|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਤੰਗ ਡੋਰ ਦੀ ਲਪੇਟ ਚ 2 ਮੋਟਰ ਸਾਇਕਲ ਸਵਾਰ ਡਿੱਗੇ, ਇੱਕ ਦੀ ਮੌਤ

ਬੁਢਲਾਡਾ 2 ਅਪਰੈਲ (ਬੰਸਲ): ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਤੇ ਦੋ ਮੋਟਰ ਸਾਇਕਲ ਸਵਾਰਾਂ ਦੇ ਗਲ ਵਿੱਚ ਪਤੰਗ ਦੀh ਡੋਰ ਫਸਣ ਕਾਰਨ ਇੱਕ ਵਿਅਕਤੀ ਦੀ ਡਿੱਗ ਕੇ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਰ੍ਹੇ ਵਿਖੇ ਪ੍ਰਚਨ ਦੀ ਦੁਕਾਨ ਕਰਨ ਵਾਲੇ ਜਗਤਾਰ ਸਿੰਘ(25) ਅਤੇ ਉਸਦਾ ਸਾਥੀ ਗੁਰਸੇਵਕ ਸਿੰਘ ਸ਼ਹਿਰ ਵਿੱਚੋਂ ਦੁਕਾਨਦਾਰ

NRI Post Desk · 2064 ਦਿਨ ਪਹਿਲਾਂ · ਅੱਪਡੇਟ 2064 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਤੰਗ ਡੋਰ ਦੀ ਲਪੇਟ ਚ 2 ਮੋਟਰ ਸਾਇਕਲ ਸਵਾਰ ਡਿੱਗੇ, ਇੱਕ ਦੀ ਮੌਤ
📷 NRI Post Desk

ਬੁਢਲਾਡਾ 2 ਅਪਰੈਲ (ਬੰਸਲ): ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਤੇ ਦੋ ਮੋਟਰ ਸਾਇਕਲ ਸਵਾਰਾਂ ਦੇ ਗਲ ਵਿੱਚ ਪਤੰਗ ਦੀh ਡੋਰ ਫਸਣ ਕਾਰਨ ਇੱਕ ਵਿਅਕਤੀ ਦੀ ਡਿੱਗ ਕੇ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਰ੍ਹੇ ਵਿਖੇ ਪ੍ਰਚਨ ਦੀ ਦੁਕਾਨ ਕਰਨ ਵਾਲੇ ਜਗਤਾਰ ਸਿੰਘ(25) ਅਤੇ ਉਸਦਾ ਸਾਥੀ ਗੁਰਸੇਵਕ ਸਿੰਘ ਸ਼ਹਿਰ ਵਿੱਚੋਂ ਦੁਕਾਨਦਾਰੀ ਦਾ ਸਮਾਨ ਲੈ ਕੇ ਜਿਉ ਹੀ ਪੁੱਲ ਦੇ ਉੱਪਰ ਦੀ ਪਿੰਡ ਬਰ੍ਹੇ ਨੂੰ ਜਾਣ ਲੱਗੇ ਤਾਂ ਅਚਾਨਕ ਰੇਲਵੇ ਲਾਇਨ ਦੇ ਉੱਪਰ ਬਣੇ ਪੁੱਲ ਕੋਲ ਅਚਾਨਕ ਹਵਾ ਵਿੱਚ ੳੱੁਡ ਰਹੇ ਪਤੰਗ ਦੀ ਡੋਰ ਜਗਤਾਰ ਸਿੰਘ ਦੇ ਗਲ੍ਹ ਵਿੱਚ ਫਸ ਗਈ ਅਤੇ ਗੁਰਸੇਵਕ ਸਿੰਘ ਦੀਆਂ

ਬਾਹਾਂ ਵਿੱਚ ਆ ਗਈ ਜਿਸ ਤੇ ਉਹ ਇੱਕਦਮ ਹੇਠਾਂ ਡਿੱਗ ਪਏ। ਇਸ ਦੌਰਾਨ ਜਗਤਾਰ ਸਿੰਘ ਦਾ ਗਲ੍ਹਾ ਪੂਰੀ ਤਰ੍ਹਾਂ ਡੋਰ ਨਾਲ ਕੱਟੀਆਂ ਜਾ ਚੁੱਕੀਆ ਸੀ। ਮੌਕੇ ਤੇ ਲੋਕਾਂ ਨੇ ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਿੱਥੇ ਰਾਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਮੌਕੇ ਤੇ ਘਟਨਾਂ ਦਾ ਜਾਇਜ਼ਾ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ, ਐਸ ਐਚ ਓ ਸਿਟੀ ਸੁਰਜਨ ਸਿੰਘ ਵੱਲੋਂ ਲਿਆ ਗਿਆ। ਪੁੱਲ ਤੋਂ ਹੇਠਾਂ ਲਗਭਗ 10 ਘਰਾਂ ਦੀ ਦੂਰੀ ਤੇ ਦਰੱਖਤ ਤੇ ਲਮਕ ਰਹੇ ਪਤੰਗ ਅਤੇ ਡੋਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਜਿਸ ਪਾਸੇ ਤੋਂ ਪਤੰਗ ਆ ਰਹੀ ਸੀ ਉਸਨੂੰ ਚੜਾਂਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੇ ਬਿਆਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਫੋਟੋ: ਬੁਢਲਾਡਾ: ਮ੍ਰਿਤਕ ਦੀ ਫਾਇਲ ਫੋਟੋ ਅਤੇ ਮੋਟਰ ਸਾਇਕਲ।

ਫੋਟੋ: ਬੁਢਲਾਡਾ: ਪਤੰਗ ਨੂੰ ਦਰੱਖਤ ਤੋਂ ਲਾਉਦੇ ਹੋਏ ਪੁਲਿਸ ਅਤੇ ਜਾਇਜਾ ਲੈਦੇ ਹੋਏ ਡੀ ਐਸ ਪੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!