|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨਮਾਜ਼ ਅਦਾ ਕਰਨ ਆਏ ਦੋ ਵਿਅਕਤੀਆਂ ਕੋਲੋਂ ਮੋਬਾਈਲ ਤੇ 8 ਹਜ਼ਾਰ ਰੁਪਏ ਲੁੱਟ ਚੋਰ ਹੋਏ ਫਰਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਅਧੀਨ ਪੈਂਦੀ ਪ੍ਰਤਾਪਪੁਰਾ ਚੌਕੀ ਅਧੀਨ ਪੈਂਦੇ ਪਿੰਡ ਖਾਂਬਰਾ ’ਚ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਣਕਾਰੀ ਅਨੁਸਾਰ ਛੋਟੂ ਦੇ ਪਿਤਾ ਸ਼ੇਖ ਚੁੱਲੂ ਅਤੇ ਮਾਨੇਦੁਲ ਪਿਤਾ ਸ਼ੇਖ ਅਕਲੂ ਨੇ ਦੱਸਿਆ ਕਿ ਦੋਵੇਂ ਭਰਾ ਨਮਾਜ਼ ਅਦਾ ਕਰ ਕੇ ਆਪਣੇ ਘਰ ਖੁਰਲਾ ਕਿੰਗਰਾ ਜਾ ਰਹੇ ਸਨ ਤਾਂ ਮਸਜਿਦ ਦੇ ਨਜ਼ਦੀਕ ਪ

NRI Post Desk · 1683 ਦਿਨ ਪਹਿਲਾਂ · ਅੱਪਡੇਟ 1683 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਮਾਜ਼ ਅਦਾ ਕਰਨ ਆਏ ਦੋ ਵਿਅਕਤੀਆਂ ਕੋਲੋਂ ਮੋਬਾਈਲ ਤੇ 8 ਹਜ਼ਾਰ ਰੁਪਏ ਲੁੱਟ ਚੋਰ ਹੋਏ ਫਰਾਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਅਧੀਨ ਪੈਂਦੀ ਪ੍ਰਤਾਪਪੁਰਾ ਚੌਕੀ ਅਧੀਨ ਪੈਂਦੇ ਪਿੰਡ ਖਾਂਬਰਾ ’ਚ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਣਕਾਰੀ ਅਨੁਸਾਰ ਛੋਟੂ ਦੇ ਪਿਤਾ ਸ਼ੇਖ ਚੁੱਲੂ ਅਤੇ ਮਾਨੇਦੁਲ ਪਿਤਾ ਸ਼ੇਖ ਅਕਲੂ ਨੇ ਦੱਸਿਆ ਕਿ ਦੋਵੇਂ ਭਰਾ ਨਮਾਜ਼ ਅਦਾ ਕਰ ਕੇ ਆਪਣੇ ਘਰ ਖੁਰਲਾ ਕਿੰਗਰਾ ਜਾ ਰਹੇ ਸਨ ਤਾਂ ਮਸਜਿਦ ਦੇ ਨਜ਼ਦੀਕ ਪ੍ਰਾਇਮਰੀ ਸਕੂਲ ਨੇੜੇ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ 3 ਲੁਟੇਰਿਆਂ ਨੇ ਦੋਵਾਂ ਭਰਾਵਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।

ਸੰਬੰਧਿਤ ਖ਼ਬਰਾਂ

ਲੁਟੇਰਿਆਂ ਉਨ੍ਹਾਂ ਕੋਲੋਂ ਇਕ ਓਪੋ ਮੋਬਾਈਲ, 3800 ਰੁਪਏ, 4200 ਰੁਪਏ ਤੇ ਇਕ ਟਾਰਚ ਖੋਹ ਕੇ ਰਾਧਾ ਸੁਆਮੀ ਸਤਿਸੰਗ ਰੋਡ ਵੱਲ ਭੱਜ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!