨ੍ਹਾਂ ਦੇ ਟਰੱਕ-ਟ੍ਰੇਲਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਸ ਨੂੰ ਟਮਾਟਰਾਂ ਨਾਲ ਲੱਦੇ ਟਰੱਕ-ਟ੍ਰੇਲਰ ਵਿਚੋਂ 230 ਪੌਂਡ ਕੋਕੀਨ ਬਰਾਮਦ ਹੋਈ। ਮੌਕੇ 'ਤੇ ਫੜੀ ਗਈ ਇਸ ਸ਼ੱਕੀ ਕੋਕੀਨ ਦੀ ਬਾਜ਼ਾਰੀ ਕੀਮਤ 10.5 ਮਿਲੀਅਨ ਅਮਰੀਕੀ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ। ਇਹ ਬਰਾਮਦਗੀ ਕੇ.9 ਸੂਹੀਆ ਡੌਗ ਦੇ ਸੁਕੇਅਡ ਦੇ ਅਫ਼ਸਰਾਂ ਅਤੇ ਲਾਸ ਵੇਗਾਸ ਦੀ ਮੈਟਰੋਪੋਲੀਟਨ ਦੀ ਪੁਲਸ ਵਿਭਾਗ ਦੀ ਸਾਂਝੀ ਟੀਮ ਨੇ ਕੀਤੀ। ਇਸ ਮਾਮਲੇ 'ਚ ਸੁਰੱਖਿਆ ਅਧਿਕਾਰੀ ਜਾਂਚ ਵਿਚ ਲੱਗੇ ਹੋਏ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!