|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤੇਲੰਗਾਨਾ ਕਰੈਸ਼ ਹੋਇਆ ਟ੍ਰੇਨਰ ਏਅਰਕ੍ਰਾਫ਼ਟ, 2 ਦੀ ਮੌਤ

ਹੈਦਰਾਬਾਦ (Vikram Sehajpal) : ਤੇਲੰਗਾਨਾ ਦੇ ਵਿਕਾਰਾਬਾਦ ਵਿੱਚ ਐਤਵਾਰ ਨੂੰ ਇਕ ਟ੍ਰੇਨਰ ਏਅਰਕ੍ਰਾਫ਼ਟ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਔਰਤ ਅਮਨਦੀਪ ਕੌਰ ਤੇ ਪ੍ਰਕਾਸ਼ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਿਕ, ਜਹਾਜ਼ ਹੈਦਰਾਬਾਦ ਦੇ ਇੱਕ ਫਲਾਈਂਗ ਇੰਸਟੀਚਿਊਟ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਦੋਵੇਂ ਟ੍ਰੇਨੀ ਪਾਇਲਟਾਂ ਨੇ ਸੇਸਨਾ ਏਅਰਕ੍ਰਾਫ਼ਟ ਵਿੱ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਹੈਦਰਾਬਾਦ (Vikram Sehajpal) : ਤੇਲੰਗਾਨਾ ਦੇ ਵਿਕਾਰਾਬਾਦ ਵਿੱਚ ਐਤਵਾਰ ਨੂੰ ਇਕ ਟ੍ਰੇਨਰ ਏਅਰਕ੍ਰਾਫ਼ਟ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਔਰਤ ਅਮਨਦੀਪ ਕੌਰ ਤੇ ਪ੍ਰਕਾਸ਼ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਿਕ, ਜਹਾਜ਼ ਹੈਦਰਾਬਾਦ ਦੇ ਇੱਕ ਫਲਾਈਂਗ ਇੰਸਟੀਚਿਊਟ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਦੋਵੇਂ ਟ੍ਰੇਨੀ ਪਾਇਲਟਾਂ ਨੇ ਸੇਸਨਾ ਏਅਰਕ੍ਰਾਫ਼ਟ ਵਿੱਚ ਹੈਦਰਾਬਾਦ ਦੇ ਬੇਗਮਪੇਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ।

ਸੰਬੰਧਿਤ ਖ਼ਬਰਾਂ

ਸਵੇਰੇ 11:55 ਵਜੇ ਇਸ ਦਾ ਰੇਡੀਓ ਸੰਪਰਕ ਟੁੱਟ ਗਿਆ ਸੀ। ਇਸ ਤੋਂ ਬਾਅਦ ਹੈਦਰਾਬਾਦ ਤੋਂ 100 ਕਿ.ਮੀ ਦੂਰ ਪੈਂਦੇ ਇੱਕ ਪਿੰਡ ਵਿੱਚ ਕਰੈਸ਼ ਹੋ ਗਿਆ।ਹਾਦਸੇ ਵੇਲੇ ਤੇਜ਼ ਮੀਂਹ ਪੈ ਰਿਹਾ ਸੀ। ਦੋਵੇਂ ਮ੍ਰਿਤਕ ਦੇਹਾਂ ਨੂੰ ਹਵਾਈ ਜਹਾਜ਼ ਦੇ ਮਲਬੇ ’ਚੋਂ ਬਾਹਰ ਕੱਢ ਲਿਆ ਗਿਆ ਹੈ ਤੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ। ਹਾਲੇ ਦੋ ਕੁ ਦਿਨ ਪਹਿਲਾਂ ਮਹਾਰਾਸ਼ਟਰ ਦੀ ਸ਼ੀਰਪੁਰ ਫ਼ਲਾਈਂਗ ਅਕੈਡਮੀ ਦਾ ਵੀ ਇੱਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!