|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸਪੇਨ ਭੇਜਣ ਦੇ ਬਹਾਨੇ ਲਗਾਇਆ 13 ਲੱਖ ਦਾ ਚੂਨਾ

ਜਲੰਧਰ (ਦੇਵ ਇੰਦਰਜੀਤ) : ਕਾਰ ਡੀਲਰ ਨੂੰ ਸਪੇਨ ਭੇਜ ਕੇ ਉਥੇ ਉਸ ਦਾ ਕਾਰੋਬਾਰ ਸੈਟਲ ਕਰਨ ਦਾ ਝਾਂਸਾ ਦੇ ਕੇ ਇੱਕ ਮੁਲਜ਼ਮ ਨੇ 13 ਲੱਖ ਰੁਪਏ ਦਾ ਚੂਨਾ ਲਗਾਇਆ। ਠੱਗੀ ਦੀ ਪੋਲ ਖੁਲ੍ਹੀ ਤਾਂ ਮੁਲਜ਼ਮ ਨੇ ਕਿਹਾ ਕਿ ਉਸ ਨੂੰ ਠੱਗੀ ਕਰਨੀ ਸੀ ਤਾਂ ਉਸ ਨੇ ਕਰ ਲਈ, ਹੁਣ ਉਹ ਅਪਣੇ ਪੈਸੇ ਭੁੱਲ ਜਾਵੇ। ਜੇਕਰ ਉਸ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਤਾਂ ਪਰਵਾਰ ਦਾ ਅੰਜਾਮ ਬੁਰਾ ਹੋਵੇਗਾ। ਕਾਰ ਡ

NRI Post Desk · 2098 ਦਿਨ ਪਹਿਲਾਂ · ਅੱਪਡੇਟ 2098 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਪੇਨ ਭੇਜਣ ਦੇ ਬਹਾਨੇ ਲਗਾਇਆ 13 ਲੱਖ ਦਾ ਚੂਨਾ
📷 NRI Post Desk

ਜਲੰਧਰ (ਦੇਵ ਇੰਦਰਜੀਤ) : ਕਾਰ ਡੀਲਰ ਨੂੰ ਸਪੇਨ ਭੇਜ ਕੇ ਉਥੇ ਉਸ ਦਾ ਕਾਰੋਬਾਰ ਸੈਟਲ ਕਰਨ ਦਾ ਝਾਂਸਾ ਦੇ ਕੇ ਇੱਕ ਮੁਲਜ਼ਮ ਨੇ 13 ਲੱਖ ਰੁਪਏ ਦਾ ਚੂਨਾ ਲਗਾਇਆ। ਠੱਗੀ ਦੀ ਪੋਲ ਖੁਲ੍ਹੀ ਤਾਂ ਮੁਲਜ਼ਮ ਨੇ ਕਿਹਾ ਕਿ ਉਸ ਨੂੰ ਠੱਗੀ ਕਰਨੀ ਸੀ ਤਾਂ ਉਸ ਨੇ ਕਰ ਲਈ, ਹੁਣ ਉਹ ਅਪਣੇ ਪੈਸੇ ਭੁੱਲ ਜਾਵੇ। ਜੇਕਰ ਉਸ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਤਾਂ ਪਰਵਾਰ ਦਾ ਅੰਜਾਮ ਬੁਰਾ ਹੋਵੇਗਾ। ਕਾਰ ਡੀਲਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਸੰਬੰਧਿਤ ਖ਼ਬਰਾਂ

ਬਸਤੀ ਬਾਵਾ ਖੇਲ ਦੇ ਕ੍ਰਿਸ਼ਣਾ ਨਗਰ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਦਰਸ਼ ਨਗਰ ਵਿਚ ਡੀਸੈਂਟ ਮੋਟਰਸ ਦੇਨਾਂ ਤੋਂ ਗੱਡੀਆਂ ਦੀ ਖਰੀਦੋ ਫਰੋਖਤ ਦਾ ਕੰਮ ਕਰਦਾ ਹੈ। ਪੰਜ ਸਾਲ ਪਹਿਲਾਂ ਕਪੂਰਥਲਾ ਦੇ ਪਿੰਡ ਔਜਲਾ ਦਾ ਜਗਤਾਰ ਸਿੰਘ ਉਸ ਨੂੰ ਵਿਨੋਦ ਜ਼ਰੀਏ ਮਿਲਿਆ। ਉਹ ਉਸ ਦੀ ਦੁਕਾਨ ਵਿਚ ਆਇਆ ਅਤੇ ਉਸ ਨੂੰ ਵਿਦੇਸ਼ ਵਿਚ ਸੈਟਲ ਕਰਾਉਣ ਦੇ ਸਪਨੇ ਦਿਖਾਉਣ ਲੱਗਾ।

ਜਗਤਾਰ ਨੇ ਉਸ ਨੂੰ ਕਿਹਾ ਕਿ ਉਹ ਯੂਰਪ ਵਿਚ ਲੋਕਾਂ ਨੂੰ ਸੈਟਲ ਕਰਾਉਂਦਾ ਹੈ। ਉਸ ਨੂੰ ਵੀ ਸਪੇਨ ਦਾ ਪਰਮਾਨੈਂਟ ਰੈਜ਼ੀਡੈਂਸ ਵੀਜ਼ਾ ਲਗਵਾ ਦੇਵੇਗਾ। ਉਸ ਨੂੰ ਪਰਵਾਰ ਸਣੇ ਸਪੇਨ ਭੇਜ ਕੇ ਸੈਟਲ ਵੀ ਕਰਵਾ ਦੇਵੇਗਾ। ਇਸ ਦੇ ਲਈ 18 ਲੱਖ ਰੁਪਏ ਲੱਗਣਗੇ। ਜਗਤਾਰ ਨੇ ਉਸ ਕੋਲੋਂ 13 ਲੱਖ ਰੁਪਏ ਲੈ ਲਏ। ਪਰ ਵੀਜ਼ਾ ਨਹੀਂ ਲਗਵਾਇਆ। ਜਦ ਉਹ ਜਗਤਾਰ ਨੂੰ ਮਿਲਿਆ ਤਾਂ ਉਸ ਨੇ ਧਮਕਾਇਆ। ਦੱਸ ਦਈਏ ਕੀ ਇਸ ਬਾਰੇ ਵਿਚ ਉਨ੍ਹਾਂ ਦਾ ਥਾਣੇ ਵਿਚ ਸਮਝੌਤਾ ਵੀ ਹੋਇਆ ਸੀ। ਲੇਕਿਨ ਉਸ ਦੇ ਬਾਵਜੂਦ ਜਗਤਾਰ ਨੇ ਪੈਸੇ ਨਹੀਂ ਮੋੜੇ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!