|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਭਾਗ ਦੀ ਮਿਲੀਭੁਗਤ ਨਾਲ ਭੀਖੀ ਵਿੱਚ ਚੱਲ ਰਹੇ ਨੇ ਅਣਅਧਿਕਾਰਿਤ ਅਹਾਤੇ

ਭੀਖੀ (ਕਰਨ ਭੀਖੀ)- ਭੀਖੀ ਵਿੱਚ ਵਿਭਾਗ ਦੀ ਮਿਲੀ ਭੁਗਤ ਨਾਲ ਅਣਅਧਿਕਾਰਿਤ ਅਹਾਤੇ ਚੱਲ ਰਹੇ ਹਨ ਪ੍ਰੰਤੂ ਵਿਭਾਗ ਇੰਨ੍ਹਾਂ ਤੇ ਬਣਦੀ ਕਾਰਵਾਈ ਕਰਨ ਵਿੱਚ ਅਸਮਰਥ ਜਾਪ ਰਿਹਾ ਹੈ।ਇੰਨ੍ਹਾਂ ਅਹਾਤਿਆਂ ਵਿੱਚ ਸ਼ਰੇਆਮ ਸ਼ਰਾਬ ਪਰੋਸੀ ਜਾਂਦੀ ਹੈ।

NRI Post Desk · 2040 ਦਿਨ ਪਹਿਲਾਂ · ਅੱਪਡੇਟ 2040 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਭਾਗ ਦੀ ਮਿਲੀਭੁਗਤ ਨਾਲ ਭੀਖੀ ਵਿੱਚ ਚੱਲ ਰਹੇ ਨੇ ਅਣਅਧਿਕਾਰਿਤ ਅਹਾਤੇ
📷 NRI Post Desk

ਭੀਖੀ (ਕਰਨ ਭੀਖੀ)- ਭੀਖੀ ਵਿੱਚ ਵਿਭਾਗ ਦੀ ਮਿਲੀ ਭੁਗਤ ਨਾਲ ਅਣਅਧਿਕਾਰਿਤ ਅਹਾਤੇ ਚੱਲ ਰਹੇ ਹਨ ਪ੍ਰੰਤੂ ਵਿਭਾਗ ਇੰਨ੍ਹਾਂ ਤੇ ਬਣਦੀ ਕਾਰਵਾਈ ਕਰਨ ਵਿੱਚ ਅਸਮਰਥ ਜਾਪ ਰਿਹਾ ਹੈ।ਇੰਨ੍ਹਾਂ ਅਹਾਤਿਆਂ ਵਿੱਚ ਸ਼ਰੇਆਮ ਸ਼ਰਾਬ ਪਰੋਸੀ ਜਾਂਦੀ ਹੈ।

ਸੰਬੰਧਿਤ ਖ਼ਬਰਾਂ

ਸੂਤਰਾਂ ਅਨੁਸਾਰ ਇਸ ਕਸਬੇ ਵਿੱਚ ਵੱਡੇ ਪੱਧਰ ਤੇ ਖੁੱਲੇ ਅਹਾਤੇ ਅਤੇ ਲੱਗੀਆਂ ਰੇਹੜੀਆਂ ਤੇ ਸ਼ਰੇਆਮ ਸ਼ਰਾਬ ਪਰੋਸੀ ਜਾਂਦੀ ਹੈ ਅਤੇ ਇੰਨ੍ਹਾਂ ਕਿਸੇ ਕੋਲ ਵੀ ਅਧਿਕਾਰਿਤ ਲਾਇਸੰਸ ਨਹੀਂ ਹੈ।ਜਿਸ ਕਾਰਨ ਵਿਭਾਗ ਨੂੰ ਵੱਡੇ ਪੱਧਰ ਤੇ ਚੂਨਾ ਲੱਗ ਰਿਹਾ ਹੈ।ਬੱਸ ਸਟੈਂਡ ਕੋਲ ਲੱਗੀਆਂ ਰੇਹੜੀਆਂ ਕਾਰਨ ਅਤੇ ਦੁਕਾਨਾਂ ਦੇ ਚੱਲਦਿਆਂ ਜਿੱਥੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾਂ ਹੈ ਉੱਥੇ ਸੈਰ ਕਰਨ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨ ਹੋਣਾ ਪੈਂਦਾਂ ਹੈ।ਕਿਉਂਕਿ ਲੋਕ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਉੱਥੇ ਹੀ ਲਿਟੇ ਰਹਿੰਦੇ ਹਨ।ਪਿਛਲੇ ਦਿਨੀਂ ਇੱਕ ਦੁਕਾਨਦਾਰ ਨੂੰ ਵੀ ਅਜਿਹੇ ਲੋਕਾਂ ਦਾ ਸ਼ਿਕਾਰ ਹੋਣਾ ਪੈ ਗਿਆ ਸੀ।ਦੂਜੇ ਪਾਸੇ ਲੋਕ ਡਾਊਨ ਦੇ ਚੱਲਦਿਆਂ ਵੀ ਇੰਨ੍ਹਾਂ ਅਹਾਤਿਆਂ ਤੇ ਭੀੜ ਲੱਗੀ ਰਹਿੰਦੀ ਹੈ ਅਤੇ ਸ਼ਾਮ ਨੂੰ ਕਰਫਿਊ ਦੇ ਚੱਲਦਿਆਂ ਵੀ ਇਹ ਅਹਾਤਾ ਮਾਲਿਕ ਬੇਖੌਫ ਆਪਣਾ ਧੰਦਾ ਕਰਦੇ ਹਨ।

ਇਸ ਸਬੰਧੀ ਜਦੋਂ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਗੈਰ ਜਿੰਮੇਵਾਰੀ ਵਾਲਾ ਜਵਾਬ ਦਿੰਦਿਆ ਕਿਹਾ ਕਿ ਤੁਸੀਂ ਜਿਹੜੀ ਖਬਰ ਲਾਉਣੀ ਹੈ ਲਾ ਦਿਉ।ਇੱਕ ਜਿੰਮੇਵਾਰ ਅਧਿਕਾਰੀ ਨੂੰ ਅਜਿਹੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ ਜਿਸ ਤੋਂ ਸਪੱਸ਼ਟ ਹੈ ਕਿ ਇਹ ਸਾਰਾ ਗੋਰਖ ਧੰਦਾ ਵਿਭਾਗ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!