|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਇਰਾਨ ਜਹਾਜ਼ ਕਰੈਸ਼ - ਬਲੈਕ ਬਾਕਸ ਦੇਣ ਤੋਂ ਇਨਕਾਰ , ਯੂਕਰੇਨ ਦੀ ਟੀਮ ਆਵੇਗੀ

ਕੀਵ / ਤੇਹਰਾਨ , 09 ਜਨਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੀਵ / ਤੇਹਰਾਨ , 09 ਜਨਵਰੀ ( NRI MEDIA )

ਇਰਾਨ ਦੇ ਹਵਾਈ ਜਹਾਜ਼ ਹਾਦਸੇ ਤੋਂ ਬਾਅਦ ਪੂਰੀ ਦੁਨੀਆ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੀ ਹੈ , ਇਸ ਹਾਦਸੇ ਵਿਚ ਕੁਲ 176 ਲੋਕਾਂ ਦੀ ਮੌਤ ਹੋਈ ਸੀ , ਇਸ ਵਿਚ 167 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਸਨ,ਈਰਾਨ ਦੀ ਫਾਰਸ ਨਿਉਜ਼ ਏਜੰਸੀ ਦੇ ਅਨੁਸਾਰ, ਯੂਕ੍ਰੇਨ ਏਅਰਲਾਇੰਸ ਦਾ ਜਹਾਜ਼ ਤਹਿਰਾਨ ਤੋਂ ਕੀਵ ਯੂਕਰੇਨ ਜਾ ਰਿਹਾ ਸੀ, ਹਾਦਸੇ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਗਿਆ , ਇਸ ਤੋਂ ਬਾਅਦ ਯੂਕਰੇਨ ਨੇ ਇਸ ਮਾਮਲੇ ਤੇ ਇਕ ਉੱਚ ਪੱਧਰੀ ਕਮੇਟੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ |

ਸੰਬੰਧਿਤ ਖ਼ਬਰਾਂ

ਰਾਸ਼ਟਰਪਤੀ ਵੋਲੋਡਿਯਮਰ ਜ਼ੇਲੇਨਸਕੀ ਨੇ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਯੂਕ੍ਰੇਨ ਮਾਹਰਾਂ ਦੀ ਇਕ ਟੀਮ ਈਰਾਨ ਭੇਜੀ ਜਾਵੇਗੀ , ਉਨ੍ਹਾਂ ਨੇ ਫੇਸਬੁੱਕ ਉੱਤੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੀ ਤਰਜੀਹ ਸੱਚਾਈ ਨੂੰ ਸਥਾਪਤ ਕਰਨਾ ਹੈ ਅਤੇ ਉਨ੍ਹਾਂ ਨੂੰ ਜੋ ਇਸ ਭਿਆਨਕ ਤਬਾਹੀ ਲਈ ਜ਼ਿੰਮੇਵਾਰ ਹਨ |

ਬੁੱਧਵਾਰ ਤਹਿਰਾਨ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਅੱਗ ਦੀਆਂ ਲਪਟਾਂ ਵਿੱਚ ਇਸਨੂੰ ਆਖਰ ਵਾਰ ਦੇਖਿਆ ਗਿਆ ਅਤੇ ਇਸ ਵਿਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ , ਇਰਾਨ ਦੇ ਵਲੋਂ ਇਸ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਰਾਨ ਨੇ ਇਸ ਜਹਾਜ਼ ਦਾ ਬਲੈਕ ਬਾਕਸ ਦੇਣ ਤੋਂ ਸਾਫ ਮਨਾ ਕੀਤਾ ਹੈ |

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!