|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਵਾਈ ਅੱਡੇ 'ਤੇ 2 ਅੰਬਾਂ ਦੀ ਚੋਰੀ ਕਰਨੀ ਪਈ ਬਹੁਤ ਮਹਿੰਗੀ ਹੋ ਗਿਆ ਡਿਪੋਰਟ

ਵੈੱਬ ਡੈਸਕ (Vikram Sehajpal) : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਇੱਕ ਭਾਰਤੀ ਨੌਜਵਾਨ ਨੂੰ ਯਾਤਰੀ ਦੇ ਸਾਮਾਨ ਵਿੱਚੋਂ ਦੋ ਅੰਬ ਚੋਰੀ ਕਰਨੇ ਇਸ ਕਦਰ ਮਹਿੰਗੇ ਪੈ ਗਏ ਕਿ ਇਸ ਲਈ ਉਸ ਨੂੰ ਅਦਾਲਤ ਵਿੱਚ ਮੁਕੱਦਮਾ ਲੜਨਾ ਪਿਆ। ਜਿੱਥੇ ਅਦਾਲਤ ਨੇ ਫੈਸਲਾ ਲੈਂਦੇ ਹੋਏ ਉਸ ਨੂੰ ਵਾਪਸ ਭਾਰਤ ਡਿਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ। ਇਸ ਤੋਂ ਇਲਾਵਾ ਅਦਾਲਤ ਨੇ ਨ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Vikram Sehajpal) : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਇੱਕ ਭਾਰਤੀ ਨੌਜਵਾਨ ਨੂੰ ਯਾਤਰੀ ਦੇ ਸਾਮਾਨ ਵਿੱਚੋਂ ਦੋ ਅੰਬ ਚੋਰੀ ਕਰਨੇ ਇਸ ਕਦਰ ਮਹਿੰਗੇ ਪੈ ਗਏ ਕਿ ਇਸ ਲਈ ਉਸ ਨੂੰ ਅਦਾਲਤ ਵਿੱਚ ਮੁਕੱਦਮਾ ਲੜਨਾ ਪਿਆ। ਜਿੱਥੇ ਅਦਾਲਤ ਨੇ ਫੈਸਲਾ ਲੈਂਦੇ ਹੋਏ ਉਸ ਨੂੰ ਵਾਪਸ ਭਾਰਤ ਡਿਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ। ਇਸ ਤੋਂ ਇਲਾਵਾ ਅਦਾਲਤ ਨੇ ਨੌਜਵਾਨ ਨੂੰ 5 ਹਜ਼ਾਰ ਦੀਰਾਮ ਦਾ ਜ਼ੁਰਮਾਨਾ ਵੀ ਲਗਾ ਦਿੱਤਾ। ਦਰਅਸਲ, 27 ਸਾਲਾ ਭਾਰਤੀ ਨੌਜਵਾਨ 'ਤੇ ਸਾਲ 2017 ਵਿੱਚ ਅੰਬ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।

ਸੰਬੰਧਿਤ ਖ਼ਬਰਾਂ

ਇਸ ਮਾਮਲੇ ਵਿੱਚ ਨੌਜਵਾਨ ਵੱਲੋਂ ਆਪਣਾ ਜ਼ੁਰਮ ਕਬੂਲ ਵੀ ਕਰ ਲਿਆ ਗਿਆ ਸੀ। ਇਸ ਵਿੱਚ ਉਸਨੇ ਕਬੂਲਿਆ ਸੀ ਕਿ ਉਸ ਨੇ 6 ਦੀਰਾਮ ਮੁੱਲ ਦੇ 2 ਅੰਬ ਚੋਰੀ ਕੀਤੇ ਸਨ। ਉਸ ਨੇ ਦੱਸਿਆ ਕਿ ਉਸਨੇ ਇਹ ਅੰਬ ਭਾਰਤ ਲਈ ਮਾਲ ਦੀ ਖੇਪ ਵਿੱਚੋਂ ਚੋਰੀ ਕੀਤੇ ਸਨ। ਇਸ ਸਬੰਧੀ ਜਾਣਕਰੀ ਦਿੰਦਿਆਂ ਨੌਜਵਾਨ ਨੇ ਦੱਸਿਆ ਕਿ ਉਸ ਸਮੇਂ ਉਸ ਨੂੰ ਬਹੁਤ ਪਿਆਸ ਲੱਗੀ ਸੀ ਤੇ ਉਹ ਪਾਣੀ ਦੀ ਤਲਾਸ਼ ਕਰ ਰਿਹਾ ਸੀ। ਜਦੋਂ ਉਸ ਨੇ ਫਲਾਂ ਦਾ ਬਕਸਾ ਵੇਖਿਆ ਤਾਂ ਉਸ ਨੇ ਦੋ ਅੰਬ ਲੈ ਕੇ ਖਾ ਲਏ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨ ਨੂੰ ਅਪ੍ਰੈਲ 2018 ਵਿੱਚ ਪੁੱਛਗਿੱਛ ਲਈ ਬੁਲਾਇਆ ਸੀ ਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!