|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਵੀਂ ਬਣਾਈ ਸੜਕ ਦੇ ਹੇਠਾਂ ਜ਼ੋਰਦਾਰ ਧਮਾਕਾ ਸੜਕ ਉਖੜ ਗਈ ਲੋਕ ਖੌਫ਼ਜ਼ਦਾ

ਸ੍ਰੀ ਮਾਛੀਵਾੜਾ ਸਾਹਿਬ : ਨੂਰਪੁਰ ਰੋਡ 'ਤੇ ਸਥਿਤ ਸੂਏ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਬਲੀਬੇਗ ਬਸਤੀ ਨੂੰ ਜਾਂਦੀ ਨਵੀਂ ਬਣਾਈ ਸੜਕ ਦੇ ਕੁੱਝ ਭਾਗ ਹੇਠਾਂ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਇਹ ਸੜਕ ਉਖੜ ਗਈ ਜਿਸ ਕਾਰਨ ਲੋਕ ਖੌਫ਼ਜ਼ਦਾ ਦਿਖਾਈ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਹੀ ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਸੂਏ ਦੇ ਕਿਨਾਰੇ ਬਲੀਬੇਗ ਬਸਤੀ ਨੂੰ ਜਾਂਦੀ ਸੀਸੀ ਫਲੌਰਿ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ੍ਰੀ ਮਾਛੀਵਾੜਾ ਸਾਹਿਬ : ਨੂਰਪੁਰ ਰੋਡ 'ਤੇ ਸਥਿਤ ਸੂਏ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਬਲੀਬੇਗ ਬਸਤੀ ਨੂੰ ਜਾਂਦੀ ਨਵੀਂ ਬਣਾਈ ਸੜਕ ਦੇ ਕੁੱਝ ਭਾਗ ਹੇਠਾਂ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਇਹ ਸੜਕ ਉਖੜ ਗਈ ਜਿਸ ਕਾਰਨ ਲੋਕ ਖੌਫ਼ਜ਼ਦਾ ਦਿਖਾਈ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਹੀ ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਸੂਏ ਦੇ ਕਿਨਾਰੇ ਬਲੀਬੇਗ ਬਸਤੀ ਨੂੰ ਜਾਂਦੀ ਸੀਸੀ ਫਲੌਰਿੰਗ ਸੜਕ ਦਾ ਨਿਰਮਾਣ ਕੀਤਾ ਗਿਆ ਸੀ। ਅੱਜ ਬਾਅਦ ਦੁਪਹਿਰ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਉਥੇ ਆਸ-ਪਾਸ ਰਹਿੰਦੇ ਲੋਕਾਂ ਨੇ ਦੇਖਿਆ ਇਸ ਸੀਸੀ ਫਲੌਰਿੰਗ ਸੜਕ 'ਚ ਤਰੇੜ ਪੈ ਗਈ ਅਤੇ ਕਰੀਬ ਇਕ ਇੰਚ ਇਹ ਸੜਕ ਉਪਰ ਨੂੰ ਉੱਖੜ ਗਈ।

ਸੰਬੰਧਿਤ ਖ਼ਬਰਾਂ

ਇਸ ਤੋਂ ਇਲਾਵਾ ਸੜਕ ਦੇ ਦੋਵੇਂ ਕਿਨਾਰਿਆਂ 'ਤੇ ਲੱਗੀ ਮਿੱਟੀ 'ਚ ਵੀ ਕਾਫ਼ੀ ਲੰਬੀ ਤਰੇੜ ਪਈ ਦਿਖੀ। ਇਸ ਧਮਾਕੇ ਨਾਲ ਉੱਖੜੀ ਸੜਕ ਤੋਂ ਬਾਅਦ ਗਰੀਬ ਮਜ਼ਦੂਰਾਂ ਦੀ ਬਸਤੀ ਦੇ ਲੋਕਾਂ 'ਚ ਖ਼ੌਫ਼ ਪੈਦਾ ਹੋ ਗਿਆ ਕਿ ਸ਼ਾਇਦ ਇੱਥੇ ਧਰਤੀ ਹੇਠਾਂ ਕੋਈ ਹਿਲਜੁਲ ਹੋ ਰਹੀ ਹੈ ਅਤੇ ਕਿਤੇ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ।ਦੂਸਰੇ ਪਾਸੇ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਭਾਗ ਅਫ਼ਸਰ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਸੜਕ ਹੇਠਾਂ ਸੀਵਰੇਜ਼ ਜਾਂ ਮਿੱਟੀ ਦਾ ਭਰਤ ਪਿਆ ਹੋਣ ਕਾਰਨ ਗੈਸ ਬਣ ਜਾਂਦੀ ਹੈ ਜੋ ਧਮਾਕੇ ਦਾ ਰੂਪ ਧਾਰਨ ਕਰ ਤਰੇੜ ਪੈ ਕੇ ਬਾਹਰ ਨਿਕਲ ਜਾਂਦੀ ਹੈ। ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਪਰ ਫਿਰ ਵੀ ਉਹ ਸੜਕ ਦਾ ਮੌਕਾ ਦੇਖਣਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!