|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਯੂਕਰੇਨ ਨੇ ਹਵਾਈ ਸਰਹੱਦ ਬੰਦ ਕੀਤੀ, ਏਅਰ ਇੰਡੀਆ ਦਾ ਜਹਾਜ਼ ਅੱਧ ਵਿਚਕਾਰ ਪਰਤਿਆ

ਨਿਊਜ਼ ਡੈਸਕ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੀਵ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 24 ਫਰਵਰੀ ਦੀ ਸਵੇਰੇ ਅੱਧ ਵਿਚਕਾਰ ਵਾਪਸ ਆ ਗਈ ਹੈ। ਕਾਰਨ ਇਹ ਹੈ ਕਿ ਯੂਕਰੇਨ ਨੇ ਸਾਰੀਆਂ ਵਪਾਰਕ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਕਰੀਬ ਦੋ ਘੰਟੇ ਦੀ ਉਡਾਣ ਤੋਂ ਬਾਅਦ ਇਹ ਜਹਾਜ਼ ਈਰਾਨ ਦੀ ਸਰਹੱਦ 'ਤੇ ਸੀ। ਫਿਰ ਇਸ ਉਡਾਣ ਦੇ ਪਾਈਲਟਾਂ ਨੂੰ ਯੂਕਰੇਨ ਵੱਲੋਂ

NRI Post Desk · 1736 ਦਿਨ ਪਹਿਲਾਂ · ਅੱਪਡੇਟ 1736 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕਰੇਨ ਨੇ ਹਵਾਈ ਸਰਹੱਦ ਬੰਦ ਕੀਤੀ, ਏਅਰ ਇੰਡੀਆ ਦਾ ਜਹਾਜ਼ ਅੱਧ ਵਿਚਕਾਰ ਪਰਤਿਆ
📷 NRI Post Desk

ਨਿਊਜ਼ ਡੈਸਕ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੀਵ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 24 ਫਰਵਰੀ ਦੀ ਸਵੇਰੇ ਅੱਧ ਵਿਚਕਾਰ ਵਾਪਸ ਆ ਗਈ ਹੈ। ਕਾਰਨ ਇਹ ਹੈ ਕਿ ਯੂਕਰੇਨ ਨੇ ਸਾਰੀਆਂ ਵਪਾਰਕ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਕਰੀਬ ਦੋ ਘੰਟੇ ਦੀ ਉਡਾਣ ਤੋਂ ਬਾਅਦ ਇਹ ਜਹਾਜ਼ ਈਰਾਨ ਦੀ ਸਰਹੱਦ 'ਤੇ ਸੀ। ਫਿਰ ਇਸ ਉਡਾਣ ਦੇ ਪਾਈਲਟਾਂ ਨੂੰ ਯੂਕਰੇਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਕੀਵ ਪਰਤ ਆਈ। ਯੂਕਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਇਸ ਹਫਤੇ ਏਅਰ ਇੰਡੀਆ ਦੀ ਇਹ ਦੂਜੀ ਫਲਾਈਟ ਸੀ।

ਸੰਬੰਧਿਤ ਖ਼ਬਰਾਂ

ਏਅਰ ਇੰਡੀਆ ਦੇ ਏਆਈ-1947 ਜਹਾਜ਼ ਨੇ ਸਵੇਰੇ 7.30 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਤੇ ਦੋ ਘੰਟੇ ਬਾਅਦ ਈਰਾਨ ਦੀ ਸਰਹੱਦ 'ਤੇ ਪਹੁੰਚ ਗਿਆ। ਮੰਗਲਵਾਰ ਨੂੰ ਏਅਰ ਇੰਡੀਆ ਕਿਯੇਵ ਤੋਂ 242 ਭਾਰਤੀਆਂ ਨੂੰ ਵਾਪਸ ਲਿਆਇਆ, ਜਿਨ੍ਹਾਂ 'ਚ ਜ਼ਿਆਦਾਤਰ ਵਿਦਿਆਰਥੀ ਸਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!