|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਯੂਕੇ ਵਿਚ ਤੂਫ਼ਾਨ ਦਾ ਕਹਿਰ , 24 ਘੰਟਿਆਂ ਵਿਚ ਡੇਢ ਮਹੀਨੇ ਜਿੰਨਾ ਮੀਂਹ

ਲੰਦਨ , 11 ਫਰਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਦਨ , 11 ਫਰਵਰੀ ( NRI MEDIA )

ਅਟਲਾਂਟਿਕ ਮਹਾਂਸਾਗਰ ਦੇ ਰਸਤੇ ਬ੍ਰਿਟੇਨ ਦੇ ਤੱਟ ਤੇ ਪਹੁੰਚਣ ਵਾਲੀ ਸੀਅਰਾ ਤੂਫਾਨ ਨੇ ਜ਼ਿਆਦਾਤਰ ਇਲਾਕਿਆਂ ਵਿੱਚ ਭਾਰੀ ਮੀਹ ਪਾਏ ਹਨ , ਤੂਫਾਨ ਦੀ ਗਤੀ 156 ਕਿਲੋਮੀਟਰ ਪ੍ਰਤੀ ਘੰਟਾ ਹੈ , ਇਸ ਕਾਰਨ ਬ੍ਰਿਟੇਨ ਦੇ ਬਹੁਤ ਸਾਰੇ ਖੇਤਰ ਹੜ੍ਹਾਂ ਦੀ ਲਪੇਟ ਵਿਚ ਹਨ , ਪਿਛਲੇ 24 ਘੰਟਿਆਂ ਵਿੱਚ ਡੇਢ ਮਹੀਨਿਆਂ ਤੋਂ ਜਿਆਦਾ ਮੀਂਹ ਪਿਆ ਹੈ ,ਐਤਵਾਰ ਨੂੰ 62 ਹਜ਼ਾਰ ਘਰਾਂ ਵਿੱਚ ਬਿਜਲੀ ਗੁੰਮ ਗਈ ਸੀ , ਖਰਾਬ ਮੌਸਮ ਕਾਰਨ ਫਰਾਂਸ, ਬੈਲਜੀਅਮ, ਨੀਦਰਲੈਂਡਜ਼, ਸਵਿਟਜ਼ਰਲੈਂਡ ਅਤੇ ਜਰਮਨੀ ਵਿਚ ਵੀ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

ਸੰਬੰਧਿਤ ਖ਼ਬਰਾਂ

ਮੌਸਮ ਵਿਭਾਗ ਨੇ ਯੂਕੇ ਵਿਚ 140 ਥਾਵਾਂ 'ਤੇ ਭਾਰੀ ਬਾਰਸ਼ ਅਤੇ ਹੜ੍ਹਾਂ ਖਿਲਾਫ ਚੇਤਾਵਨੀ ਜਾਰੀ ਕੀਤੀ ਸੀ, ਇਕੱਲੇ ਇੰਗਲੈਂਡ ਵਿਚ ਹੀ 100 ਇਲਾਕਿਆਂ ਵਿਚ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਸੀ, ਯੌਰਕਸ਼ਾਇਰ ਅਤੇ ਲਿੰਕਨਸ਼ਾਇਰ ਦੇ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਤ ਹਨ,ਉਸੇ ਸਮੇਂ, ਸਕਾਟਲੈਂਡ ਵਿਚ 37 ਥਾਵਾਂ ਅਤੇ ਵੇਲਜ਼ ਵਿਚ 6 ਸਥਾਨਾਂ 'ਤੇ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਸੀ|

ਬ੍ਰਿਟੇਨ ਨਾਲ ਲੱਗਦੇ ਚੈੱਕ ਗਣਰਾਜ ਦੇ ਉਦਯੋਗ, ਵਪਾਰ ਅਤੇ ਟ੍ਰਾਂਸਪੋਰਟ ਮੰਤਰਾਲੇ ਨੇ ਤੂਫਾਨ ਸੀਅਰਾ ਬਾਰੇ ਚੇਤਾਵਨੀ ਜਾਰੀ ਕੀਤੀ ਹੈ, ਮੰਤਰਾਲੇ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰੇਲਵੇ ਕਰਮਚਾਰੀਆਂ, ਫਾਇਰਫਾਈਟਰਜ਼, ਸੜਕੀ ਮਜ਼ਦੂਰਾਂ, ਏਅਰ ਟ੍ਰੈਫਿਕ ਕੰਟਰੋਲਰ ਅਤੇ ਪਾਵਰ ਪਲਾਂਟ ਚਾਲਕਾਂ ਨੂੰ ਸੁਚੇਤ ਕੀਤਾ ਹੈ , ਉਨ੍ਹਾਂ ਨੇ ਕਿਹਾ- ਸੀਅਰਾ ਦੇ ਤੂਫਾਨ ਕਾਰਨ ਤੇਜ਼ ਹਵਾਵਾਂ ਵੱਡਾ ਨੁਕਸਾਨ ਕਰ ਸਕਦੀਆਂ ਹਨ |

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!