|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

2 ਸਾਲਾਂ ਦੇ ਬੱਚੇ ਫਤਹਿਵੀਰ ਨੂੰ ਬੋਰਵੈੱਲ 'ਚ ਡਿੱਗੇ 22 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ

ਸੰਗਰੂਰ : ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਦੇ ਦੋ ਸਾਲਾਂ ਦੇ ਬੱਚੇ ਫਤਹਿਵੀਰ ਨੂੰ ਬੋਰਵੈੱਲ 'ਚ ਡਿੱਗੇ 22 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪ੍ਰਸ਼ਾਸਨ ਵਲੋਂ ਬੱਚੇ ਨੂੰ ਬਾਹਰ ਕੱਢਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਕੱਲ੍ਹ ਦੀ ਪੂਰੀ ਰਾਤ ਐੱਨਡੀਆਰਐੱਫ ਦੀ ਟੀਮ ਵਲੋਂ ਬੱਚੇ ਨੂੰ ਰੱਸੀ ਦੀ ਮਦਦ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਟੀਮ ਨੂੰ ਸਫਲਤਾ ਨਹੀਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੰਗਰੂਰ : ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਦੇ ਦੋ ਸਾਲਾਂ ਦੇ ਬੱਚੇ ਫਤਹਿਵੀਰ ਨੂੰ ਬੋਰਵੈੱਲ 'ਚ ਡਿੱਗੇ 22 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪ੍ਰਸ਼ਾਸਨ ਵਲੋਂ ਬੱਚੇ ਨੂੰ ਬਾਹਰ ਕੱਢਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਕੱਲ੍ਹ ਦੀ ਪੂਰੀ ਰਾਤ ਐੱਨਡੀਆਰਐੱਫ ਦੀ ਟੀਮ ਵਲੋਂ ਬੱਚੇ ਨੂੰ ਰੱਸੀ ਦੀ ਮਦਦ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਟੀਮ ਨੂੰ ਸਫਲਤਾ ਨਹੀਂ ਮਿਲੀ।ਅੱਜ ਸਵੇਰੇ 7 ਕੁ ਵਜੇ ਦੇ ਕਰੀਬ 119 ਅਸੋਲਟ ਇੰਜੀਨੀਅਰਿੰਗ ਰੈਜੀਮੈਂਟ ਪਟਿਆਲਾ ਦੀ ਟੀਮ ਵਲੋਂ ਅਨਿਲ ਵਰਮਾ ਦੀ ਅਗਵਾਈ 'ਚ ਮੌਕੇ 'ਤੇ ਆ ਕੇ ਮੋਰਚਾ ਸੰਭਾਲਿਆ ਗਿਆ।

ਸੰਬੰਧਿਤ ਖ਼ਬਰਾਂ

ਸਥਾਨਕ ਪ੍ਰਸ਼ਾਸਨ 'ਚੋਂ ਐੱਸਡੀਐੱਮ ਮਨਜੀਤ ਕੌਰ, ਡੀਐੱਸਪੀ ਹਰਦੀਪ ਸਿੰਘ, ਨਾਇਬ ਤਹਿਸੀਲਦਾਰ ਗੁਰਲੀਨ ਕੌਰ, ਐੱਸਐੱਚਓ ਗੁਰਪ੍ਰੀਤ ਸਿੰਘ, ਪਟਵਾਰੀ ਦਵਿੰਦਰ ਪਾਲ ਸਿੰਘ ਅਤੇ ਗੁਰਜੀਤ ਸਿੰਘ, ਡਾਕਟਰ ਦੀਆਂ ਟੀਮਾਂ ਅਤੇ ਹੋਰ ਪ੍ਰਸ਼ਾਸਨ ਅਮਲੇ ਵਲੋਂ ਪੂਰੀ ਰਾਤ ਮੌਕੇ 'ਤੇ ਰਹਿ ਕੇ ਸਥਿਤੀ ਦਾ ਜਾਇਜ਼ਾ ਲਿਆ।ਅੱਜ ਕਰੀਬ ਘਟਨਾ ਦੇ 20 ਘੰਟੇ ਬੀਤਣ ਤੋਂ ਬਾਅਦ ਕਰੀਬ 10.30 ਵਜੇ ਡੀਸੀ ਸੰਗਰੂਰ ਘਣਸ਼ਾਮ ਥੋਰੀ ਅਤੇ ਐੱਸਐੱਸਪੀ ਸੰਦੀਪ ਗਰਗ ਪਹੁੰਚੇ।

ਇਸ ਮੌਕੇ ਡੀਸੀ ਸੰਗਰੂਰ ਘਣਸ਼ਾਮ ਥੋਰੀ ਨੇ ਕਿਹਾ ਕਿ ਇਸ ਬੋਰ ਦੇ ਬਰਾਬਰ ਇਕ ਨਵਾਂ ਟੋਆ ਪੁੱਟ ਕੇ ਅਤੇ ਉਸ ਨੂੰ ਜਿੰਨਾ ਡੂੰਘਾ ਬੱਚਾ ਹੈ ਉੱਥੇ ਤਕ ਲਿਜਾਇਆ ਜਾਵੇਗਾ, ਜਿਸ ਨਾਲ ਬੱਚੇ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਸ ਵੇਲੇ ਲੋਕ ਨੂੰ ਥੋੜ੍ਹਾ ਸੰਜਮ ਵਰਤਣ ਦੀ ਜ਼ਰੂਰਤ ਹੈ ਅਤੇ ਜਲਦੀ ਹੀ ਲੋਕਾਂ ਦੀ ਮਦਦ ਦੀ ਜ਼ਰੂਰਤ ਪਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!