ਚੰਡੀਗੜ : ਬੁੱਧਵਾਰ ਰਾਤ ਸੈਕਟਰ 16-17 ਦੀ ਡਿਵਾਇਡਿੰਗ ਰੋਡ 'ਤੇ ਤੇਜ਼ ਰਫਤਾਰ ਬਾਈਕ ਬਿਜਲੀ ਦੇ ਖੰਭੇ ਨਾਲ ਟਕਰਾਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ ਉਨ੍ਹਾਂ ਦਾ ਸਾਥੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਦੋ ਨੌਜਵਾਨਾਂ ਕਰਨਵੀਰ ਸਿੰਘ (23) ਤੇ ਅਮਰਿੰਦਰ ਸਿੰਘ (25) ਵੱਜੋਂ ਹੋਈ ਹੈ। ਦੋਵੇਂ ਨੌਜਵਾਨ ਖੁੱਡਾ ਅਲੀ ਸ਼ੇਰ ਦੇ ਰਹਿਣ ਵਾਲੇ ਹਨ।ਘਰਵਾਲਿਆਂ ਨੇ ਦੱਸਿਆ ਕਿ ਉਹ ਬੁੱਧਵਾਰ ਸ਼ਾਮ ਨੂੰ ਮਨੀਮਾਜਰਾ ਕਲਾ ਗ੍ਰਾਮ 'ਚ ਕਿਸੇ ਸਮਾਗਮ ਦੇ ਸਬੰਧ 'ਚ ਰਿਹਸਲ ਕਰਨ ਗਏ ਸਨ।
ਸੰਬੰਧਿਤ ਖ਼ਬਰਾਂ
ਉਨ੍ਹਾਂ ਦੀ ਦੋ-ਢਾਈ ਵਜੇ ਚੰਡੀਗੜ੍ਹ ਸੈਕਟਰ 16-17 ਨੂੰ ਵੰਡਦੀ ਸੜਕ ਉਤੇ ਰੋਜ਼ ਗਾਰਡਨ ਨੇੜੇ ਸੜਕ ਹਾਦਸੇ ਵਿਚ ਦੁਖਦਾਈ ਮੌਤ ਹੋ ਗਈ। ਦੋਵੇਂ ਭੰਗੜੇ ਦੇ ਨਾਮੀ ਕਲਾਕਾਰ ਸਨ। ਇਨ੍ਹਾਂ 10 ਜੁਲਾਈ ਨੂੰ ਭੰਗੜਾ ਪੇਸ਼ਕਾਰੀ ਲਈ ਓਮਾਨ ਜਾਣਾ ਸੀ। ਇਹ ਕਈ ਫਿਲਮਾਂ ਤੇ ਗੀਤਾਂ ਵਿੱਚ ਭੰਗੜਾ ਪਾ ਚੁੱਕੇ ਹਨ। ਇਹ ਮੋਟਰਸਾਈਕਲ 'ਤੇ ਸਵਾਰ ਸਨ। ਤੀਜਾ ਨੌਜਵਾਨ ਮਨਪ੍ਰੀਤ ਸਿੰਘ ਜ਼ਖ਼ਮੀ ਹੈ ਤੇ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।



