|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪਿਆਜ਼ ਹੋਇਆ ਮਹਿੰਗਾ ਤਾਂ RJD ਵਿਧਾਇਕ ਨੇ ਕੀਤਾ ਅਨੋਖਾ ਵਿਰੋਧ, ਇੰਝ ਪਹੁੰਚੇ ਵਿਧਾਨ ਸਭਾ, ਦੇਖੋ Video

ਨਵੀਂ ਦਿੱਲੀ: ਪਿਆਜ਼ ਮਹਿੰਗਾ ਕੀ ਹੋਇਆ ਬਿਹਾਰ ਦੇ ਵਿਰੋਧੀ ਵਿਧਾਇਕ ਨੇ ਇਸ ਦਾ ਵਿਰੋਧ ਕਰਨ ਦਾ ਅਨੋਖਾ ਤਰੀਕਾ ਕੱਢਿਆ ਤੇ ਤਿੰਨ ਕਿੱਲੋ ਪਿਆਜ਼ ਦੀ ਮਾਲਾ ਪਹਿਣ ਕੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਪਹੁੰਚ ਗਏ। ਉਨ੍ਹਾਂ ਇਸ ਤਰ੍ਹਾਂ ਦੀ ਮਾਲਾ ਪਹਿਣ ਕੇ ਆਏ ਦੇਖ ਤਮਾਮ ਪੱਤਰਕਾਰ ਤੇ ਵੀਡੀਓਗ੍ਰਾਫਰ ਉਨ੍ਹਾਂ ਵੱਲ ਦੌੜ ਕੇ ਪਹੁੰਚ ਗਏ। ਉਨ੍ਹਾਂ ਨੇ ਪਿਆਜ਼ ਦੀਆ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: ਪਿਆਜ਼ ਮਹਿੰਗਾ ਕੀ ਹੋਇਆ ਬਿਹਾਰ ਦੇ ਵਿਰੋਧੀ ਵਿਧਾਇਕ ਨੇ ਇਸ ਦਾ ਵਿਰੋਧ ਕਰਨ ਦਾ ਅਨੋਖਾ ਤਰੀਕਾ ਕੱਢਿਆ ਤੇ ਤਿੰਨ ਕਿੱਲੋ ਪਿਆਜ਼ ਦੀ ਮਾਲਾ ਪਹਿਣ ਕੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਪਹੁੰਚ ਗਏ। ਉਨ੍ਹਾਂ ਇਸ ਤਰ੍ਹਾਂ ਦੀ ਮਾਲਾ ਪਹਿਣ ਕੇ ਆਏ ਦੇਖ ਤਮਾਮ ਪੱਤਰਕਾਰ ਤੇ ਵੀਡੀਓਗ੍ਰਾਫਰ ਉਨ੍ਹਾਂ ਵੱਲ ਦੌੜ ਕੇ ਪਹੁੰਚ ਗਏ। ਉਨ੍ਹਾਂ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਆਦਮੀ ਦੇ ਦੁੱਖ ਨੂੰ ਬਿਆਨ ਕੀਤਾ।

ਆਰਜੇਡੀ ਵਿਧਾਇਕ ਸ਼ਿਵਚੰਦਰ ਰਾਮ ਅੱਜ ਪਿਆਜ਼ ਦੀ ਮਾਲਾ ਪਹਿਣ ਕੇ ਵਿਧਾਨਸਭਾ ਪਹੁੰਚੇ ਤੇ ਪਿਆਜ਼ ਦੀਆਂ ਵੱਧਦੀਆਂ ਕੀਮਤਾਂ 'ਤੇ ਸਰਕਾਰ 'ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਮਾਲਾ ਪਹਿਣ ਕੇ ਵਿਧਾਨਸਭਾ ਜਾਵਾਂਗੇ, ਫਿਰ ਹੀ ਮੁੱਖ ਮੰਤਰੀ ਦੇਖਣਗੇ ਤੇ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨਾਲ ਆਮ ਆਦਮੀ ਨੂੰ ਪਰੇਸ਼ਾਨੀ ਹੋ ਰਹੀ ਹੈ?

ਸੰਬੰਧਿਤ ਖ਼ਬਰਾਂ

ਪਟਨਾ ਦੇ ਬਾਜ਼ਾਰ ਦੀ ਗੱਲ਼ ਕਰੀਏ ਤਾਂ ਅਜੇ ਇੱਥੇ ਪਿਆਜ਼ ਦੀ ਕੀਮਤ 80 ਰੁਪਏ ਕਿੱਲੋ ਹੈ। ਹਾਲਾਂਕਿ ਪਟਨਾ ਸਮੇਤ ਹੋਰ ਜ਼ਿਲ੍ਹਿਆਂ 'ਚ ਵੀ ਬਿਸਕੋਮਾਨ ਨੇ ਸਸਤੇ ਪਿਆਜ਼ ਦੀ ਬਿਕਰੀ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!