|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਕ ਵਾਰ ਫਿਰ ਇਸ ਕਾਰਨ ਯੂਏਈ ਦਾ ਪਹਿਲਾ ਮੰਗਲ ਅਭਿਯਾਨ ਦੁਬਾਰਾ ਕੀਤਾ ਗਿਆ ਮੁਲਤਵੀ

ਟੋਕੀਓ (ਐਨ.ਆਰ.ਆਈ. ਮੀਡਿਆ) : ਸੁਯੰਕਤ ਅਰਬ ਅਮੀਰਾਤ ਦੇ ਪਹਿਲੇ ਮੰਗਲ ਅਭਿਯਾਨ ਨੂੰ ਖ਼ਰਾਬ ਮੌਸਮ ਦੇ ਕਾਰਨ ਮੁਲਤਵੀ ਕਰ ਦਿੱਤਾ। ਮਿਤਸੁਬੀਸ਼ੀ ਹੈਵੀ ਇੰਡਸਟਰੀਜ਼ (ਐੱਮ. ਐੱਚ. ਆਈ.) ਨੇ ਕਿਹਾ ਕਿ ਯੂਏਈ ਦੇ ਮੰਗਲਯਾਨ ਦਾ ਨਾਮ 'ਅਮਲ' ਜਾਂ ਉਮੀਦ ਹੈ, ਜਾਪਾਨ ਦੇ ਐਚ-2 ਏ ਰਾਕੇਟ ਤੋਂ ਦੱਖਣੀ ਜਪਾਨ ਦੇ ਤਨੇਗਸ਼ੀਮਾ ਪੁਲਾੜ ਕੇਂਦਰ ਤੋਂ ਬੁੱਧਵਾਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟੋਕੀਓ (ਐਨ.ਆਰ.ਆਈ. ਮੀਡਿਆ) : ਸੁਯੰਕਤ ਅਰਬ ਅਮੀਰਾਤ ਦੇ ਪਹਿਲੇ ਮੰਗਲ ਅਭਿਯਾਨ ਨੂੰ ਖ਼ਰਾਬ ਮੌਸਮ ਦੇ ਕਾਰਨ ਮੁਲਤਵੀ ਕਰ ਦਿੱਤਾ। ਮਿਤਸੁਬੀਸ਼ੀ ਹੈਵੀ ਇੰਡਸਟਰੀਜ਼ (ਐੱਮ. ਐੱਚ. ਆਈ.) ਨੇ ਕਿਹਾ ਕਿ ਯੂਏਈ ਦੇ ਮੰਗਲਯਾਨ ਦਾ ਨਾਮ 'ਅਮਲ' ਜਾਂ ਉਮੀਦ ਹੈ, ਜਾਪਾਨ ਦੇ ਐਚ-2 ਏ ਰਾਕੇਟ ਤੋਂ ਦੱਖਣੀ ਜਪਾਨ ਦੇ ਤਨੇਗਸ਼ੀਮਾ ਪੁਲਾੜ ਕੇਂਦਰ ਤੋਂ ਬੁੱਧਵਾਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਇਸ ਨੂੰ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਹੁਣ ਇਸ ਨੂੰ ਬੁੱਧਵਾਰ ਨੂੰ ਦੁਬਾਰਾ ਮੁਲਤਵੀ ਕਰ ਦਿੱਤਾ, ਪਰ ਕਦੋਂ ਤੱਕ, ਇਹ ਤਰੀਕ ਨਹੀਂ ਦਿੱਤੀ।

ਸੰਬੰਧਿਤ ਖ਼ਬਰਾਂ

ਮਿਤਸੁਬੀਸ਼ੀ ਦਾ ਐਚ -2 ਏ ਰਾਕੇਟ ਯੂਏਈ ਵਾਹਨ ਨੂੰ ਪੁਲਾੜ ਵਿੱਚ ਲੈ ਜਾਵੇਗਾ। ਯੂਏਈ ਦੇ 'ਹੋਪ ਮਾਰਸ ਮਿਸ਼ਨ' ਨੇ ਟਵਿੱਟਰ 'ਤੇ ਕਿਹਾ ਕਿ ਇਹ ਹੁਣ ਜੁਲਾਈ ਦੇ ਅਖੀਰ ਵਿੱਚ ਹੋ ਸਕਦਾ ਹੈ। ਮਿਤਸੁਬੀਸ਼ੀ ਨੇ ਕਿਹਾ ਕਿ ਇਹ ਆਮ ਤੌਰ 'ਤੇ ਲਾਂਚ ਕਰਨ ਦੀ ਨਿਰਧਾਰਿਤ ਮਿਤੀ ਤੋਂ ਘੱਟੋ-ਘੱਟ ਦੋ ਦਿਨ ਪਹਿਲਾਂ ਐਲਾਨ ਕਰਦਾ ਹੈ।ਪ੍ਰੌਜੈਕਟ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਕੀ.ਜੀ ਸੁਜ਼ੂਕੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਉਮੀਦ ਹੈ।

ਅਜਿਹੀ ਸਥਿਤੀ ਵਿੱਚ, ਇਸ ਯੋਜਨਾ ਨੂੰ ਮੁਲਤਵੀ ਕਰਨਾ ਪੈ ਸਕਦਾ ਹੈ।ਜਾਪਾਨ ਦੇ ਵੱਡੇ ਹਿੱਸਿਆਂ ਵਿੱਚ ਲਗਭਗ ਇੱਕ ਹਫ਼ਤੇ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਇਸ ਕਾਰਨ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੰਗਲਯਾਨ ਫਰਵਰੀ 2021 ਤੱਕ ਮੰਗਲ ਗ੍ਰਹਿ 'ਤੇ ਪਹੁੰਚਣਾ ਹੈ, ਜਦੋਂ ਯੂਏਈ ਆਪਣੀ 50 ਵੀਂ ਵਰ੍ਹੇਗੰਢ ਮਨਾਏਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!