|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਵਿਰੋਧੀਆਂ ਨੂੰ ਮਾਨ ਦੀ ਦੋ ਟੁੱਕ; ਅਸੀਂ ਕਿਹੜਾ ਕਾਰਡ ਭੇਜ ਕੇ MLA ਬਣਨ ਦਾ ਸੱਦਾ ਦਿੱਤਾ ਸੀ, ਕੋਈ ਹੋਰ ਕੰਮ ਕਰ ਲੈਂਦੇ

ਨਿਊਜ਼ ਡੈਸਕ : ਪੰਜਾਬ 'ਚ ‘ਇਕ ਵਿਧਾਇਕ-ਇਕ ਪੈਨਸ਼ਨ’ ਲਾਗੂ ਹੋਣ ਤੋਂ ਬਾਅਦ ਕੁਝ ਵਿਧਾਇਕ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ । ਇਸ ਸਕੀਮ ਦਾ ਵਿਰੋਧ ਕਰਨ ਵਾਲਿਆਂ ਨੂੰ CM ਭਗਵੰਤ ਮਾਨ ਵੱਲੋਂ ਜਵਾਬ ਦਿੱਤਾ ਗਿਆ ਹੈ । CM ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਕਾਰਡ ਭੇਜ ਕੇ ਨਹੀਂ ਸੱਦਿਆ ਸੀ ਕਿ MLA ਬਣੋ, ਕੋਈ ਹੋਰ ਕੰਮ ਕਰ ਲਓ। ਮਾਨ ਨੇ ਕਿਹਾ ਕਿ ‘ਇਕ ਵਿਧਾਇਕ-ਇਕ ਪੈਨਸ਼ਨ’

NRI Post Desk · 1705 ਦਿਨ ਪਹਿਲਾਂ · ਅੱਪਡੇਟ 1705 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਰੋਧੀਆਂ ਨੂੰ ਮਾਨ ਦੀ ਦੋ ਟੁੱਕ; ਅਸੀਂ ਕਿਹੜਾ ਕਾਰਡ ਭੇਜ ਕੇ MLA ਬਣਨ ਦਾ ਸੱਦਾ ਦਿੱਤਾ ਸੀ, ਕੋਈ ਹੋਰ ਕੰਮ ਕਰ ਲੈਂਦੇ
📷 NRI Post Desk

ਨਿਊਜ਼ ਡੈਸਕ : ਪੰਜਾਬ 'ਚ ‘ਇਕ ਵਿਧਾਇਕ-ਇਕ ਪੈਨਸ਼ਨ’ ਲਾਗੂ ਹੋਣ ਤੋਂ ਬਾਅਦ ਕੁਝ ਵਿਧਾਇਕ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ । ਇਸ ਸਕੀਮ ਦਾ ਵਿਰੋਧ ਕਰਨ ਵਾਲਿਆਂ ਨੂੰ CM ਭਗਵੰਤ ਮਾਨ ਵੱਲੋਂ ਜਵਾਬ ਦਿੱਤਾ ਗਿਆ ਹੈ । CM ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਕਾਰਡ ਭੇਜ ਕੇ ਨਹੀਂ ਸੱਦਿਆ ਸੀ ਕਿ MLA ਬਣੋ, ਕੋਈ ਹੋਰ ਕੰਮ ਕਰ ਲਓ। ਮਾਨ ਨੇ ਕਿਹਾ ਕਿ ‘ਇਕ ਵਿਧਾਇਕ-ਇਕ ਪੈਨਸ਼ਨ’ ਦੇ ਫ਼ੈਸਲੇ ਨਾਲ ਪੂਰੇ ਦੇਸ਼ 'ਚ ਡਿਬੇਟ ਚੱਲ ਰਹੀ ਹੈ। ਪੰਜਾਬ 'ਚ 8 ਤੋਂ 9 ਪੈਨਸ਼ਨਾਂ ਲਈਆਂ ਜਾ ਰਹੀਆਂ ਸਨ। ਫੈਮਿਲੀ ਨੂੰ ਵੀ ਪੈਂਸ਼ਨ ਮਿਲ ਰਹੀ ਹੈ। ਇਲਾਜ, ਰੇਲ ਤੇ ਹਵਾਈ ਜਹਾਜ਼ ਦੀ ਯਾਤਰਾ ਮੁਫ਼ਤ ਮਿਲ ਰਹੀ ਹੈ। ਇਸ ਲਈ ਸਰਕਾਰੀ ਖਜ਼ਾਨੇ ਨੂੰ ਜੋ ਜ਼ੰਜੀਰਾਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਖੋਲ੍ਹਣਾ ਹੈ।

ਸੰਬੰਧਿਤ ਖ਼ਬਰਾਂ

ਮਾਨ ਨੇ ਕਿਹਾ ਕਿ ਕੁਝ ਕਾਂਗਰਸੀ ਕਹਿ ਰਹੇ ਹਨ ਕਿ ਦਿੱਲੀ ਵਿੱਚ MLA ਦੀ ਤਨਖਾਹ 2.50 ਲੱਖ ਹੈ। ਪਹਿਲਾਂ ਉਸਨੂੰ ਘਟਾਓ । ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਿਧਾਇਕ ਦੀ ਬੇਸਿਕ ਤਨਖਾਹ 12 ਹਜ਼ਾਰ ਹੈ। ਭੱਤੇ ਪਾ ਕੇ 54 ਹਜ਼ਾਰ ਮਿਲਦਾ ਹੈ। ਜੋ MLA ਨਹੀਂ ਰਹਿੰਦੇ ਉਨ੍ਹਾਂ ਦੀ ਪੈਨਸ਼ਨ 7200 ਰੁਪਏ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!